ਸਾਊਥ ਫਿਲਮਾਂ 'ਚ ਹੋਈ ਦਿਲਜੀਤ ਦੋਸਾਂਝ ਦੀ ਐਂਟਰੀ, ਸਾਊਥ ਸੁਪਰ ਸਟਾਰ ਪ੍ਰਭਾਸ ਨਾਲ ਕਰਨਗੇ ਕੌਲੈਬ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਹੁਣ ਖਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਜਲਦ ਹੀ ਸਾਊਥ ਫਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਉਹ ਸਾਊਥ ਸੁਪਰਸਟਾਰ ਪ੍ਰਭਾਸ ਦੇ ਨਾਲ ਕੋਲੈਬ ਕਰਦੇ ਹੋਏ ਨਜ਼ਰ ਆਉਣਗੇ।

Reported by: PTC Punjabi Desk | Edited by: Pushp Raj  |  June 15th 2024 03:09 PM |  Updated: June 15th 2024 03:09 PM

ਸਾਊਥ ਫਿਲਮਾਂ 'ਚ ਹੋਈ ਦਿਲਜੀਤ ਦੋਸਾਂਝ ਦੀ ਐਂਟਰੀ, ਸਾਊਥ ਸੁਪਰ ਸਟਾਰ ਪ੍ਰਭਾਸ ਨਾਲ ਕਰਨਗੇ ਕੌਲੈਬ

Diljit Dosanjh Colab with Prabhas for film Kalki : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ  ਆਪਣੀ ਆਉਣ ਵਾਲੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਹੁਣ ਖਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਜਲਦ ਹੀ ਸਾਊਥ ਫਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਆਪਣੇ ਫੈਨਜ਼ ਰਾਹੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਈ ਅਪਡੇਟ ਸਾਂਝੇ ਕਰਦੇ ਰਹਿੰਦੇ ਹਨ। 

ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਫਿਲਮ ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਦਿਲਜੀਤ ਦੋਸਾਂਝ ਨੂੰ ਲੈ ਕੇ ਹਾਲ ਹੀ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਜਲਦ ਹੀ ਸਾਊਥ ਫਿਲਮ ਵਿੱਚ ਬਤੌਰ ਗਾਇਕ ਡੈਬਿਊ ਕਰਨ  ਜਾ ਰਹੇ ਹਨ। 

ਇਹ ਜਾਣਕਾਰੀ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦਿਲਜੀਤ ਦੋਸਾਂਝ ਦੇ ਨਾਲ ਸਾਊਥ ਦੇ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ "ਕਲਕੀ 2898 AD" ਲਈ ਕੋਲੈਬ ਕਰਨ ਜਾ ਰਹੇ ਹਨ। 

ਇਸ ਫਿਲਮ ਵਿੱਚ ਦੋਵੇਂ ਕਲਾਕਾਰ ਇਕੱਠੇ ਇੱਕ ਗੀਤ ਵਿੱਚ ਨਜ਼ਰ ਆਉਣਗੇ। ਦਿਲਜੀਤ ਦੋਸਾਂਝ, ਜੋ ਆਪਣੇ ਹਿੱਟ ਗੀਤਾਂ ਅਤੇ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਹਨ, ਅਤੇ ਪ੍ਰਭਾਸ, ਜੋ ਆਪਣੀਆਂ ਬਲੌਕਬਸਟਰ ਫਿਲਮਾਂ ਲਈ ਜਾਣੇ ਜਾਂਦੇ ਹਨ, ਦਾ ਇਹ ਕੋਲੈਬੋਰੇਸ਼ਨ ਪ੍ਰਸ਼ੰਸਕਾਂ ਲਈ ਬਹੁਤ ਹੀ ਰੋਮਾਂਚਕ ਹੋਵੇਗਾ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ 'ਤੇ 90 ਲੱਖ ਦੀ ਧੋਖਾਧੜੀ ਦੇ ਲੱਗੇ ਦੋਸ਼, ਕੋਰਟ ਨੇ ਦਿੱਤੇ ਪੁਲਿਸ ਜਾਂਚ ਦੇ ਹੁਕਮ 

ਇਸ ਗੀਤ ਵਿੱਚ ਦੋਹਾਂ ਕਲਾਕਾਰਾਂ ਦੀ ਜ਼ਬਰਦਸਤ ਕੈਮਿਸਟਰੀ ਅਤੇ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। "ਕਲਕੀ 2898 AD" ਦੇ ਇਸ ਗੀਤ ਨਾਲ, ਦਿਲਜੀਤ ਦੋਸਾਂਝ ਤੇ ਪ੍ਰਭਾਸ ਦੇ ਫੈਨਜ਼ ਨੂੰ ਇੱਕ ਵਿਲੱਖਣ ਤਜਰਬਾ ਮਿਲੇਗਾ।

ਇਸ ਕੋਲੈਬੋਰੇਸ਼ਨ ਦੇ ਨਾਲ ਦਿਲਜੀਤ ਦੋਸਾਂਝ ਦੇ ਬਾਲੀਵੁੱਡ ਕਰੀਅਰ ਨੂੰ ਹੋਰ ਵੀ ਉਚਾਈ ਮਿਲੇਗੀ ਤੇ ਉਨ੍ਹਾਂ ਦੇ ਸੰਗੀਤ ਨੂੰ ਨਵੀਆਂ ਉਚਾਈਆਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਪੰਜਾਬੀ ਸੰਗੀਤ ਦੀ ਮਹਾਨਤਾ ਨੂੰ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਛਾਣ ਮਿਲੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network