ਫਿਲਮ 'ਮੌਜਾਂ ਹੀ ਮੌਜਾਂ' ਦੀ ਸਟਾਰ ਕਾਸਟ ਪਹੁੰਚੀ ਬਾਘਾ ਬਾਰਡਰ, ਫੈਨਜ਼ ਨਾਲ ਰੀਟ੍ਰੀਟ ਸੈਰੇਮਨੀ ਦਾ ਮਾਣਿਆ ਆਨੰਦ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਤੇ ਦਿਨੀਂ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਨ ਮਗਰੋਂ ਅੱਜ ਇਸ ਫਿਲਮ ਦੀ ਪੂਰੀ ਟੀਮ ਅੰਮ੍ਰਿਤਸਰ ਪਹੁੰਚੀ ਤੇ ਫੈਨਜ਼ ਨਾਲ ਮਸਤੀ ਕਰਦੀ ਨਜ਼ਰ ਆਈ।

Written by  Pushp Raj   |  October 16th 2023 07:04 PM  |  Updated: October 17th 2023 12:37 PM

ਫਿਲਮ 'ਮੌਜਾਂ ਹੀ ਮੌਜਾਂ' ਦੀ ਸਟਾਰ ਕਾਸਟ ਪਹੁੰਚੀ ਬਾਘਾ ਬਾਰਡਰ, ਫੈਨਜ਼ ਨਾਲ ਰੀਟ੍ਰੀਟ ਸੈਰੇਮਨੀ ਦਾ ਮਾਣਿਆ ਆਨੰਦ

Film Maujaan Hi Maujaan team visits Wagha Border : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਤੇ ਦਿਨੀਂ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਨ ਮਗਰੋਂ ਅੱਜ ਇਸ ਫਿਲਮ ਦੀ ਪੂਰੀ ਟੀਮ ਅੰਮ੍ਰਿਤਸਰ ਪਹੁੰਚੀ ਤੇ ਫੈਨਜ਼ ਨਾਲ ਮਸਤੀ ਕਰਦੀ ਨਜ਼ਰ ਆਈ। 

ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਸਣੇ ਫਿਲਮ ਦੀ ਪੂਰੀ ਟੀਮ ਅੱਜ ਤੜਕੇ ਅੰਮ੍ਰਿਤਸਰ ਪਹੁੰਚੀ। ਇੱਥੇ ਪਹੁੰਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

ਇਸ ਮਗਰੋਂ ਸ਼ਾਮ ਦੇ ਸਮੇਂ ਗਿੱਪੀ ਗਰੇਵਾਲ ਆਪਣੀ ਪੂਰੀ ਟੀਮ ਨਾਲ ਅਟਾਰੀ ਵਿਖੇ ਸਥਿਤ ਬਾਘਾ ਬਾਰਡਰ ਪੁੱਜੇ ਤੇ ਇੱਥੇ ਫੈਨਜ਼ ਨਾਲ ਮਿਲ ਕੇ ਰੀਟ੍ਰੀਟ ਸੈਰੇਮਨੀ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਇਸ ਦੌਰਾਨ ਬਿਨੂੰ ਢਿੱਲੋਂ ਤੇ ਗਿੱਪੀ ਗਰੇਵਾਲ ਨੇ ਦਰਸ਼ਕਾਂ ਲਈ ਗੀਤ ਗਾਏ ਤੇ ਉਨ੍ਹਾਂ ਨਾਲ ਖੂਬ ਮਸਤੀ ਕੀਤੀ ਤੇ ਤਸਵੀਰਾਂ ਖਿਚਵਾਈਆਂ। 

ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਇਹ ਫ਼ਿਲਮ 20 ਅਕਤੂਬਰ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਫੈਨਜ਼ ਇਸ ਕਾਮੇਡੀ ਡਰਾਮਾ 'ਤੇ ਅਧਾਰਿਤ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network