ਫ਼ਿਲਮ ਮੇਕਰ ਪ੍ਰਮੋਦ ਸ਼ਰਮਾ ਰਾਣਾ ਦੇ ਪਿਤਾ ਦਾ ਦਿਹਾਂਤ,ਸਾਂਝੀ ਕੀਤੀ ਭਾਵੁਕ ਪੋਸਟ ਕਿਹਾ ‘ਇੱਕ ਪਾਸੇ ਮੈਂ ਹਸਪਤਾਲ ‘ਚ, ਦੂਜੇ ਪਾਸੇ ਪਿਤਾ ਦੀ ਮੌਤ ਤੇ ਹੁਣ ਮਾਂ ਹਸਪਤਾਲ ‘ਚ ਹੈ’
ਫ਼ਿਲਮ ਮੇਕਰ ਪ੍ਰਮੋਦ ਸ਼ਰਮਾ ਰਾਣਾ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ । ਜਿਸ ਬਾਰੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਇੱਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ ।
ਫ਼ਿਲਮ ਮੇਕਰ ਪ੍ਰਮੋਦ ਸ਼ਰਮਾ ਰਾਣਾ ਦੇ ਪਿਤਾ ਦਾ ਦਿਹਾਂਤ,ਸਾਂਝੀ ਕੀਤੀ ਭਾਵੁਕ ਪੋਸਟ ਕਿਹਾ ‘ਇੱਕ ਪਾਸੇ ਮੈਂ ਹਸਪਤਾਲ ‘ਚ, ਦੂਜੇ ਪਾਸੇ ਪਿਤਾ ਦੀ ਮੌਤ ਤੇ ਹੁਣ ਮਾਂ ਹਸਪਤਾਲ ‘ਚ ਹੈ’
ਫ਼ਿਲਮ ਮੇਕਰ ਪ੍ਰਮੋਦ ਸ਼ਰਮਾ ਰਾਣਾ (Pramod Sharma Rana) ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ । ਜਿਸ ਬਾਰੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਇੱਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਆਪਣੇ ਪਿਤਾ ਜੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮਿਸ ਯੂ ਡੈਡੀ ਜੀ।
ਹੋਰ ਪੜ੍ਹੋ : ਪੰਜਾਬੀ ਗਾਇਕਾ ਭੁਪਿੰਦਰ ਕੌਰ ਮੋਹਾਲੀ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਸੋਗ
2023 ਮੇਰੇ ਲਈ ਬਹੁਤ ਹੀ ਬੁਰਾ ਸਾਲ ਰਿਹਾ । ਇੱਕ ਪਾਸੇ ਮੈਂ ਹਸਪਤਾਲ ‘ਚ ਦਾਖਲ ਸੀ ਅਤੇ ਦੂਜੇ ਪਾਸੇ ਮੇਰੇ ਪਿਤਾ ਜੀ ਸਾਨੂੰ ਛੱਡ ਗਏ । ਹਫਤਾ ਪਹਿਲਾਂ ਹੀ ਮੈਨੂੰ ਦੱਸਿਆ ਗਿਆ ਤਾਂ ਕਿ ਮੈਂ ਠੀਕ ਹੋ ਜਾਵਾਂ। ਹੁਣ ਮੇਰੇ ਮੰਮੀ ਡੀਐੱਮਸੀ ਲੁਧਿਆਣਾ ‘ਚ ਦਾਖਲ ਹਨ ।ਪਤਾ ਨਹੀਂ ਕੀ ਹੋ ਰਿਹਾ ਮੇਰੇ ਨਾਲ । ਏਨਾਂ ਰੱਬ ਨੂੰ ਮੰਨਦਾ ਹਾਂ, ਹੁਣ ਤਾਂ ਰੱਬ ਨੂੰ ਵੀ ਮੰਨਣ ਦਾ ਦਿਲ ਨਹੀਂ ਕਰਦਾ ।

ਮੈਂ ਹੋਰ ਦੋ ਤਿੰਨ ਮਹੀਨਿਆਂ ਤੱਕ ਠੀਕ ਹੋ ਜਾਊਂਗਾ। ਆਪ ਸਭ ਦੇ ਪਿਆਰ ਤੇ ਦੁਆਵਾਂ ਦੇਣ ਦੇ ਲਈ । ਜੋ ਰਿਸ਼ਤੇਦਾਰ ਅਤੇ ਦੋਸਤ ਮੇਰੇ ਨਾਲ ਇਸ ਔਖੇ ਸਮੇਂ ‘ਚ ਘਰਦਿਆਂ ਦੇ ਨਾਲ ਖੜੇ, ਉਹ ਮੇਰੇ ਦਿਲ ‘ਚ ਰਹਿਣਗੇ’।
ਪ੍ਰਮੋਦ ਸ਼ਰਮਾ ਰਾਣਾ ਖੁਦ ਵੀ ਹਨ ਬੀਮਾਰ
ਪ੍ਰਮੋਦ ਸ਼ਰਮਾ ਰਾਣਾ ਖੁਦ ਵੀ ਕਈ ਮਹੀਨਿਆਂ ‘ਤੇ ਬ੍ਰੇਨ ਹੈਮਰੇਜ ਦੇ ਨਾਲ ਜੂਝ ਰਹੇ ਹਨ । ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ । ਉਹ ਵਿਦੇਸ਼ ‘ਚ ਆਪਣਾ ਇਲਾਜ ਕਰਵਾ ਰਹੇ ਹਨ । ਪਿਤਾ ਦੀ ਮੌਤ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਗਏ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
