ਕਰਨ ਔਜਲਾ ਦੇ ਕਾਰਨ ਚਮਕੀ ਦਿਲਜੀਤ ਦੋਸਾਂਝ ਦੀ ਕਿਸਮਤ, ਗਾਇਕ ਦੇ ਗੀਤ 'Goat' ਨੂੰ ਵਿਸ਼ਵ ਭਰ 'ਚ ਲੋਕ ਕਰ ਰਹੇ ਨੇ ਪਸੰਦ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮਹਿਜ਼ ਪੰਜਾਬ ਹੀ ਨਹੀਂ ਸਗੋਂ ਇੱਕ ਗਲੋਬਲ ਆਈਕਨ ਬਣ ਚੁੱਕੇ ਹਨ। ਸਾਲ 2023 ਦਿਲਜੀਤ ਦੋਸਾਂਝ ਲਈ ਕਾਫੀ ਚੰਗਾ ਰਿਹਾ। ਇਸ ਸਾਲ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਕੈਚੋਲਾ 'ਚ ਪਰਫਾਰਮ ਕਰਕੇ ਗਲੋਬਲ ਆਈਕਨ ਬਣੇ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਗੀਤ GOAT ਵੀ ਕਾਫੀ ਸੁਰਖੀਆਂ 'ਚ ਰਿਹਾ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਪਰ ਕੀ ਤੁਸੀਂ ਜਾਣਦੇ ਹੋ ਦਿਲਜੀਤ ਨੂੰ ਇਸ ਗੀਤ ਰਾਹੀਂ ਕਾਮਯਾਬੀ ਮਹਿਜ਼ ਗਾਇਕ ਕਰਨ ਔਜਲਾ ਕਰਕੇ ਮਿਲੀ, ਆਓ ਜਾਣਦੇ ਹਾਂ ਕਿਵੇਂ।

Reported by: PTC Punjabi Desk | Edited by: Pushp Raj  |  December 14th 2023 04:14 PM |  Updated: December 14th 2023 04:14 PM

ਕਰਨ ਔਜਲਾ ਦੇ ਕਾਰਨ ਚਮਕੀ ਦਿਲਜੀਤ ਦੋਸਾਂਝ ਦੀ ਕਿਸਮਤ, ਗਾਇਕ ਦੇ ਗੀਤ 'Goat' ਨੂੰ ਵਿਸ਼ਵ ਭਰ 'ਚ ਲੋਕ ਕਰ ਰਹੇ ਨੇ ਪਸੰਦ

 Diljit Dosanjh's song GOAT: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮਹਿਜ਼ ਪੰਜਾਬ ਹੀ ਨਹੀਂ ਸਗੋਂ ਇੱਕ ਗਲੋਬਲ  ਆਈਕਨ ਬਣ ਚੁੱਕੇ ਹਨ। ਸਾਲ 2023 ਦਿਲਜੀਤ ਦੋਸਾਂਝ ਲਈ ਕਾਫੀ ਚੰਗਾ ਰਿਹਾ। ਇਸ ਸਾਲ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਕੈਚੋਲਾ 'ਚ  ਪਰਫਾਰਮ ਕਰਕੇ ਗਲੋਬਲ ਆਈਕਨ ਬਣੇ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਗੀਤ GOAT ਵੀ ਕਾਫੀ ਸੁਰਖੀਆਂ 'ਚ ਰਿਹਾ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਪਰ ਕੀ ਤੁਸੀਂ ਜਾਣਦੇ ਹੋ ਦਿਲਜੀਤ ਨੂੰ ਇਸ ਗੀਤ ਰਾਹੀਂ ਕਾਮਯਾਬੀ ਮਹਿਜ਼ ਗਾਇਕ ਕਰਨ ਔਜਲਾ ਕਰਕੇ ਮਿਲੀ, ਆਓ ਜਾਣਦੇ ਹਾਂ ਕਿਵੇਂ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਆਪਣੀ ਐਲਬਮ 'GOAT' ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਐਲਬਮ ਦੇ ਟਾਈਟਲ ਗੀਤ 'GOAT'  ਨੂੰ ਇਸ ਸਾਲ ਯਾਨਿ ਕਿ ਸਾਲ 2023 ਵਿੱਚ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ।

ਦਿਲਜੀਤ ਦਾ ਇਹ ਗੀਤ ਕਾਫੀ ਹਿੱਟ ਰਿਹਾ ਹੈ ਤੇ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਦਰਅਸਲ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਲਿਖਿਆ ਹੈ, ਤੇ ਦਿਲਜੀਤ ਵੱਲੋਂ ਇਸ ਗੀਤ ਨੂੰ ਗਾਇਆ ਗਿਆ ਹੈ। ਇਸ ਧਮਾਕੇਦਾਰ ਗੀਤ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਇਹ ਗੀਤ  Spotify 'ਤੇ 15 ਮਿਲੀਅਨ ਪਾਰ ਕਰਕੇ ਟੌਪ ਸਥਾਨ ਹਾਸਿਲ ਕਰ ਚੁੱਕਾ ਹੈ।  

ਹੋਰ ਪੜ੍ਹੋ: 'ਦਿ ਕੇਰਲਾ ਸਟੋਰੀ' ਫੇਮ ਅਦਾਕਾਰ ਪ੍ਰਣਯ ਪਚੌਰੀ ਨੇ ਗਰਲਫ੍ਰੈਂਡ ਸਹਿਜ ਮੈਨੀ ਨਾਲ ਕਰਵਾਇਆ ਵਿਆਹ, ਕਪਲ ਨੇ ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

ਦੱਸ ਦਈਏ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਇੱਕ ਚੰਗੇ ਅਦਾਕਾਰ ਵੀ ਹਨ। ਇਸ ਸਾਲ ਦਿਲਜੀਤ ਆਪਣੇ ਗੀਤਾਂ ਦੇ ਨਾਲ-ਨਾਲ ਕੈਚੋਲਾ 'ਚ  ਪਰਫਾਰਮ ਕਰਨ ਤੇ ਫਿਲਮ 'ਜੋੜੀ' ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ। ਦਰਸ਼ਕਾਂ ਵੱਲੋਂ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ। ਜਲਦ ਹੀ ਗਾਇਕ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਵੱਲੋਂ ਤਿਆਰ ਕੀਤੀ ਜਾ ਰਹੀ ਫਿਲਮ ਚਮਕੀਲਾ ਵਿੱਚ ਨਜ਼ਰ ਆਉਣਗੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network