ਫਿਲਮ 'ਬੀਬੀ ਰਜਨੀ' ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ, ਵੇਖੋ ਤਸਵੀਰਾਂ
Film Bibi Rajni's team visits Golden Temple : ਮਸ਼ਹੂਰ ਪੰਜਾਬੀ ਅਦਾਕਾਰਾ ਰੂਪੀ ਗਿੱਲ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਇੱਕ ਨਵੀਂ ਫਿਲਮ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਂਦੀ ਨਜ਼ਰ ਆਵੇਗੀ। ਹਾਲ ਹੀ 'ਚ ਰੂਪੀ ਗਿੱਲ ਸਣੇ ਫਿਲਮ 'ਬੀਬੀ ਰਜਨੀ' ਦੀ ਸਾਰੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਹਾਲ ਹੀ ਵਿੱਚ ਅਦਾਕਾਰਾ ਰੂਪੀ ਗਿੱਲ ਸਣੇ ਫਿਲਮ ਦੀ ਪੂਰੀ ਸਟਾਰ ਕਾਸਟ ਤੇ ਟੀਮ ਗੁਰੂ ਕੀ ਨਗਰੀ ਅਮ੍ਰਿੰਤਸਰ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਫਿਲਮ ਟੀਮ ਨੇ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਅਦਾਕਾਰਾ ਮਾਹੀ ਗਿੱਲ ਨੇ ਫਿਲਮ ਦੀ ਸਫਲਤਾ ਦੀ ਕਾਮਨਾ ਕੀਤੀ ਤੇ ਇਸ ਦੇ ਨਾਲ ਹੀ ਸਾਰੀ ਟੀਮ ਨੇ ਗੁਰੂ ਦੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਦੱਸਣਯੋਗ ਹੈ ਕਿ ਬੀਬੀ ਰਜਨੀ ਇੱਕ ਧਾਰਮਿਕ ਫਿਲਮ ਹੈ ਤੇ ਰੂਪੀ ਗਿੱਲ ਇਸ ਫਿਲਮ ਵਿੱਚ ਬੀਬੀ ਰਜਨੀ ਜੀ ਦਾ ਕਿਰਦਾਰ ਨਿਭਾ ਰਹੀ ਹੈ।
ਫਿਲਮ ਬੀਬੀ ਰਜਨੀ ਬਾਰੇ ਖਾਸ ਗੱਲਾਂ
ਇਹ ਕਾਹਣੀ ਸਿੱਖ ਇਤਿਹਾਸ ਵਿੱਚ ਦਰਜ ਬੀਬੀ ਰਜਨੀ ਦੀ ਕਹਾਣੀ ਹੈ, ਜਿਸ ਵਿੱਚ ਬੀਬੀ ਰਜਨੀ ਦਾ ਘਰਵਾਲਾ, ਜਿਸ ਨੂੰ ਕੋਹੜ ਦੀ ਬਿਮਾਰੀ ਸੀ, ਉਹ ਇੱਕ ਪਵਿੱਤਰ ਸਰੋਵਰ ਵਿੱਚ ਜਾ ਕਿ ਬਿਲਕੁਲ ਚੰਗਾ ਹੋ ਜਾਂਦਾ ਹੈ। ਬਾਅਦ ਵਿੱਚ ਜਾ ਕੇ ਉਹ ਪਵਿੱਤਰ ਸਰੋਵਰ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਰੂਪ ਲੈਂਦਾ ਹੈ। ਇਹ ਕਹਾਣੀ ਬੀਬੀ ਰਜਨੀ ਜੀ ਦੇ ਸ੍ਰੀ ਗੁਰੂ ਰਾਮਦਾਸ ਜੀ ਪ੍ਰਤੀ ਪੂਰੇ ਸਮਰਪਣ ਨੂੰ ਦਰਸਾਊਂਦੀ ਹੈ। ਇਤਿਹਾਸਕਾਰ ਇਹ ਵੀ ਦਸਦੇ ਹਨ ਕਿ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਨਿਰਮਾਣ ਵਿੱਚ ਬੀਬੀ ਰਜਨੀ ਜੀ ਦਾ ਅਹਿਮ ਰੋਲ ਸੀ।
ਹੋਰ ਪੜ੍ਹੋ : ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅਕਸ਼ੈ ਕੁਮਾਰ ਪੁੱਜੇ ਹਾਜੀ ਅਲੀ ਦਰਗਾਹ, ਚਾਦਰ ਚੜ੍ਹਾ ਕੇ ਮੰਗੀ ਦੁਆ
ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਸ ਕਹਾਣੀ ਉੱਤੇ ਪਹਿਲਾਂ ਵੀ ਇੱਕ ਪੰਜਾਬੀ ਫਿਲਮ ਸਾਲ 1974 ਵਿੱਚ ਬਣ ਚੁੱਕੀ ਹੈ, ਜਿਸ ਦਾ ਨਾਂ ਹੈ "ਦੁਖ ਭੰਜਨੁ ਤੇਰਾ ਨਾਮੁ"। ਇਸ ਪੰਜਾਬੀ ਫਿਲਮ ਵਿੱਚ ਉਸ ਵੇਲੇ ਦੇ ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਸੁਨੀਲ ਦੱਤ, ਦਾਰਾ ਸਿੰਘ, ਰਾਜਿੰਦਰ ਕੁਮਾਰ ਤੇ ਧਰਮਿੰਦਰ ਨੇ ਖਾਸ ਭੂਮੀਕਾਵਾਂ ਨਿਭਾਈਆਂ ਸਨ।
- PTC PUNJABI