ਕੀ ਦਿਲਜੀਤ ਦੋਸਾਂਝ ਨੂੰ ਇਲੂਮਿਨਾਟੀ ਦੇ ਕਾਰਨ ਰਾਤੋਂ -ਰਾਤ ਮਿਲੀ ਸ਼ੌਹਰਤ ? ਗਾਇਕ ਨੇ ਟ੍ਰੋਲਰਸ ਨੂੰ ਇੰਝ ਦਿੱਤਾ ਕਰਾਰਾ ਜਵਾਬ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਸ ਫਿਲਮ ਵਿੱਚ ਮੁੜ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਦਰਸ਼ਕਾਂ ਦਾ ਮਨੋਰੰਜ਼ਨ ਕਰਦੀ ਹੋਈ ਨਜ਼ਰ ਆਵੇਗੀ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਉਨ੍ਹਾਂ ਟ੍ਰੋਲ ਕਰਨ ਵਾਲਿਆਂ ਨੂੰ ਅਨੋਖੇ ਤਰੀਕੇ ਨਾਲ ਜਵਾਬ ਦਿੱਤਾ।

Reported by: PTC Punjabi Desk | Edited by: Pushp Raj  |  June 25th 2024 05:42 PM |  Updated: June 25th 2024 05:42 PM

ਕੀ ਦਿਲਜੀਤ ਦੋਸਾਂਝ ਨੂੰ ਇਲੂਮਿਨਾਟੀ ਦੇ ਕਾਰਨ ਰਾਤੋਂ -ਰਾਤ ਮਿਲੀ ਸ਼ੌਹਰਤ ? ਗਾਇਕ ਨੇ ਟ੍ਰੋਲਰਸ ਨੂੰ ਇੰਝ ਦਿੱਤਾ ਕਰਾਰਾ ਜਵਾਬ

Diljit Dosanjh reply to trollers: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਸ ਫਿਲਮ ਵਿੱਚ ਮੁੜ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਦਰਸ਼ਕਾਂ ਦਾ ਮਨੋਰੰਜ਼ਨ ਕਰਦੀ ਹੋਈ ਨਜ਼ਰ ਆਵੇਗੀ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਉਨ੍ਹਾਂ ਟ੍ਰੋਲ ਕਰਨ ਵਾਲਿਆਂ ਨੂੰ ਅਨੋਖੇ ਤਰੀਕੇ ਨਾਲ ਜਵਾਬ ਦਿੱਤਾ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਜਿੱਥੇ ਇੱਕ ਪਾਸੇ ਆਪਣੀ ਆਉਣ ਵਾਲੀ ਨਵੀਂ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਚਰਚਾ ਵਿੱਚ ਹਨ, ਉੱਥੇ ਹੀ ਬੀਤੇ ਦਿਨੀਂ  ਪੈਨ ਇੰਡੀਆ ਫਿਲਮ ਕਲਕੀ ਦਾ ਸਭ ਤੋਂ ਵੱਡਾ ਗੀਤ 'ਭੈਰਵਾ ' ਨੂੰ ਲੈ ਕੇ ਦਿਲਜੀਤ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ। 

ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣਾ ਮਿਊਜ਼ਿਕਲ ਵਰਲਡ ਟੂਰ ਦਿਲ-ਇਲੂਮਿਨਾਟੀ ਵੀ ਪੂਰਾ ਕੀਤਾ ਹੈ। ਜਿਸ ਦੀ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤੇ ਕਈ ਦੇਸ਼-ਵਿਦੇਸ਼ ਦੀਆਂ ਖਬਰਾਂ ਦਾ ਹਿੱਸਾ ਵੀ ਬਣੀਆਂ। ਦਿਲਜੀਤ ਦਾ ਵੈਨਕੁਵਰ ਵਿਖੇ BC Stadium ਸ਼ੋਅ 100% ਸੋਲਡ ਆਊਟ ਰਿਹਾ। 

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ 3 ਦੇ ਪ੍ਰਮੋਸ਼ਨਲ ਈਵੈਂਟ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਿਲਜੀਤ ਦੋਸਾਂਝ ਪਹਿਲੀ ਵਾਰ ਆਪਣੇ ਟ੍ਰੋਲਰਸ ਤੇ ਨੈਗੇਟਿਵ ਕਮੈਂਟ ਕਰਨ ਵਾਲਿਆਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਜਵਾਬ ਦਿੰਦੇ ਨਜ਼ਰ ਆ ਰਹੇ ਹਨ।

ਦਿਲਜੀਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਮਿਊਜ਼ਿਕਲ ਵਰਲਡ ਟੂਰ ਦਿਲ-ਇਲੂਮਿਨਾਟੀ ਦੇ ਤਕਰੀਬਨ ਸਾਰੇ ਸ਼ੋਅ ਸੋਲਡ ਆਊਟ ਹੋਣ ਲੱਗੇ ਤਾਂ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਇੰਝ ਕਿਹਾ ਜਾਣ ਲੱਗਾ ਕਿ ਉਨ੍ਹਾਂ ਨੇ ਕੋਈ ਸ਼ੈਤਾਨੀ ਤਾਕਤਾਂ ਵਾਲਾ ਗਰੁੱਪ ਜੁਆਈਨ ਕੀਤਾ ਹੈ। ਉਨ੍ਹਾਂ ਉੱਤੇ ਇਲੂਮਿਨਾਟੀ ਨਾਲ ਜੁੜੇ ਹੋਣ ਦੇ ਦੋਸ਼ ਲਗਾਏ। 

ਦਿਲਜੀਤ ਨੇ ਆਪਣੇ ਉੱਤੇ ਇਲੂਮਿਨਾਟੀ ਰਾਹੀਂ ਰਾਤੋਂ -ਰਾਤ ਕਾਮਯਾਬ ਹੋਣ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਕਿਹਾ ਕਿ ਉਹ ਮਹਿਜ਼ ਅਕਾਲ ਪੁਰਖ ਨੂੰ ਮੰਨਦੇ ਹਨ ਤੇ ਉਸ ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਤੇ ਨਾਂ ਹੀ ਉਹ ਅਜਿਹੀ ਕਿਸੇ ਚੀਜ਼ ਨੂੰ ਮੰਨਦੇ ਨੇ ਜੋ ਅਕਾਲ ਪੁਰਖ ਤੋਂ ਵੱਡੀ ਹੋਵੇ। 

ਦਿਲਜੀਤ ਦੋਸਾਂਝ ਨੇ ਅੱਗੇ ਆਪਣੇ ਕਰੀਅਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਫਲਤਾ ਤੇ ਸਟਾਰਡਮ ਰਾਤੋ-ਰਾਤ ਨਹੀਂ ਮਿਲਿਆ। ਇਸ ਦੇ ਲਈ ਉਨ੍ਹਾਂ ਨੇ ਕੜੀ ਮਿਹਨਤ ਤੇ ਸਬਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ  22 ਸਾਲਾਂ ਦੇ ਸਟ੍ਰਗਲ ਬਾਰੇ ਵੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ਕਿਹਾ ਕਿ ਕਈ ਲੋਕ ਕਹਿੰਦੇ ਹਨ ਕਿ ਦਿਲਜੀਤ ਰਾਤੋ ਰਾਤ ਸਟਾਰ ਬਣ ਗਿਆ, ਉਨ੍ਹਾਂ ਨੇ ਕਿਹਾ ਕਿ ਕਦੇ ਮੇਰੇ ਗੀਤ ਚੱਲੇ ਤੇ ਕਦੇ ਨਹੀਂ ਚੱਲੇ ਮੈਂ ਤਾਂ ਇੰਡਸਟਰੀ ਵਿੱਚ ਕਦੇ ਵੀ ਕੰਮ ਕਰਨਾ ਨਹੀਂ ਛੱਡਿਆ ਮੈਂ ਆਪਣੀ ਕਿਰਤ ਕੀਤੀ ਹੈ ਤੇ ਬਾਕੀ ਰੱਬ ਦੀ ਦੇਣ ਹੈ। 

ਦਿਲਜੀਤ ਦੋਸਾਂਝ ਨੇ ਬਹੁਤ ਹੀ ਚੰਗੇ ਢੰਗ ਦੇ ਨਾਲ ਆਪਣੇ ਟ੍ਰੋਲਰਸ ਨੂੰ ਜਵਾਬ ਦਿੱਤਾ ਹੈ। ਫੈਨਜ਼ ਗਾਇਕ ਦੀ  ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੂਲੀਅਟ 27 ਜੂਨ ਨੂੰ ਰਿਲੀਜ਼  ਹੋਣ ਜਾ ਰਹੀ ਹੈ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network