ETS ਨੇ ਲਾਂਚ ਕੀਤੀ AI ਸੰਚਾਲਿਤ TOEFL Go ਐਪ, ਟੈਸਟ ਦੀ ਤਿਆਰੀ ਹੋਵੇਗੀ ਹੋਰ ਵੀ ਆਸਾਨ

ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਨੇ 26 ਜੁਲਾਈ, 2023 ਨੂੰ ਇੱਕ ਨਵੀਂ AI ਸੰਚਾਲਿਤ ਐਪਲੀਕੇਸ਼ਨ ‘TOEFL GO!’ ਲਾਂਚ ਕੀਤੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਨਵੇਂ ਅੱਪਡੇਟ ਕੀਤੇ TOEFL iBT ਟੈਸਟ ਦੀ ਤਿਆਰੀ ਵਿੱਚ ਮਦਦ ਮਿਲੇਗੀ। ਐਪ ਮੋਬਾਈਲ ਅਤੇ ਡੈਸਕਟੌਪ ਦੋਵਾਂ ਡਿਵਾਈਸਾਂ ਲਈ ਮੁਫਤ ਵਿੱਚ ਉਪਲਬਧ ਹੈ, ਜਿਸ ਨਾਲ ਟੈਸਟ ਦੇਣ ਵਾਲੇ ਉਮੀਦਵਾਰ ਆਸਾਨੀ ਨਾਲ ਤਿਆਰੀ ਕਰ ਸਕਦੇ ਹਨ।

Written by  Pushp Raj   |  September 11th 2023 07:14 PM  |  Updated: September 11th 2023 07:14 PM

ETS ਨੇ ਲਾਂਚ ਕੀਤੀ AI ਸੰਚਾਲਿਤ TOEFL Go ਐਪ, ਟੈਸਟ ਦੀ ਤਿਆਰੀ ਹੋਵੇਗੀ ਹੋਰ ਵੀ ਆਸਾਨ

ETS Launches TOEFL Go App: ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਨੇ 26 ਜੁਲਾਈ, 2023 ਨੂੰ ਇੱਕ ਨਵੀਂ AI ਸੰਚਾਲਿਤ ਐਪਲੀਕੇਸ਼ਨ ‘TOEFL GO!’ ਲਾਂਚ ਕੀਤੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਨਵੇਂ ਅੱਪਡੇਟ ਕੀਤੇ TOEFL iBT ਟੈਸਟ ਦੀ ਤਿਆਰੀ ਵਿੱਚ ਮਦਦ ਮਿਲੇਗੀ। ਐਪ ਮੋਬਾਈਲ ਅਤੇ ਡੈਸਕਟੌਪ ਦੋਵਾਂ ਡਿਵਾਈਸਾਂ ਲਈ ਮੁਫਤ ਵਿੱਚ ਉਪਲਬਧ ਹੈ, ਜਿਸ ਨਾਲ ਟੈਸਟ ਦੇਣ ਵਾਲੇ ਉਮੀਦਵਾਰ ਆਸਾਨੀ ਨਾਲ ਤਿਆਰੀ ਕਰ ਸਕਦੇ ਹਨ।

ਨਵੇਂ ਤੇ ਛੋਟੇ TOEFL ਟੈਸਟ ਦੇ ਨਾਲ ਲਾਂਚ ਕੀਤਾ ਗਿਆ ਐਪ, ਉਮੀਦਵਾਰਾਂ ਨੂੰ ਨਵੇਂ ਟੈਸਟ ਫਾਰਮੈਟ 'ਤੇ ਕੀਮਤੀ ਸੁਝਾਅ ਅਤੇ ਕੋਚਿੰਗ ਪ੍ਰਦਾਨ ਕਰਦਾ ਹੈ। ਇਹ ਟੈਸਟ ਦੇ ਸਾਰੇ ਚਾਰ ਸੈਕਸ਼ਨ ਰੀਡਿੰਗ, ਲਿਸਨਿੰਗ, ਸਪੀਕਿੰਗ ਤੇ ਰਾਈਟਿੰਗ ਲਈ ਡਿਜੀਟਲ ਪ੍ਰੈਕਟਿਸ ਤੇ ਪਰਫਾਰਮੈਂਸ ਮੁਹੱਈਆ ਕਰਵਾਉਂਦਾ ਹੈ। ਐਪ AI-ਪਾਵਰਡ ਸਕੋਰਿੰਗ ਨੂੰ ਸਪੋਰਟ ਕਰਦੀ ਹੈ ਜੋ TOEFL iBT ਟੈਸਟ ਦੇ ਬਰਾਬਰ ਟਾਰਗੇਟ ਫੀਡਬੈਕ ਤੇ ਕੋਚਿੰਗ ਦੀ ਪੇਸ਼ਕਸ਼ ਕਰਦਾ ਹੈ।

Click Here : TOEFL App

ਐਪ ਦੀ ਸ਼ੁਰੂਆਤ ETS ਦੁਆਰਾ ਹਾਲ ਹੀ ਵਿੱਚ ਕੀਤੀਆਂ ਤਬਦੀਲੀਆਂ ਦੀ ਇੱਕ ਲੜੀ ਦਾ ਹਿੱਸਾ ਹੈ, ਜਿਸ ਵਿੱਚ ਭਾਰਤ ਲਈ ਇੱਕ ਸਮਰਪਿਤ ਗਾਹਕ ਸੇਵਾ ਕੇਂਦਰ ਅਤੇ INR ਵਿੱਚ ਟੈਸਟ ਭੁਗਤਾਨ ਕਰਨ ਦਾ ਵਿਕਲਪ ਸ਼ਾਮਲ ਹੈ। ਇਸ ਤੋਂ ਇਲਾਵਾ TOEFL iBT ਨੂੰ ਹਾਲ ਹੀ ਵਿੱਚ ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ (SDS) (ਇੱਕ ਤੇਜ਼ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ) ਵਿੱਚ ਵਰਤਣ ਲਈ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।

ਨਵੇਂ ਤੇ ਛੋਟੇ ਫਾਰਮੇਟ ਵਾਲੇ TOEFL iBT ਟੈਸਟ ਦੇ ਲਾਈਵ ਹੁੰਦੇ ਹੀ, ਉਮੀਦਵਾਰ AI-ਪਾਵਰਡ TOEFL Go ਦਾ ਲਾਭ ਲੈ ਸਕਦੇ ਹਨ! ਨਵੇਂ ਫਾਰਮੈਟ ਨਾਲ ਆਪਣੇ ਆਪ ਨੂੰ ਜਾਣੂ ਕਰਵਾਉਣ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਆਪਣੀ ਮੁਹਾਰਤ ਨੂੰ ਬਿਹਤਰ ਬਣਾਉਣ ਲਈ ਐਪ ਤੁਹਾਡੀ ਮਦਦ ਕਰੇਗੀ। ਸਪੀਕਿੰਗ ਅਤੇ ਰਾਈਟਿੰਗ ਸੈਕਸ਼ਨ ਲਈ ਹਾਈ ਲੈਵਲ ਸੈਂਪਲ ਰਿਸਪਾਂਸ ਦੀ ਮਦਦ ਨਾਲ ਤੁਸੀਂ ਸਵੈ-ਮੁਲਾਂਕਣ ਆਸਾਨੀ ਨਾਲ ਕਰ ਸਕਦੇ ਹੋ। ਨਵਾਂ TOEFL ਗੋ ਐਪ ETS ਵੱਲੋਂ ਪ੍ਰਦਾਨ ਕੀਤੇ ਗਏ ਮੁਫਤ ਟੈਸਟ ਮਟੀਰੀਅਲ ਸੂਟ ਵਿੱਚ ਇੱਕ ਹੋਰ ਵਾਧਾ ਹੈ, ਜਿਸ ਵਿੱਚ ਅਕਾਦਮਿਕ ਡਿਸਕਸ਼ਨ ਟਾਸਕ ਲਈ ਸੈਂਪਲ ਸਵਾਲ ਸ਼ਾਮਲ ਕੀਤੇ ਗਏ ਹਨ। 

ETS ਨੇ ਹਾਲ ਹੀ ਵਿੱਚ Preply ਨਾਂ ਦੇ ਈ-ਲਰਨਿੰਗ ਪਲੇਟਫਾਰਮ ਨਾਲ ਕੁਲੈਬਰੇਟ ਵੀ ਕੀਤਾ ਹੈ ਤਾਂ ਜੋ ਉਮੀਦਵਾਰਾਂ ਨੂੰ ਸਿਖਿਅਤ ਟਿਊਟਰ ਦੇ ਨਾਲ One-on-one ਟਿਊਸ਼ਨ ਪ੍ਰਦਾਨ ਕੀਤੀ ਜਾ ਸਕੇ। ETS ਇਮਤਿਹਾਨ ਦੇਣ ਵਾਲਿਆਂ ਨੂੰ ਆਪਣੇ ਵਿਦਿਅਕ ਅਤੇ ਪੇਸ਼ੇਵਰ ਟੀਚਿਆਂ ਨੂੰ ਹੋਰ ਸਹਿਜਤਾ ਨਾਲ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਾ ਚਾਹੁੰਦਾ ਹੈ।

ਹੋਰ ਪੜ੍ਹੋ: ਟੈਸਟ ਦੇਣ ਵਾਲਿਆਂ ਲਈ TOEFL iBT ਦੀ ਨਵੀਂ ਅਪਡੇਟ

TOEFL iBT ਸਟੱਡੀ, ਵਰਕ ਅਤੇ ਇਮੀਗ੍ਰੇਸ਼ਨ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪ੍ਰੀਖਿਆ ਹੈ। ਇਹ ਟੈਸਟ 160 ਤੋਂ ਵੱਧ ਦੇਸ਼ਾਂ ਵਿੱਚ ਸਵੀਕਾਰ ਕੀਤਾ ਜਾਂਦਾ ਹੈ ਅਤੇ ਕੈਨੇਡਾ, ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ, ਆਇਰਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਇਸ ਦੀ 100% ਸਵੀਕ੍ਰਿਤੀ ਦਰ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network