ਦਿਲਜੀਤ ਦੋਸਾਂਝ ਨੇ ਇੰਝ ਜਿੱਤਿਆ ਫੈਨਜ਼ ਦਾ ਦਿਲ, ਰਾਹ 'ਚ ਰੁੱਕ ਕੇ ਫੈਨਜ਼ ਦਾ ਪੁੱਛਿਆ ਹਾਲ ਚਾਲ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਅਕਸਰ ਆਪਣੇ ਗੀਤਾਂ ਤੇ ਸ਼ੋਅਜ਼ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਦਿਲਜੀਤ ਕੈਚੋਲਾ 'ਚ ਪਰਫਾਮ ਕਰਨ ਮਗਰੋਂ ਇੱਕ ਗਲੋਬਲ ਆਈਕਨ ਬਣ ਗਏ ਹਨ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਹਾਲ ਹੀ 'ਚ ਗਾਇਕ ਨੇ ਆਪਣੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲਿਆ, ਕਿਵੇਂ ਆਓ ਜਾਣਦੇ ਹਾਂ।

Written by  Pushp Raj   |  December 04th 2023 04:18 PM  |  Updated: December 04th 2023 04:18 PM

ਦਿਲਜੀਤ ਦੋਸਾਂਝ ਨੇ ਇੰਝ ਜਿੱਤਿਆ ਫੈਨਜ਼ ਦਾ ਦਿਲ, ਰਾਹ 'ਚ ਰੁੱਕ ਕੇ ਫੈਨਜ਼ ਦਾ ਪੁੱਛਿਆ ਹਾਲ ਚਾਲ

Diljit Dosanjh meet with fans: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਅਕਸਰ ਆਪਣੇ ਗੀਤਾਂ ਤੇ ਸ਼ੋਅਜ਼ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਦਿਲਜੀਤ ਕੈਚੋਲਾ 'ਚ ਪਰਫਾਮ ਕਰਨ ਮਗਰੋਂ ਇੱਕ ਗਲੋਬਲ ਆਈਕਨ ਬਣ ਗਏ ਹਨ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਹਾਲ ਹੀ 'ਚ ਗਾਇਕ ਨੇ ਆਪਣੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲਿਆ, ਕਿਵੇਂ ਆਓ ਜਾਣਦੇ ਹਾਂ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਦਿਲਜੀਤ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਪਡੇਟਸ ਸਾਂਝੀਆਂ ਕਰਦੇ ਰਹਿੰਦੇ ਹਨ। 

ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸੜਕ ਦੇ ਕਿਨਾਰੇ ਖੜੇ ਹੋ ਕੇ ਫੈਨਜ਼ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਗਾਇਕ ਨੂੰ ਮਿਲ ਕੇ ਉਨ੍ਹਾਂ ਦੀ ਇੱਕ ਫੀਮੇਲ ਫੈਨ ਬੇਹੱਦ ਭਾਵੁਕ ਹੋ ਗਈ, ਦਿਲਜੀਤ ਨੇ ਉਸ ਫੀਮੇਲ ਫੈਨ ਨੂੰ ਗਲੇ ਲਗਾਇਆ ਤੇ ਪਿਆਰ ਨਾਲ ਉਸ ਦੇ ਸਿਰ 'ਤੇ ਹੱਥ ਰੱਖ ਕੇ ਉਸ ਨੂੰ ਸਤਿਕਾਰ ਦਿੱਤਾ। 

ਦਿਲਜੀਤ ਦੋਸਾਂਝ ਵੱਲੋਂ ਇਹ ਵੀਡੀਓ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਗਈ ਹੈ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਗਾਇਕ ਨੂੰ ਡਾਊਨ ਟੂ ਅਰਥ ਸੁਭਾਅ ਵਾਲਾ ਵਿਅਕਤੀ ਦੱਸਿਆ। ਫੈਨਜ਼ ਦਿਲ ਖੋਲ ਕੇ ਦਿਲਜੀਤ ਦੀ ਸ਼ਲਾਘਾ ਕਰ ਰਹੇ ਹਨ। 

ਹੋਰ ਪੜ੍ਹੋ: ਰੈਪਰ ਬਾਦਸ਼ਾਹ ਨੇ ਪਹਿਲੀ ਵਾਰ ਯੋ-ਯੋ ਹਨੀ ਸਿੰਘ ਬਾਰੇ ਖੁੱਲ੍ਹ ਕੇ ਕੀਤੀ ਗੱਲਬਾਤ, ਕਿਹਾ- ਹਨੀ ਮੇਰੇ ਜਿਗਰ ਦਾ ਟੁਕੜਾ ਹੈ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਗਾਇਕ ਦੀ ਐਲਬਮ 'Ghost' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ-ਨਾਲ ਦਿਲਜੀਤ ਫਿਲਮਾਂ ਵਿੱਚ ਵੀ ਕਾਫੀ ਐਕਟਿਵ ਹਨ ਤੇ ਜਲਦ ਹੀ ਉਹ ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ'  ਤੇ ਨੀਰੂ ਬਾਜਵਾ ਨਾਲ ਫਿਲਮ Jatt and Juliet 3 ਵਿੱਚ ਨਜ਼ਰ ਆਉਣਗੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network