Diljit Dosanjh: ਦਿਲਜੀਤ ਦੋਸਾਂਝ ਨੇ ਕੀਤੀ ਅਸ਼ਟਮੀ ਪੂਜਾ, ਗਾਇਕ ਨੇ ਮਾਂ ਦੁਰਗਾ ਤੋਂ ਇੰਝ ਲਿਆ ਆਸ਼ੀਰਵਾਦ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਵਰਲਡ ਟੂਰ 'Born to Shine' ਨੂੰ ਲੈ ਕੇ ਸੁਰਖੀਆਂ 'ਚ ਹਨ। ਗਾਇਕ ਲਗਾਤਾਰ ਆਪਣੀ ਪਰਫਾਰਮੈਂਸ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ 'ਚ ਗਾਇਕ ਨੇ ਨਰਾਤਿਆਂ ਦੇ ਦੌਰਾਨ ਦੁਰਗਾ ਅਸ਼ਟਮੀ ਦੀ ਪੂਜਾ ਕੀਤੀ ਤੇ ਮਾਂ ਦੁਰਗਾ ਦਾ ਅਸ਼ੀਰਵਾਦ ਲਿਆ।

Written by  Pushp Raj   |  October 23rd 2023 01:02 PM  |  Updated: October 23rd 2023 01:02 PM

Diljit Dosanjh: ਦਿਲਜੀਤ ਦੋਸਾਂਝ ਨੇ ਕੀਤੀ ਅਸ਼ਟਮੀ ਪੂਜਾ, ਗਾਇਕ ਨੇ ਮਾਂ ਦੁਰਗਾ ਤੋਂ ਇੰਝ ਲਿਆ ਆਸ਼ੀਰਵਾਦ

Diljit Dosanjh performes Ashtami Puja: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ  (Diljit Dosanjh) ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਵਰਲਡ ਟੂਰ 'Born to Shine' ਨੂੰ ਲੈ ਕੇ ਸੁਰਖੀਆਂ 'ਚ ਹਨ। ਗਾਇਕ ਲਗਾਤਾਰ ਆਪਣੀ ਪਰਫਾਰਮੈਂਸ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ 'ਚ ਗਾਇਕ ਨੇ ਨਰਾਤਿਆਂ ਦੇ ਦੌਰਾਨ ਦੁਰਗਾ ਅਸ਼ਟਮੀ ਦੀ ਪੂਜਾ ਕੀਤੀ ਤੇ ਮਾਂ ਦੁਰਗਾ ਦਾ ਅਸ਼ੀਰਵਾਦ ਲਿਆ। 

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਅਸ਼ਟਮੀ ਵਾਲੇ ਦਿਨ ਮਾਂ ਦੁਰਗਾ ਦੀ ਪੂਜਾ ਕੀਤੀ। ਦਰਅਸਲ,  ਦਿਲਜੀਤ ਵੱਲੋਂ ਵੀ ਬੇਹੱਦ ਖਾਸ ਤਰੀਕੇ ਨਾਲ ਅਸ਼ਟਮੀ ਪੂਜਾ ਕੀਤੀ ਗਈ। ਗਾਇਕ ਨੇ ਇਸ ਦੀ ਤਸਵੀਰ ਇੰਸਟਾਗ੍ਰਾਮ ਸਟੋਰੀ 'ਚ ਸ਼ੇਅਰ ਕੀਤੀ ਹੈ। 

ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੀ ਗਈ ਇੰਸਟਾਗ੍ਰਾਮ ਸਟੋਰੀ 'ਚ ਤੁਸੀਂ ਵੇਖ ਸਕਦੇ ਹੋ ਕਿ ਜੋਤ ਦੇ ਨਾਲ ਅਗਰਬੱਤੀ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਦਿਲਜੀਤ ਵੀ ਅਸ਼ਟਮੀ ਪੂਜਾ ਦਾ ਹਿੱਸਾ ਬਣੇ ਹਨ। ਇਸ ਖਾਸ ਮੌਕੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਵੀ ਦੁਰਗਾ ਪੂਜਾ ਪੰਡਾਲ ਵਿੱਚ ਸ਼ਾਮਿਲ ਹੋਏ।

ਹੋਰ ਪੜ੍ਹੋ: ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ 5 ਸਾਲ ਪੁਰਾਣੇ ਮਾਮਲੇ ‘ਚ ਮਿਲੀ ਸਜ਼ਾ, ਕੋਰਟ ਨੇ ਸੁਣਾਈ 2 ਮਹੀਨੇ ਦੀ ਕੈਦ

ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਐਲਬਮ 'ਗੋਸਟ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਦੇ ਨਾਲ; ਨਾਲ ਦਿਲਜੀਤ ਜਲਦ ਹੀ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਫਿਲਮ 'ਰੰਨਾਂ 'ਚ ਧੰਨਾਂ' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਫਿਲਮ ਦੀ ਗੱਲ ਕਰਿਏ ਤਾਂ ਇਹ ਸਾਲ 2024 ਵਿੱਚ ਰਿਲੀਜ਼ ਹੋਵੇਗੀ, ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਇਲਾਵਾ ਦਿਲਜੀਤ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਵੀ ਵਿਖਾਈ ਦੇਣਗੇ, ਇਸ ਫਿਲਮ ਵਿੱਚ ਦਿਲਜੀਤ ਦਾ ਵੱਖਰਾ ਅੰਦਾਜ਼ ਵੇਖਣ ਲਈ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਦਿਲਜੀਤ ਨਾਲ ਪਰਿਣੀਤੀ ਚੋਪੜਾ ਅਹਿਮ ਭੂਮਿਕਾ ਵਿੱਚ ਵਿਖਾਈ ਦਵੇਗੀ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network