ਪ੍ਰਸਿੱਧ ਪਾਕਿਸਤਾਨੀ ਕਾਮੇਡੀਅਨ ਸਰਦਾਰ ਕਮਲ ਦਾ ਦਿਹਾਂਤ, ਗੁਰਚੇਤ ਚਿੱਤਰਕਾਰ ਨੇ ਪੋਸਟ ਸਾਂਝੀ ਕਰਕੇ ਜਤਾਇਆ ਸੋਗ
ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਸਰਦਾਰ ਕਮਲ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਸਿੱਧ ਕਾਮੇਡੀਅਨ ਤੇ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਇੱਕ ਤਸਵੀਰ ਸਰਦਾਰ ਕਮਲ ਦੀ ਸਾਂਝੀ ਕਰਦੇ ਹੋਏ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਭਾਵੁਕ ਨੋਟ ਵੀ ਸ਼ੇਅਰ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਪਾਕਿਸਤਾਨੀ ਪ੍ਰਸਿਧ ਕਮੇਡੀਅਨ ਸਰਦਾਰ ਕਮਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਡਰਾਮੇ ਤੇ ਫਿਲਮਾਂ ਵਿਚ ਚੰਗੀ ਸ਼ੋਹਰਤ ਹਾਸਿਲ ਕੀਤੇ ਲਹੋਰ ਵਿਖੇ ਮੇਰੀ ਮੁਲਾਕਾਤ ਹੋਈ ਸੀ ਬੜੇ ਮਿਲਣ ਸਾਰ ਸੀ ਰਬ ਕਰੇ ਜੰਨਤ ਨਸੀਬ ਹੋਵੇ ਆਮੀਨ’।
ਗੁਰਚੇਤ ਚਿੱਤਰਕਾਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਕਾਮੇਡੀਅਨ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ। ਦੱਸ ਦਈਏ ਕਿ ਸਰਦਾਰ ਕਮਲ ਨੇ ਜਿੱਥੇ ਕਈ ਲਾਈਵ ਸ਼ੋਅ ‘ਚ ਆਪਣੀ ਕਾਮੇਡੀ ਦੇ ਨਾਲ ਰੌਣਕਾਂ ਲਗਾਉਂਦੇ ਹੁੰਦੇ ਸਨ। ਉੱਥੇ ਹੀ ਕਈ ਟੀਵੀ ਸੀਰੀਅਲਸ ‘ਚ ਵੀ ਉਹ ਨਜ਼ਰ ਆ ਚੁੱਕੇ ਹਨ।
ਹੋਰ ਪੜ੍ਹੋ
- PTC PUNJABI