GRE ਅਤੇ TOEFL ਪ੍ਰੀਖਿਆਵਾਂ ਲਈ ETS ਲਿਆਇਆ ਖ਼ਾਸ ਆਫਰ

26 ਜੁਲਾਈ, 2023 ਤੋਂ ਪ੍ਰਭਾਵੀ ਰੂਪ ਵਿੱਚ ETS ਵੱਲੋਂ TOEFL ਟੈਸਟ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ GRE ਅਤੇ TOEFL ਪ੍ਰੀਖਿਆਵਾਂ ਦੋਵਾਂ ਲਈ ਇੱਕ ਕੋਂਬੋ ਆਫਰ ਵੀ ਸ਼ਾਮਲ ਹੈ। ਦੋਵੇਂ ਪ੍ਰੀਖਿਆਵਾਂ ਦੀ ਚੋਣ ਕਰਨ ਵਾਲੇ ਪ੍ਰੀਖਿਆਰਥੀ ਹਰੇਕ 'ਤੇ 25% ਦੀ ਛੋਟ ਪ੍ਰਾਪਤ ਕਰ ਸਕਦੇ ਹਨ।

Written by  Shaminder   |  November 08th 2023 01:36 PM  |  Updated: November 08th 2023 01:36 PM

GRE ਅਤੇ TOEFL ਪ੍ਰੀਖਿਆਵਾਂ ਲਈ ETS ਲਿਆਇਆ ਖ਼ਾਸ ਆਫਰ

26 ਜੁਲਾਈ, 2023 ਤੋਂ ਪ੍ਰਭਾਵੀ ਰੂਪ ਵਿੱਚ ETS ਵੱਲੋਂ TOEFL ਟੈਸਟ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ GRE ਅਤੇ TOEFL ਪ੍ਰੀਖਿਆਵਾਂ ਦੋਵਾਂ ਲਈ ਇੱਕ ਕੋਂਬੋ ਆਫਰ ਵੀ ਸ਼ਾਮਲ ਹੈ। ਦੋਵੇਂ ਪ੍ਰੀਖਿਆਵਾਂ ਦੀ ਚੋਣ ਕਰਨ ਵਾਲੇ ਪ੍ਰੀਖਿਆਰਥੀ ਹਰੇਕ 'ਤੇ 25% ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਤੁਹਾਡੀ 8900 ਰੁਪਏ ਤੱਕ ਦੀ ਬਚਤ ਹੋਵੇਗੀ। ਜ਼ਿਕਰਯੋਗ ਹੈ ਕਿ TOEFL ਟੈਸਟ ਦੀ ਮਿਆਦ ਹੁਣ ਘਟਾ ਕੇ ਦੋ ਘੰਟਿਆਂ ਤੋਂ ਘੱਟ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੀਆਂ ਸਭ ਤੋਂ ਛੋਟੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਬਣ ਗਈ ਹੈ।

ਹੋਰ ਪੜ੍ਹੋ :  ਟੈਸਟ ਦੇਣ ਵਾਲਿਆਂ ਲਈ TOEFL iBT ਦੀ ਨਵੀਂ ਅਪਡੇਟ

ETS, ਇੱਕ 75-ਸਾਲ ਪੁਰਾਣੀ ਪ੍ਰਤਿਸ਼ਠਾ ਵਾਲੀ ਕੰਪਨੀ ਹੈ ਜੋ GRE ਅਤੇ TOEFL ਦੋਵੇਂ ਟੈਸਟਾਂ ਦਾ ਪ੍ਰਬੰਧਨ ਕਰਦੀ ਹੈ। 1,300 ਤੋਂ ਵੱਧ ਗਲੋਬਲ ਬਿਜ਼ਨਸ ਸਕੂਲ MBA ਪ੍ਰੋਗਰਾਮਾਂ ਅਤੇ ਬਿਜਨੈੱਸ ਵਿੱਚ ਵਿਸ਼ੇਸ਼ ਮਾਸਟਰ ਅਤੇ ਡਾਕਟਰੇਟ ਪ੍ਰੋਗਰਾਮਾਂ ਲਈ GRE ਜਨਰਲ ਟੈਸਟ ਸਕੋਰ ਸਵੀਕਾਰ ਕਰਦੇ ਹਨ। TOEFL ਟੈਸਟ ਕੈਨੇਡਾ ਦੀ ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਅਪਰੂਵਲ ਰੱਖਦਾ ਹੈ ਜਿਨ੍ਹਾਂ ਵਿੱਚ ਇਹ ਟੈਸਟ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਇਸ ਨੂੰ ਮਾਨਤਾ ਪ੍ਰਾਪਤ ਹੈ। ਇਹ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾਵਾਂ ਲਈ ਟੀਚਾ ਰੱਖਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਸਵਿਫਟ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ ਹੈ। TOEFL iBT ਸੰਯੁਕਤ ਰਾਜ, ਕੈਨੇਡਾ, ਆਇਰਲੈਂਡ, ਨਿਊਜ਼ੀਲੈਂਡ, ਅਤੇ ਯੂਨਾਈਟਿਡ ਕਿੰਗਡਮ ਵਿੱਚ ਚੋਟੀ ਦੀਆਂ ਸੰਸਥਾਵਾਂ ਸਮੇਤ 160 ਤੋਂ ਵੱਧ ਦੇਸ਼ਾਂ ਦੇ ਇੱਕ ਨੈਟਵਰਕ ਦੇ ਨਾਲ ਵੱਡੇ ਪੱਧਰ ਉੱਤੇ ਮਾਨਤਾ ਤੇ ਅਪਰੂਵਲ ਰੱਖਦਾ ਹੈ।

ETS ਆਪਣੀ ਵੈੱਬਸਾਈਟ 'ਤੇ ਏਕੀਕ੍ਰਿਤ, ਵਿਆਪਕ ਸਰੋਤ ਪ੍ਰਦਾਨ ਕਰਕੇ ਟੈਸਟ ਦੀ ਤਿਆਰੀ ਨੂੰ ਸਰਲ ਬਣਾਉਂਦੀ ਹੈ। TOEFL ਲਈ ETS ਵੱਖ-ਵੱਖ ਅਧਿਕਾਰਤ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ, "The official guide to the TOEFL Test" ਇਨ੍ਹਾਂ ਵਿੱਚੋਂ ਇੱਕ ਹੈ। ਇਸੇ ਤਰ੍ਹਾਂ GRE ਲਈ, ETS ਇਮਤਿਹਾਨ ਦੇ ਮੁਸ਼ਕਲ ਪੱਧਰ ਦਾ ਸਹੀ ਚਿੱਤਰਣ ਪੇਸ਼ ਕਰਦੇ ਹੋਏ, ਅਧਿਕਾਰਤ ਅਧਿਐਨ ਗਾਈਡਾਂ, ਸੈਂਪਲ ਟੈਸਟ ਆਦਿ ਦੀ ਪੇਸ਼ਕਸ਼ ਕਰਦਾ ਹੈ।

ਵਿੱਤੀ ਪ੍ਰੋਤਸਾਹਨ: 

GRE ਅਤੇ TOEFL ਟੈਸਟ ਇਕੱਠੇ ਦੇਣ ਉੱਤੇ ਤੁਹਾਨੂੰ ਵਿੱਤੀ ਤੌਰ ਉੱਤੇ ਵੀ ਫਾਇਦਾ ਹੋਵੇਗਾ। GRE TOEFL ਕੋਂਬੋ 'ਤੇ 25% ਦੀ ਛੋਟ ਨਾ ਸਿਰਫ਼ ਉਮੀਦਵਾਰਾਂ 'ਤੇ ਵਿੱਤੀ ਬੋਝ ਨੂੰ ਘੱਟ ਕਰਦੀ ਹੈ ਬਲਕਿ ਉਮੀਦਵਾਰਾਂ ਨੂੰ INR ਵਿੱਚ ਆਪਣੀ ਫੀਸ ਦਾ ਭੁਗਤਾਨ ਕਰਨ ਦੀ ਇਜਾਜ਼ਤ ਵੀ ਦਿੰਦੀ ਹੈ। ਇਹ ਛੋਟ ਉਮੀਦਵਾਰਾਂ ਨੂੰ 8900 ਰੁਪਏ ਤੱਕ ਦੀ ਬਚਤ ਕਰਨ ਵਿੱਚ ਮਦਦ ਕਰੇਗੀ।

GRE ਅਤੇ TOEFL ਪ੍ਰੀਖਿਆਵਾਂ ਲਈ ਕੋਂਬੋ ਦੀ ਪੇਸ਼ਕਸ਼ ਕਰਨ ਦਾ ETS ਦਾ ਫੈਸਲਾ ਇੱਕ ਸ਼ਲਾਘਾਯੋਗ ਪਹਿਲਕਦਮੀ ਨੂੰ ਦਰਸਾਉਂਦਾ ਹੈ। ਇਹ ਕਦਮ ਉਮੀਦਵਾਰਾਂ ਦੇ ਟੈਸਟਿੰਗ ਅਨੁਭਵ ਨੂੰ ਵਧਾਉਂਦਾ ਹੈ, ਵਿਦੇਸ਼ੀ ਐਪਲੀਕੇਸ਼ਨ ਪ੍ਰੋਫਾਈਲਾਂ ਨੂੰ ਮਜ਼ਬੂਤ ਕਰਦਾ ਹੈ, ਅਤੇ ਲੌਜਿਸਟਿਕਲ ਅਤੇ ਵਿੱਤੀ ਰਾਹਤ ਪ੍ਰਦਾਨ ਕਰਦਾ ਹੈ। ਜਿਵੇਂ ਕਿ ਗਲੋਬਲ ਐਜੂਕੇਸ਼ਨ ਦਾ ਲੈਂਡਸਕੇਪ ਵਿਕਸਤ ਹੋ ਰਿਹਾ ਹੈ, ETS ਦੁਆਰਾ ਅਜਿਹੀਆਂ ਪਹਿਲਕਦਮੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਣ ਭੂਮਿਕਾ ਨਿਭਾਅ ਰਹੀਆਂ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network