ਦਿਲਜੀਤ ਦੋਸਾਂਝ ਨੇ ‘ਜੱਟ ਐਂਡ ਜੂਲੀਅਟ-੩’ ਦੀ ਕਾਮਯਾਬੀ ਦਾ ਕੇਕ ਕੱਟ ਕੇ ਮਨਾਇਆ ਜਸ਼ਨ, ਵੀਡੀਓ ਕੀਤਾ ਸਾਂਝਾ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਜੱਟ ਐਂਡ ਜੂਲੀਅਟ-੩’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਫ਼ਿਲਮ ‘ਚ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾ ‘ਚ ਹਨ । ਫ਼ਿਲਮ ‘ਚ ਇਸ ਜੋੜੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਕਾਮਯਾਬੀ ਦੇ ਰਿਕਾਰਡ ਇਹ ਫ਼ਿਲਮ ਤੋੜ ਰਹੀ ਹੈ। ਜਿਸ ਤੋਂ ਬਾਅਦ ਦਿਲਜੀਤ ਨੇ ਸਾਰੀ ਟੀਮ ਦੇ ਨਾਲ ਮਿਲ ਕੇ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਕੇਕ ਕੱਟ ਕੇ ਮਨਾਇਆ ਹੈ।

Reported by: PTC Punjabi Desk | Edited by: Shaminder  |  July 04th 2024 11:52 AM |  Updated: July 04th 2024 11:52 AM

ਦਿਲਜੀਤ ਦੋਸਾਂਝ ਨੇ ‘ਜੱਟ ਐਂਡ ਜੂਲੀਅਟ-੩’ ਦੀ ਕਾਮਯਾਬੀ ਦਾ ਕੇਕ ਕੱਟ ਕੇ ਮਨਾਇਆ ਜਸ਼ਨ, ਵੀਡੀਓ ਕੀਤਾ ਸਾਂਝਾ

ਦਿਲਜੀਤ ਦੋਸਾਂਝ  (Diljit Dosanjh) ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਜੱਟ ਐਂਡ ਜੂਲੀਅਟ-੩’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਫ਼ਿਲਮ ‘ਚ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾ ‘ਚ ਹਨ । ਫ਼ਿਲਮ ‘ਚ ਇਸ ਜੋੜੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਕਾਮਯਾਬੀ ਦੇ ਰਿਕਾਰਡ ਇਹ ਫ਼ਿਲਮ ਤੋੜ ਰਹੀ ਹੈ। ਜਿਸ ਤੋਂ ਬਾਅਦ ਦਿਲਜੀਤ ਨੇ ਸਾਰੀ ਟੀਮ ਦੇ ਨਾਲ ਮਿਲ ਕੇ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਕੇਕ ਕੱਟ ਕੇ ਮਨਾਇਆ ਹੈ। ਇਸ ਤੋਂ ਪਹਿਲਾਂ ਵੀ ਇਸ ਜੋੜੀ ਨੇ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਹੈ ਅਤੇ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

ਹੋਰ ਪੜ੍ਹੋ  : ਤਰਸੇਮ ਜੱਸੜ ਦਾ ਅੱਜ ਹੈ ਜਨਮ ਦਿਨ, ਵਧੀਆ ਗਾਇਕੀ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ ਜੱਸੜ

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਈ ਹੈ।

ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਇਹ ਫ਼ਿਲਮ ਓਟੀਟੀ ਪਲੈਟਫਾਰਮ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ ।ਇਹ ਫ਼ਿਲਮ ਬਾਲੀਵੁੱਡ ਫ਼ਿਲਮ ਦੀ ਪਿਛਲੇ ਛੇ ਮਹੀਨਿਆਂ ਦੀ ਰਿਪੋਰਟ ‘ਚ ਸਭ ਤੋਂ ਬਿਹਤਰੀਨ ਫ਼ਿਲਮਾਂ ‘ਚੋਂ ਇੱਕ ਫ਼ਿਲਮ ਸਾਬਿਤ ਹੋਈ ਹੈ।ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਦਿਲਜੀਤ ਦੇ ਨਾਲ ਨਿਮਰਤ ਖਹਿਰਾ ਦੀ ਜੋੜੀ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network