ਪੰਜਾਬੀ ਗਾਇਕਾ ਭੁਪਿੰਦਰ ਕੌਰ ਮੋਹਾਲੀ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਸੋਗ

ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ।ਉਹ ਇਹ ਹੈ ਕਿ ਆਪਣੇ ਸਮੇਂ ‘ਚ ਮਸ਼ਹੂਰ ਗਾਇਕਾ ਰਹੀ ਭੁਪਿੰਦਰ ਕੌਰ ਮੋਹਾਲੀ ਦਾ ਦਿਹਾਂਤ ਹੋ ਗਿਆ ਹੈ ।

Written by  Shaminder   |  November 07th 2023 11:53 AM  |  Updated: November 07th 2023 11:53 AM

ਪੰਜਾਬੀ ਗਾਇਕਾ ਭੁਪਿੰਦਰ ਕੌਰ ਮੋਹਾਲੀ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਸੋਗ

ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ।ਉਹ ਇਹ ਹੈ ਕਿ ਆਪਣੇ ਸਮੇਂ ‘ਚ ਮਸ਼ਹੂਰ ਗਾਇਕਾ ਰਹੀ ਭੁਪਿੰਦਰ ਕੌਰ ਮੋਹਾਲੀ (Bhupinder Kaur Mohali) ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਹੋਰ ਪੜ੍ਹੋ :  ਹੰਸ ਰਾਜ ਹੰਸ ਨੂੰ ਜਸਬੀਰ ਜੱਸੀ ਨੇ ਦਿੱਤਾ ਜਵਾਬ, ਵੀਡੀਓ ਸਾਂਝਾ ਕਰ ਆਖੀ ਵੱਡੀ ਗੱਲ

ਭੁਪਿੰਦਰ ਕੌਰ ਮੋਹਾਲੀ ਨੂੰ ਅਕਸਰ ਜਲੰਧਰ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਲਿਸ਼ਕਾਰਾ ਪ੍ਰੋਗਰਾਮ ‘ਚ ਸੁਣਿਆ ਜਾਂਦਾ ਸੀ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ।ਜਿਸ ‘ਚ ਨਾਨਕਾ ਮੇਲ, ਇਹ ਹੋ ਨਹੀਂ ਸਕਦਾ, ਘੁੱਕਰ, ਬਲਬੀਰੋ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ । ਕੁਝ ਦਿਨ ਪਹਿਲਾਂ ਹੀ ਇਸ ਗਾਇਕਾ ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ ।  

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network