ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ ਦਾ ਪਤੀ ਨੇ ਗੋਲੀ ਮਾਰ ਕੇ ਕੀਤਾ ਕਤਲ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

Written by  Shaminder   |  February 27th 2024 10:25 AM  |  Updated: February 27th 2024 10:25 AM

ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ ਦਾ ਪਤੀ ਨੇ ਗੋਲੀ ਮਾਰ ਕੇ ਕੀਤਾ ਕਤਲ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ (Anamika Bishnoi) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਜਿਸ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਹੋ ਗਈਆਂ ਹਨ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਅਨਾਮਿਕਾ ਦਾ ਅੰਤਿਮ ਸਸਕਾਰ ਬੀਕਾਨੇਰ ਦੇ ਨਗਰਸਰ ‘ਚ  ਕੀਤਾ ਜਾਵੇਗਾ। ਇਹ ਸੋਸ਼ਲ ਮੀਡੀਆ ਸਟਾਰ ਕਲੈਕਸ਼ਨ ਸੈਂਟਰ ਵੀ ਚਲਾਉਂਦੀ ਸੀ ।

Anamika Bishonoi.jpg

 ਹੋਰ ਪੜ੍ਹੋ : ਹਰਭਜਨ ਮਾਨ ਪਰਿਵਾਰ ਦੇ ਨਾਲ ਪਹੁੰਚੇ ਪਿੰਡ, ਸੇਵੀਆਂ ਦਾ ਲੁਤਫ ਉਠਾਉਂਦੇ ਆਏ ਨਜ਼ਰ

ਵੀਡੀਓ ‘ਚ ਪਤੀ ਵੱਲੋਂ ਮਾਰੀ ਜਾ ਰਹੀ ਗੋਲੀ 

ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ । ਉਸ ਵਿੱਚ ਪਤੀ ਨੂੰ ਗੋਲੀ ਮਾਰਦੇ ਹੋਏ ਦਿਖਾਇਆ ਗਿਆ ਹੈ। ਇਹ ਘਟਨਾ ਉਸ ਦੇ ਦਫਤਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨਾਮਿਕਾ ਦੇ ਪਤੀ ਨੇ ਬਹੁਤ ਨੇੜਿਓਂ ਉਸ ਨੂੰ ਗੋਲੀ ਮਾਰੀ ਹੈ। ਸ਼ੁਰੂਆਤੀ ਜਾਂਚ ‘ਚ ਇਹ ਕਿਹਾ ਗਿਆ ਸੀ ਕਿ ਅਨਾਮਿਕਾ ਨੇ ਖੁਦਕੁਸ਼ੀ ਕੀਤੀ ਹੈ । ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਸੀ।  

ਅਨਾਮਿਕਾ ਦੇ ਪਤੀ ਦੀ ਭਾਲ ਜਾਰੀ 

 ੜਾਰਦ ਵਾਰਦਾਤ ਤੋਂ ਬਾਅਦ ਹੀ ਅਨਾਮਿਕਾ ਦਾ ਪਤੀ ਲਾਪਤਾ ਹੈ । ਜਿਸ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਹਰ ਪਹਿਲੂ ਤੋਂ ਪੁੁਲਿਸ ਜਾਂਚ ਕਰ ਰਹੀ ਹੈ।

ਰਾਜਸਥਾਨ ਦੇ ਫਲੋਦੀ 'ਚ ਕਲੈਕਸ਼ਨ ਸੈਂਟਰ ਚਲਾਉਂਦੀ ਅਨਾਮਿਕਾ 

ਗਿਆਨਇੰਦਰ ਨਾਂਅ ਦੇ ਸ਼ਖਸ ਨੇ ਅਨਾਮਿਕਾ ਦੇ ਕਤਲ ਦਾ ਇਹ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਮਹਿਲਾ ਨੂੰ ਬਹੁਤ ਹੀ ਨੇੜਿਓਂ ਗੋਲੀ ਮਾਰੀ ਗਈ ਹੈ ਅਤੇ ਉਸ ‘ਤੇ ਇੱਕ ਨਹੀਂ ਦੋ ਤਿੰਨ ਵਾਰ ਗੋਲੀ ਚਲਾਈ ਗਈ ਹੈ। ਦੱਸ ਦਈਏ ਕਿ ਅਨਾਮਿਕਾ ਦੇ ਸੋਸ਼ਲ ਮੀਡੀਆ ‘ਤੇ ਇੱਕ ਲੱਖ ਤੋਂ ਜ਼ਿਆਦਾ ਫਾਲੋਵਰ ਹਨ । ਮ੍ਰਿਤਕਾ ਦੇ ਪੇਕੇ ਨਗਰਾਸਰ ਬੀਕਾਨੇਰ ‘ਚ ਹਨ । ਕੋਰਟ ‘ਚ ਦਾਜ ਦਾ ਮਾਮਲਾ ਵੀ ਚੱਲ ਰਿਹਾ ਹੈ ।ਮ੍ਰਿਤਕਾ ਆਪਣੇ ਪਤੀ ਤੋਂ ਵੱਖਰੀ ਆਪਣੇ ਬੱਚਿਆਂ ਦੇ ਨਾਲ ਰਹਿ ਰਹੀ ਸੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network