ਦਿਲਜੀਤ ਦੋਸਾਂਝ ਰਣਜੀਤ ਕੌਰ ਭਾਬੀ ਦੇ ਨਾਲ ਆਏ ਨਜ਼ਰ,ਭਾਬੀ ਨੇ ਕਿਹਾ ਦਿਲਜੀਤ ਮੇਰਾ ਹੈ ਦਿਓਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਪੰਜਾਬ ਦੀ ਮਸ਼ਹੂਰ ਤੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਰਣਜੀਤ ਕੌਰ ਭਾਬੀ ਦੇ ਨਾਲ ਨਜ਼ਰ ਆ ਰਹੇ ਹਨ ।
ਦਿਲਜੀਤ ਦੋਸਾਂਝ ਰਣਜੀਤ ਕੌਰ ਭਾਬੀ ਦੇ ਨਾਲ ਆਏ ਨਜ਼ਰ,ਭਾਬੀ ਨੇ ਕਿਹਾ ਦਿਲਜੀਤ ਮੇਰਾ ਹੈ ਦਿਓਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਪੰਜਾਬ ਦੀ ਮਸ਼ਹੂਰ ਤੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਰਣਜੀਤ ਕੌਰ ਭਾਬੀ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਇੱਕ ਸ਼ਖਸ ਦੱਸ ਰਿਹਾ ਹੈ ਕਿ ਕਈ ਵੱਡੇ ਵੱਡੇ ਕਲਾਕਾਰ ਕਿਸੇ ਦੇ ਨਾਲ ਫੋਟੋ ਨਹੀਂ ਕਰਵਾਉਂਦੇ ਉੇਹ ਭਾਜੀ ਤੋਂ ਸਿੱਖਣ ਕਿ ਕਿਸ ਤਰ੍ਹਾਂ ਆਪਣੇ ਫੈਨਸ ਦੀ ਇੱਜ਼ਤ ਕਰਨੀ ਹੈ । ਦਿਲਜੀਤ ਦੋਸਾਂਝ ਨੂੰ ਰਣਜੀਤ ਕੌਰ ਭਾਬੀ ਕਹਿ ਰਹੀ ਹੈ ਕਿ ਮੇਰਾ ਦਿਓਰ ਹੈ ਦਿਲਜੀਤ ਦੋਸਾਂਝ ।
ਹੋਰ ਪੜ੍ਹੋ : ਲਾਈਵ ਸ਼ੋਅ ਦੇ ਦੌਰਾਨ ਗਾਇਕ ਨੂੰ ਆਇਆ ਹਾਰਟ ਅਟੈਕ, ਸਟੇਜ ‘ਤੇ ਹੀ ਹੋ ਗਈ ਮੌਤ
ਜਿਸ ‘ਤੇ ਦਿਲਜੀਤ ਦੋਸਾਂਝ ਮੁਸਕਰਾ ਪੈਂਦੇ ਹਨ ਅਤੇ ਭਾਬੀ ਨੂੰ ਜੱਫੀ ਪਾ ਲੈਂਦੇ ਹਨ ਅਤੇ ਕਹਿੰਦੇ ਹਨ ਮੇਰੇ ਵੱਲੋਂ ਬਹੁਤ ਸਾਰਾ ਪਿਆਰ’ । ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਦੇ ਫੈਨ ਪੇਜ ਵੱਲੋਂ ਸਾਂਝਾ ਕੀਤਾ ਗਿਆ ਹੈ ਅਤੇ ਪ੍ਰਸ਼ੰਸਕ ਵੀ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਜਲਦ ਹੀ ਉਹ ਫ਼ਿਲਮ ‘ਜੱਟ ਐਂਡ ਜੂਲੀਅਟ’ ਦੇ ਸੀਕਵੇਲ ‘ਚ ਨਜ਼ਰ ਆਉਣ ਵਾਲੇ ਹਨ । ਜਿਸ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਨੀਰੂ ਬਾਜਵਾ ਦਿਖਾਈ ਦੇਣਗੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
