ਦਿਲਜੀਤ ਦੋਸਾਂਝ ਨੇ ਨਵੇਂ ਸਾਲ 'ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਗਾਇਕ ਨੇ ਮੌਨੀ ਰਾਏ ਨਾਲ ਨਵੇਂ ਗੀਤ 'ਲਵ ਯਾ' ਦਾ ਪੋਸਟਰ ਕੀਤਾ ਜਾਰੀ , ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  January 02nd 2024 11:44 AM |  Updated: January 02nd 2024 11:44 AM

ਦਿਲਜੀਤ ਦੋਸਾਂਝ ਨੇ ਨਵੇਂ ਸਾਲ 'ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਗਾਇਕ ਨੇ ਮੌਨੀ ਰਾਏ ਨਾਲ ਨਵੇਂ ਗੀਤ 'ਲਵ ਯਾ' ਦਾ ਪੋਸਟਰ ਕੀਤਾ ਜਾਰੀ , ਵੇਖੋ ਵੀਡੀਓ

Diljit Dosanjh Song poster: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲਈ ਜਿੱਥੇ ਸਾਲ 2023 ਬੇਹੱਦ ਖਾਸ ਤੇ ਚੰਗਾ ਰਿਹਾ, ਉੱਥੇ ਹੀ ਗਾਇਕ ਨੇ ਸਾਲ 2024 ਦਾ ਆਗਾਜ਼ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਹੈ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਸਾਲ ਦੇ ਪਹਿਲੇ ਦਿਨ ਹੀ ਆਪਣਾ ਨਵੇਂ  ਗੀਤ ਦਾ ਪੋਸਟਰ ਰਿਲੀਜ਼ ਕੀਤਾ ਹੈ। 

ਨਵਾਂ ਸਾਲ ਸ਼ੁਰੂ ਹੁੰਦੇ ਹੀ ਜਿੱਥੇ ਕਈ ਕਲਾਕਾਰ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ੇ ਦੇ ਰਹੇ ਹਨ। ਇਸ ਦੇ ਨਾਲ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦਾ ਖਾਸ ਤੋਹਫ਼ਾ ਦਿੱਤਾ ਹੈ।ਦੱਸ ਦਈਏ ਕਿ ਗਾਇਕ ਤੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਦੇ ਰੁਬਰੂ ਹੁੰਦੇ ਹਨ ਤੇ ਉਨ੍ਹਾਂ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸਾਂਝੇ ਕਰਦੇ ਹਨ। 

ਦਿਲਜੀਤ ਨੇ ਨਵਾਂ ਸਾਲ ਸ਼ੁਰੂ ਹੋਣ 'ਤੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪਹਿਲਾਂ ਨਵੇਂ ਲੁੱਕ ਵਿੱਚ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਇਸ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਤੋਂ ਕੁਝ ਸਮੇਂ ਮਗਰੋਂ ਹੀ ਗਾਇਕ ਨੇ ਇੱਕ ਹੋਰ ਪੋਸਟ ਕਰਦਿਆਂ ਆਪਣੇ ਫੈਨਜ਼ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਆਪਣੇ ਨਵੇਂ ਗੀਤ ਦੇ ਰਿਲੀਜ਼ ਹੋਣ ਦਾ ਐਲਾਨ ਕੀਤਾ। ਦਿਲਜੀਤ ਦੋਸਾਂਝ ਨੇ 2024 ਦੇ ਆਪਣੇ ਨਵੇਂ ਗੀਤ 'ਲਵ ਯਾ…' (Love Ya) ਦਾ ਪੋਸਟਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

 

ਇਸ ਗੀਤ 'ਚ 'ਨਾਗਿਨ' ਫੇਮ  ਮਸ਼ਹੂਰ ਟੀਵੀ ਅਦਾਕਾਰਾ ਤੇ ਮੌਨੀ ਰਾਏ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਵੇਗੀ, ਦਿਲਜੀਤ ਦੋਸਾਂਝ ਅਤੇ ਮੌਨੀ ਰਾਏ ਦਾ ਇਹ ਗੀਤ 6 ਜਨਵਰੀ ਨੂੰ ਰਿਲੀਜ਼ ਹੋਵੇਗਾ।ਫੈਨਜ਼ ਗਾਇਕ ਦੇ ਇਸ ਨਵੇਂ ਸਾਲ ਦੇ ਤੋਹਫੇ ਤੋਂ ਕਾਫੀ ਖੁਸ਼ ਨਜ਼ਰ ਆਏ। ਫੈਨਜ਼ ਗਾਇਕ ਦੀ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਗਾਇਕ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ। 

ਹੋਰ ਪੜ੍ਹੋ: Gippy Grewal Birthday: ਜਾਣੋ ਕਿੰਝ ਵੇਟਰ ਤੋਂ ਪਾਲੀਵੁੱਡ ਇੰਡਸਟਰੀ ਦੇ ਨਾਮੀ ਕਲਾਕਾਰ ਬਣੇ ਗਿੱਪੀ ਗਰੇਵਾਲ ਦਿਲਜੀਤ ਦੋਸਾਂਝ ਬੀਤੇ ਦਿਨੀਂ ਕੈਚੋਲਾ ਤੇ ਆਪਣੇ ਮਿਊਜ਼ਿਕਲ ਟੂਰ ਬੌਰਨ ਟੂ ਸ਼ਾਈਨ-2 ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ। ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ 'ਚ ਉਨ੍ਹਾਂ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network