ਫ਼ਿਲਮ ਮੇਕਰ ਅਮਰਦੀਪ ਸਿੰਘ ਗਿੱਲ ਨੇ ਸਾਂਝੀ ਕੀਤੀ ਪੋਸਟ,ਕਿਹਾ ‘ਜਿਨ੍ਹਾਂ ਨੇ ਮੈਨੂੰ ਠੁੱਡੇ ਮਾਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦਾ ਜ਼ਿਕਰ ਮੇਰੀ ਆਤਮ ਕਥਾ ‘ਚ ਨਹੀਂ ਹੋਣਾ’

ਅਮਰਦੀਪ ਸਿੰਘ ਗਿੱਲ ਆਪਣੀ ਫ਼ਿਲਮ ‘ਗਲੀ ਨੰਬਰ ਕੋਈ ਨਹੀਂ’ ਨੂੰ ਲੈ ਕੇ ਚਰਚਾ ‘ਚ ਹਨ ।ਉੁਹ ਸੋਸ਼ਲ ਮੀਡੀਆ ‘ਤੇ ਸਰਗਰਮ ਹਨ ਅਤੇ ਆਪਣੇ ਪ੍ਰੋਜੈਕਟਸ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

Reported by: PTC Punjabi Desk | Edited by: Shaminder  |  November 04th 2023 01:21 PM |  Updated: November 04th 2023 01:21 PM

ਫ਼ਿਲਮ ਮੇਕਰ ਅਮਰਦੀਪ ਸਿੰਘ ਗਿੱਲ ਨੇ ਸਾਂਝੀ ਕੀਤੀ ਪੋਸਟ,ਕਿਹਾ ‘ਜਿਨ੍ਹਾਂ ਨੇ ਮੈਨੂੰ ਠੁੱਡੇ ਮਾਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦਾ ਜ਼ਿਕਰ ਮੇਰੀ ਆਤਮ ਕਥਾ ‘ਚ ਨਹੀਂ ਹੋਣਾ’

ਅਮਰਦੀਪ ਸਿੰਘ ਗਿੱਲ (Amardeep Singh Gill) ਆਪਣੀ ਫ਼ਿਲਮ ‘ਗਲੀ ਨੰਬਰ ਕੋਈ ਨਹੀਂ’ ਨੂੰ ਲੈ ਕੇ ਚਰਚਾ ‘ਚ ਹਨ ।ਉੁਹ ਸੋਸ਼ਲ ਮੀਡੀਆ ‘ਤੇ ਸਰਗਰਮ ਹਨ ਅਤੇ ਆਪਣੇ ਪ੍ਰੋਜੈਕਟਸ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਅਸਲ ਦੋਸਤ ਉਹ ਹੁੰਦੇ ਹਨ ਜੋ ਤੁਹਾਡੇ ਤੋਂ ਕੋਈ ਸਪਸ਼ਟੀਕਰਨ ਲਏ ਬਿਨਾਂ ਤੁਹਾਡੇ ਹੱਕ 'ਚ ਖੜਦੇ ਹਨ , ਤੁਹਾਡੇ ਦੁਸ਼ਮਣ ਦੇ ਹਰ ਵਾਰ ਦਾ ਜਵਾਬ ਤੁਹਾਨੂੰ ਬਿਨਾਂ ਦੱਸੇ ਦਿੰਦੇ ਹਨ ।

ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਆਪਣੇ ਪਿੰਡ ਦੀ ਬਿਹਤਰੀ ਲਈ ਦੋਸਤ ਨਾਲ ਰਲ ਕੇ ਕਰਨ ਜਾ ਰਹੇ ਇਹ ਕੰਮ, ਵੇਖੋ ਵੀਡੀਓ

ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ ਸਿਰਫ ਮੇਰਾ ਪਰਿਵਾਰ , ਕੁੱਝ ਸੱਚੇ ਦੋਸਤ ਅਤੇ ਬਾਕੀ ਤੁਹਾਡੇ ਵਰਗੇ ਸ਼ੁਭਚਿੰਤਕ ਵੀਰ ਭੈਣਾਂ ਹੀ ਮੇਰੇ ਰਿਸਤੇਦਾਰ ਹਨ , ਮੈਂ ਤੁਹਾਡੇ ਸਿਰ 'ਤੇ ਉੱਡਦਾ ਹਾਂ , ਮੈਂ ਸਾਰੀ ਜ਼ਿੰਦਗੀ ਯਾਰੀਆਂ ਪੁਗਾਈਆਂ ਹਨ , ਮੈਨੂੰ ਜਾਨਣ ਵਾਲੇ ਜਾਣਦੇ ਨੇ ਮੈਂ ਯਾਰੀ ਲਈ ਜਾਨ ਕੁਰਬਾਨ ਕਰਨ ਵਾਲਾ ਬੰਦਾ ਹਾਂ , ਜੋ ਮੇਰਾ ਸਾਥ ਦੇ ਰਹੇ ਹਨ ਉਹ ਮੈਨੂੰ ਮਰਦੇ ਦਮ ਤੱਕ ਯਾਦ ਰਹਿਣਗੇ।  ਜੋ ਮੇਰੇ ਨਾਲ ਮੇਰੇ ਸਫਰ 'ਚ ਨੇ , ਮੇਰੇ ਸੰਘਰਸ ਦੇ ਸਾਥੀ ਨੇ ਉਹੀ ਮੇਰੇ ਨਾਲ ਜਸ਼ਨ 'ਚ ਹੋਣਗੇ , ਜਿਸ ਦਿਨ ਮੈਂ ਮੰਜਿਲ 'ਤੇ ਪਹੁੰਚਾਂਗਾ ਉਸ ਦਿਨ ਉਹ ਸਾਰੇ ਮੇਰੀ ਖੁਸ਼ੀ 'ਚ ਸ਼ਾਮਿਲ ਹੋਣਗੇ ।

ਇਸ ਦੇ ਉਲਟ ਜਿੰਨਾਂ ਨੇ ਲੋੜ ਪੈਣ 'ਤੇ ਸਾਥ ਛੱਡ ਦਿੱਤਾ , ਜਿੰਨਾਂ ਨੇ ਮੇਰੀਆਂ ਲੱਤਾਂ ਖਿੱਚੀਆਂ , ਜਿੰਨਾਂ ਨੇ ਮੈਨੂੰ ਡੇਗਣ ਦੀ ਕੋਸ਼ਿਸ਼ ਕੀਤੀ , ਜਿੰਨਾਂ ਨੇ ਮੇਰੇ ਡਿੱਗੇ ਦੇ ਠੁੱਡੇ ਮਾਰਨ ਦੀ ਕੋਸ਼ਿਸ ਕੀਤੀ , ਜੋ ਭੱਜ ਕੇ ਮੇਰੇ ਵਿਰੋਧੀਆਂ ਦੀ ਗੱਡੀ ਚੜ ਗਏ , ਉਨਾਂ ਸਾਰਿਆਂ ਨੂੰ ਭੁੱਲ ਜਾਵਾਂਗਾ ਮੈਂ , ਕਿਸੇ ਨਾਕਾਰਤਮਕ ਬੰਦੇ ਦਾ ਜ਼ਿਕਰ ਮੇਰੀ ਆਤਮ-ਕਥਾ 'ਚ ਨਹੀਂ ਹੋਣਾਂ !

ਮੇਰੇ ਲਈ ਪ੍ਰੇਰਣਾ ਤੁਹਾਡਾ ਪਿਆਰ ਹੈ ਕਿਸੇ ਦੀ ਨਫਰਤ ਨਹੀਂ, ਮੇਰੇ ਲਈ ਪ੍ਰੇਰਨਾ ਮੇਰੇ ਵਰਗਿਆਂ ਇਨਸਾਨਾਂ ਦੀ ਮਾਸੂਮੀਅਤ ਹੈ , ਕਿਸੇ ਦੀ ਬੇਇਮਾਨੀ ਨਹੀਂ , ਕਿਸੇ ਦੀ ਚਲਾਕੀ ਨਹੀਂ , ਕਿਸੇ ਦੀ ਗੱਦਾਰੀ ਨਹੀਂ !ਚੜਦੀ ਕਲਾ’ !! ਅਮਰਦੀਪ ਗਿੱਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network