ਦੀਪ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋਈ ਰੀਨਾ ਰਾਏ, ਸ਼ੇਅਰ ਕੀਤੀਆਂ ਅਦਾਕਾਰ ਨਾਲ ਅਖਰੀ ਤਸਵੀਰਾਂ
ਦੀਪ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋਈ ਰੀਨਾ ਰਾਏ, ਸ਼ੇਅਰ ਕੀਤੀਆਂ ਅਦਾਕਾਰ ਨਾਲ ਅਖਰੀ ਤਸਵੀਰਾਂ
Reena Rai on Deep Sidhu Death Anniversary: ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਦੀ ਅੱਜ ਦੂਜੀ ਬਰਸੀ ਹੈ। ਦੱਸ ਦੇਈਏ ਕਿ ਅੱਜ ਦੇ ਦਿਨ ਹੀ ਇੱਕ ਸੜਕ ਹਾਦਸੇ ਵਿੱਚ ਕਲਾਕਾਰ ਨੇ ਆਪਣੀ ਜਾਨ ਗਵਾ ਲਈ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦੀ ਗਰਲਫ੍ਰੈਂਡ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ। ਦੀਪ ਸਿੱਧੂ ਦੀ ਦੂਜੀ ਬਰਸੀ (Deep Sidhu Death Anniversary) ਉੱਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਅਦਾਕਾਰ ਦੀ ਗਰਲਫ੍ਰੈਂਡ ਤੇ ਅਦਾਕਾਰਾ ਰੀਨਾ ਰਾਏ (Reena Rai) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਰਾਹੀਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਰੀਨਾ ਰਾਏ ਨੇ ਸਾਂਝੀਆਂ ਕੀਤੀਆਂ ਦੀਪ ਸਿੱਧੂ ਦੀਆਂ ਆਖਰੀ ਤਸਵੀਰਾਂ
ਅੱਜ ਦੇ ਦਿਨ ਹੀ ਇੱਕ ਸੜਕ ਹਾਦਸੇ ਵਿੱਚ ਕਲਾਕਾਰ ਨੇ ਆਪਣੀ ਜਾਨ ਗਵਾ ਲਈ ਸੀ। ਇਸ ਹਾਦਸੇ ਵਿੱਚ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ। ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਦੀਪ ਸਿੱਧੂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਰੀਨਾ ਰਾਏ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ ਦੀਪ ਸਿੱਧੂ ਤੇ ਉਸ ਦੇ ਆਖਰੀ ਵੈਲਨਟਾਈਨ ਡੇਅ ਸੈਲੀਬ੍ਰਸ਼ੇਨ ਦੀਆਂ ਸਨ। ਇਸ ਵਿੱਚ ਜਿੱਥੇ ਇੱਕ ਪਾਸੇ ਰੀਨਾ ਰਾਏ ਚਿੱਟੇ ਤੇ ਲਾਲ ਰੰਗ ਦੇ ਇੱਕ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦੀਪ ਸਿੱਧੂ ਜੀਨਸ ਤੇ ਸ਼ਰਟ ਪਹਿਨੇ ਨਜ਼ਰ ਆ ਰਹੇ ਸਨ। ਦੋਵੇਂ ਇੱਕਠੇ ਇੱਕ ਮਿਰਰ ਸੈਲਫੀ ਲੈਂਦੇ ਤੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੀਨਾ ਰਾਏ ਨੇ ਲਿਖਿਆ, ਲਾਸਟ ਪਿਕਚਰਸ। ਇਸ ਦੇ ਨਾਲ ਹੀ ਉਸ ਨੇ ਬ੍ਰੋਕਨ ਹਾਰਟ ਵਾਲਾ ਈਮੋਜੀ ਵੀ ਲਗਾਈਆ ਹੈ। ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਦੀਪ ਸਿੱਧੂ ਦੇ ਜਾਣ ਮਗਰੋਂ ਉਹ ਬਿਲਕੁਲ ਇੱਕਲੀ ਪੈ ਗਈ ਹੈ।
ਹੋਰ ਪੜ੍ਹੋ: ਦੀਪ ਸਿੱਧੂ ਦੀ ਦੂਜੀ ਬਰਸੀ ਅੱਜ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂਦੱਸ ਦੇਈਏ ਕਿ ਰੀਨਾ ਰਾਏ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਬੇਹੱਦ ਟੁੱਟ ਗਈ ਸੀ। ਜਿਸ ਤੋਂ ਲੰਬੇ ਸਮੇਂ ਬਾਅਦ ਉਸ ਨੇ ਇੱਕ ਵੀਡੀਓ ਸ਼ੇਅਰ ਕਰ ਲੋਕਾਂ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਸੀ, ਜਿਸ ਨਾਲ ਉਸ ਨੂੰ ਗ਼ਲਤ ਸਾਬਿਤ ਕੀਤਾ ਜਾ ਰਿਹਾ ਸੀ। ਆਖਿਰ ਇਸ ਹਾਸਦੇ ਵਿੱਚ ਉਹ ਕਿਵੇਂ ਬੱਚ ਗਈ ਅਤੇ ਆਖਰੀ ਵਾਰ ਦੀਪ ਸਿੱਧੂ ਅਤੇ ਉਨ੍ਹਾਂ ਵਿਚਕਾਰ ਕੀ-ਕੀ ਗੱਲਾਂ ਹੋਈਆਂ ਕੀ-ਕੀ ਪਲੈਨਿੰਗ ਚੱਲ ਰਹੀ ਸੀ ਇਸ ਬਾਰੇ ਖੁਲਾਸੇ ਕੀਤੇ ਗਏ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
