ਮਸ਼ਹੂਰ ਗਜ਼ਲ ਗਾਇਕ Pankaj Udhas ਦਾ ਅੱਜ ਹੋਵੇਗਾ ਅੰਤਿਮ ਸਸਕਾਰ
ਮਸ਼ਹੂਰ ਗਜ਼ਲ ਗਾਇਕ Pankaj Udhas ਦਾ ਅੱਜ ਹੋਵੇਗਾ ਅੰਤਿਮ ਸਸਕਾਰ
ਬੀਤੇ ਦਿਨ ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ (Pankaj Udhas) ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਅੰਤਿਮ ਸਸਕਾਰ (pankaj udhas funeral ) ਅੱਜ ਕੀਤਾ ਜਾਵੇਗਾ । ਜਿਸ ਬਾਰੇ ਉਨ੍ਹਾਂ ਦੀ ਧੀ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਦੀ ਧੀ ਨਾਯਾਬ ਨੇ ਲਿਖਿਆ ‘ਪਦਮਸ਼੍ਰੀ ਪੰਕਜ ਉਧਾਸ ਦੀ ਪਿਆਰ ਭਰੀ ਯਾਦ ‘ਚ, ਬਹੁਤ ਹੀ ਭਾਰੇ ਮਨ ਦੇ ਨਾਲ, ਅਸੀਂ ਤੁਹਾਨੂੰ ਲੰਮੀ ਬੀਮਾਰੀ ਦੇ ਕਾਰਨ 26 ਫਰਵਰੀ 2024 ਨੂੰ ਉਨ੍ਹਾਂ ਦੇ ਦਿਹਾਂਤ ਦੀ ਖਬਰ ਦਿੰਦੇ ਹੋਏ ਦੁਖੀ ਹਾਂ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ, 27 ਫਰਵਰੀ ਨੂੰ ਦੁਪਹਿਰ ਤਿੰਨ ਤੋਂ ਪੰਜ ਵਜੇ ਤੱਕ ਹੋਵੇਗਾ। ਸਥਾਨ ਹਿੰਦੂ ਸ਼ਮਸ਼ਾਨ, ਵਰਲੀ ਮੁੰਬਈ ਲੈਂਡਮਾਰਕ ਓਪੋਜਿਟ, ਫੋਰ ਸੀਜ਼ਨਸ : ਡਾਕਟਰ ਈ ਮਿਊਜ਼ ਰੋਡ ਵਰਲੀ,ਉਧਾਸ ਪਰਿਵਾਰ’।
/ptc-punjabi/media/media_files/oJ2Ep61XJmtkn22h57em.jpg)
ਹੋਰ ਪੜ੍ਹੋ :ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ ਦਾ ਪਤੀ ਨੇ ਗੋਲੀ ਮਾਰ ਕੇ ਕੀਤਾ ਕਤਲ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ
ਅੰਤਿਮ ਦਰਸ਼ਨਾਂ ਲਈ ਘਰ ਲਿਆਂਦੀ ਜਾਵੇਗੀ ਮ੍ਰਿਤਕ ਦੇਹ
ਪੰਕਜ ਉਧਾਸ ਦੇ ਅੰਤਿਮ ਦਰਸ਼ਨਾਂ ਦੇ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਲਿਆਂਦੀ ਜਾਵੇਗੀ । ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਉਨ੍ਹਾਂ ਦੇ ਚਾਹੁਣ ਵਾਲੇ ਕਰ ਸਕਣਗੇ । ਦੱਸ ਦਈਏ ਕਿ ਬੀਤੇ ਦਿਨ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਸੀ ।ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ।ਮਰਹੂਮ ਗਾਇਕ ਦੀ ਧੀ ਨੇ ਇਸ ਬਾਰੇ ਬੀਤੇ ਦਿਨ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਸੀ।ਉਨ੍ਹਾਂ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਕਈ ਫ਼ਿਲਮੀ ਹਸਤੀਆਂ ਅਤੇ ਸੰਗੀਤ ਜਗਤ ਦੇ ਨਾਲ ਜੁੜੇ ਕਲਾਕਾਰ ਪਹੁੰਚ ਰਹੇ ਹਨ ।
ਪੰਕਜ ਉਧਾਸ ਨੂੰ ਯਾਦ ਕਰਕੇ ਭਾਵੁਕ ਹੋਏ ਅਨੂਪ ਜਲੋਟਾ
ਪੰਕਜ ਉਧਾਸ ਨੂੰ ਯਾਦ ਕਰਦੇ ਹੋਏ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ।ਅਨੂਪ ਜਲੋਟਾ ਨੇ ਭਾਵੁਕ ਹੁੰਦੇ ਹੋਏ ਗਾਇਕ ਦੇ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਏ ਐੱਨ ਆਈ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ‘ਮੈਂ ਆਪਣਾ ਦੋਸਤ ਗੁਆ ਦਿੱਤਾ ਹੈ।ਲੋਕਾਂ ਨੇ ਪੰਕਜ ਨੂੰ ਗੁਆ ਦਿੱਤਾ । ਪੰਕਜ, ਤਲਤ ਅਜੀਜ਼ ਅਤੇ ਮੇਰੀ ਤਿੱਕੜੀ ਹੁੰਦੀ ਸੀ।ਅਸੀਂ ਇੱਕਠਿਆਂ ਕਈ ਸੰਗੀਤ ਪ੍ਰੋਗਰਾਮ ਕੀਤੇ ਸਨ।ਉਨ੍ਹਾਂ ਦੇ ਦਿਹਾਂਤ ਕਾਰਨ ਮੈਨੂੰ ਬਹੁਤ ਧੱਕਾ ਲੱਗਿਆ ਹੈ। ਉਨ੍ਹਾਂ ਨੇ ਗਜ਼ਲ ਨੁੰ ਘਰ-ਘਰ ਪਹੁੰਚਾਇਆ ਅਤੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
