ਦਿਲਜੀਤ ਦੋਸਾਂਝ ਨੇ ਚਮਕੀਲਾ ਲੁੱਕ 'ਚ ਨਵੇਂ ਗੀਤ ਨਾਲ ਸਾਂਝੀ ਕੀਤੀ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਪਸੰਦ

Written by  Pushp Raj   |  March 20th 2024 11:14 AM  |  Updated: March 20th 2024 11:14 AM

ਦਿਲਜੀਤ ਦੋਸਾਂਝ ਨੇ ਚਮਕੀਲਾ ਲੁੱਕ 'ਚ ਨਵੇਂ ਗੀਤ ਨਾਲ ਸਾਂਝੀ ਕੀਤੀ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਪਸੰਦ

Diljit Dosanjh viral video : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋ ਚੁੱਕੀ ਹੈ। ਹਾਲ ਹੀ 'ਚ ਗਾਇਕ ਨੇ ਇਸ ਫਿਲਮ ਦੇ ਸੈੱਟ ਤੋਂ ਨਵੀਂ ਵੀਡੀਓ ਸਾਂਝੀ ਕੀਤੀ ਹੈ ਤੇ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਿਹਾ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ (Diljit Dosanjh) ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ ਤੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।

 

ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦੇ ਲੁੱਕ 'ਚ ਨਵੀਂ ਵੀਡੀਓ ਕੀਤੀ ਸਾਂਝੀ 

 ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ  ਫਿਲਮ ਅਮਰ ਸਿੰਘ ਚਮਕੀਲਾ ਦੇ ਸੈੱਟ ਤੋਂ ਨਵੀਂ ਵੀਡੀਓ ਸ਼ੇਅਰ ਕੀਤੀ ਹੈ।ਇਸ ਵੀਡੀਓ ਦੇ ਵਿੱਚ ਗਾਇਕ ਅਖਾੜੇ ਵਿੱਚ ਖੜੇ ਹੋ ਕੇ ਇੱਕ ਨਵਾਂ ਗੀਤ ਗਾਉਂਦੇ ਹੋ ਨਜ਼ਰ ਆ ਰਹੇ ਹਨ। 

ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਦਿਲਜੀਤ ਦਾ ਫਿਲਮ ਤੋਂ ਰਿਲੀਜ਼ ਹੋਣ ਵਾਲਾ ਨਵਾਂ ਗੀਤ ਹੈ। ਫਿਲਹਾਲ ਇਸ ਬਾਰੇ ਦਿਲਜੀਤ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਹਾਂ ਫਿਲਮ ਰਿਲੀਜ਼ ਹੋ ਚੁੱਕੀ ਹੈ। 

ਇਸ ਬਾਰੇ ਫੈਨਜ਼ ਨੂੰ ਜਾਣਕਾਰੀ ਜ਼ਰੂਰ ਦਿੱਤੀ ਹੈ। ਫੈਨਜ਼ ਦਿਲਜੀਤ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, 'Tony strak type glbat ????????'। ਇੱਕ ਹੋਰ ਨੇ ਲਿਖਿਆ, 'ਇੰਝ ਜਾਪਦਾ ਹੈ ਜਿਵੇਂ ਚਮਕੀਲਾ ਮੁੜ ਵਾਪਸ ਆ ਗਿਆ। ਵਾਹ ਦੋਸਾਂਝਵਾਲਾ ਵਾਹ। ' 

ਫਿਲਮ ਅਮਰ ਸਿੰਘ ਚਮਕੀਲਾ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ, ਜਿਸ ਨੇ ਗਰੀਬੀ ਵਿੱਚ ਰਹਿੰਦਿਆਂ 80 ਦੇ ਦਹਾਕੇ ਵਿੱਚ ਆਪਣੀ ਗਾਇਕੀ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਸੀ।

ਹੋਰ ਪੜ੍ਹੋ : Happy Birthday Alka Yagnik: ਜਾਣੋ 90 ਦੇ ਦਹਾਕੇ ਦੀ ਇਸ ਮਸ਼ਹੂਰ ਗਾਇਕਾ ਦੀ ਕਿੰਝ ਹੋਈ ਬਾਲੀਵੁੱਡ 'ਚ ਐਂਟਰੀ 

ਦਿਲਜੀਤ ਦੋਸਾਂਝ ਦਾ ਵਰਕ ਫਰੰਟ

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਦਿਲਜੀਤ ਹਾਲ ਹੀ ਵਿੱਚ ਆਪਣੇ ਬਾਲੀਵੁੱਡ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਹ ਨਵੀਂ ਫਿਲਮ Crew ਵਿੱਚ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ। ਇਹ ਫਿਲਮ 12 ਮਾਰਚ ਨੂੰ OTT ਪਲੇਟਫਾਰਮ ਨੈਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਉਹ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਹਨ ਤੇ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network