Pankaj Udhas ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ, ਧੀ ਨੇ ਦਿਹਾਂਤ ਦੀ ਖ਼ਬਰ ਕੀਤੀ ਸਾਂਝੀ

Reported by: PTC Punjabi Desk | Edited by: Shaminder  |  February 26th 2024 05:08 PM |  Updated: February 26th 2024 05:08 PM

Pankaj Udhas ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ, ਧੀ ਨੇ ਦਿਹਾਂਤ ਦੀ ਖ਼ਬਰ ਕੀਤੀ ਸਾਂਝੀ

ਪੰਕਜ ਉਦਾਸ (Pankaj Udhas) ਨੇ ‘ਚਿੱਠੀ ਆਈ ਹੈ, ਆਈ ਹੈ’ ਦੇ ਨਾਲ ਕਾਮਯਾਬੀ ਹਾਸਲ ਕੀਤੀ ਸੀ ਅਤੇ ਮਿਊਜ਼ਿਕ ਇੰਡਸਟਰੀ ‘ਚ ਇਸੇ ਦੇ ਨਾਲ ਉਨ੍ਹਾਂ ਦੀ ਪਛਾਣ ਬਣੀ ਸੀ। Pankaj Udhas  ਦੀ ਧੀ ਨੇ ਇਸ ਖਬਰ ਨੂੰ ਸਾਂਝਾ ਕੀਤਾ ਹੈ ।ਉਨ੍ਹਾਂ ਨੇ ਲਿਖਿਆ ਕਿ ‘ਇਹ ਦੱਸਦੇ ਹੋਏ ਬਹੁਤ ਹੀ ਦੁੱਖ ਹੋ ਰਿਹਾ ਹੈ ਕਿ ਪਦਮ ਸ਼੍ਰੀ ਪੰਕਜ ਉਧਾਸ ਦਾ ਅੱਜ 26-2-2024 ਨੂੰ ਦਿਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।  ਮਹਿਜ਼ ਬਹੱਤਰ ਸਾਲਾਂ ਦੀ ਉਮਰ ‘ਚ ਉਨ੍ਹਾਂ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ ਫੈਨਸ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪੰਕਜ ਉਧਾਸ ਨੇ ਕਈ ਹਿੱਟ ਗਜ਼ਲਾਂ ਵੀ ਗਾਈਆਂ ਸਨ ।

 Pankaj Udhas Death (2).jpgਪੰਕਜ  ਬ੍ਰੀਚ ਕ੍ਰੈਂਡੀ ਹਸਪਤਾਲ ‘ਚ ਸਨ ਦਾਖਲ 

ਪੰਕਜ  ਪਿਛਲੇ ਕਈ ਦਿਨਾਂ ਤੋਂ ਬ੍ਰੀਚ ਕ੍ਰੈਂਡੀ ਹਸਪਤਾਲ ‘ਚ ਭਰਤੀ ਸਨ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਿਆ । ਦੱਸਿਆ ਜਾ ਰਿਹਾ ਹੈ ਕਿ ਪੰਕਜ ਉਧਾਸ ਨੂੰ ਕੁਝ ਮਹੀਨੇ ਪਹਿਲਾਂ ਹੀ ਕੈਂਸਰ ਡਿਟੈਕਟ ਹੋਇਆ ਸੀ ।ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਮੁੰਬਈ ‘ਚ ਕੀਤਾ ਜਾਵੇਗਾ ।  

ਇਸ ਗੀਤ ਨਾਲ ਮਿਲੀ ਸ਼ੌਹਰਤ 

ਪੰਕਜ ਗਜ਼ਲ ਗਾਇਕੀ ਦੀ ਦੁਨੀਆ ‘ਚ ਵੱਡਾ ਨਾਮ ਸਨ । ਉਨ੍ਹਾਂ ਨੂੰ ‘ਚਿੱਠੀ ਆਈ ਹੈ’ ਦੇ ਨਾਲ ਸ਼ੌਹਰਤ ਮਿਲੀ ਸੀ। ਇਹ ਗਜ਼ਲ 1985 ‘ਚ ਰਿਲੀਜ਼ ਹੋਈ ਫ਼ਿਲਮ ‘ਨਾਮ’ ‘ਚ ਗਾਈ ਗਈ ਸੀ।ਇਸ ਤੋਂ ‘ਮਯਖਾਨੇ ਸੇ ਸ਼ਰਾਬ ਸੇ ਸਾਕੀ ਸੇ ਜਾਮ ਸੇ’, ‘ਤੇਰੇ ਬਿਨ’, ‘ਫਿਰ ਤੇਰੀ ਕਹਾਣੀ ਯਾਦ ਆਈ’ ਸਣੇ ਕਈ ਹਿੱਟ ਗਜ਼ਲਾਂ ਉਨ੍ਹਾਂ ਨੇ ਗਾਈਆਂ ਸਨ।

 ਗਾਇਕੀ ਦੇ ਖੇਤਰ ‘ਚ ਯੋਗਦਾਨ ਲਈ ਮਿਲੇ ਕਈ ਅਵਾਰਡਸ 

ਪੰਕਜ ਨੂੰ  ਗਾਇਕੀ ਦੇ ਖੇਤਰ ‘ਚ ਯੋਗਦਾਨ ਦੇ ਲਈ ਕਈ ਅਵਾਰਡਸ ਵੀ ਮਿਲੇ ਸਨ ।ਉਨ੍ਹਾਂ ਨੂੰ ੨੦੦੬ ‘ਚ ਪਦਮ ਸ਼੍ਰੀ, ਮਹਾਰਾਸ਼ਟਰ ਗੌਰਵ ਅਵਾਰਡ, ਬੈਸਟ ਪਲੇਅ ਬੈਕ ਸਿੰਗਰ ਕੈਟੇਗਿਰੀ ‘ਚ ਫ਼ਿਲਮ ਫੇਅਰ ਅਵਾਰਡਸ ਦੇ ਨਾਲ ਵੀ ਨਵਾਜ਼ਿਆ ਗਿਆ ਸੀ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network