ਨੌਕਰੀ ਤੋਂ ਮੁਅੱਤਲ ਕੀਤੇ ਜਾਣ ਮਗਰੋਂ ਕੁਲਵਿੰਦਰ ਕੌਰ ਨੇ ਦਿੱਤਾ ਨਵਾਂ ਬਿਆਨ, ਟਵੀਟ ਕਰ ਕੇ ਕਿਹਾ - 'ਮਾਂ ਦੀ ਇੱਜ਼ਤ ਲਈ ਹਜ਼ਾਰਾਂ ਨੌਕਰੀਆਂ ਕੁਰਬਾਨ'

ਕੰਗਨਾ ਰਣੌਤ ਨਾਲ ਪੰਗਾ ਲੈਣ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦ ਕੌਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਕੁਲਵਿੰਦ ਕੌਰ ਨੇ ਇਸ ਉੱਤੇ ਆਪਣਾ ਬਿਆਨ ਦਿੱਤਾ ਹੈ ਜੋ ਕਿ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।

Written by  Pushp Raj   |  June 08th 2024 05:53 PM  |  Updated: June 08th 2024 05:53 PM

ਨੌਕਰੀ ਤੋਂ ਮੁਅੱਤਲ ਕੀਤੇ ਜਾਣ ਮਗਰੋਂ ਕੁਲਵਿੰਦਰ ਕੌਰ ਨੇ ਦਿੱਤਾ ਨਵਾਂ ਬਿਆਨ, ਟਵੀਟ ਕਰ ਕੇ ਕਿਹਾ - 'ਮਾਂ ਦੀ ਇੱਜ਼ਤ ਲਈ ਹਜ਼ਾਰਾਂ ਨੌਕਰੀਆਂ ਕੁਰਬਾਨ'

Kulwinder Kaur after Kangana Ranaut Slap Incident : ਕੰਗਨਾ ਰਣੌਤ ਨਾਲ ਪੰਗਾ ਲੈਣ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦ ਕੌਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਕੁਲਵਿੰਦ ਕੌਰ ਨੇ ਇਸ ਉੱਤੇ ਆਪਣਾ ਬਿਆਨ ਦਿੱਤਾ ਹੈ ਜੋ ਕਿ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਜਦੋਂ ਮੰਡੀ ਤੋਂ ਚੋਣਾਂ ਜਿੱਤਣ ਮਗਰੋਂ ਕੰਗਨਾ ਰਣੌਤ ਚੰਡੀਗੜ੍ਹ ਏਅਰਪੋਰਟ ਉੱਤੇ ਪਹੁੰਚਣ ਮਗਰੋਂ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ। ਜਿਸ ਮਗਰੋਂ ਉਸ ਦੇ ਖਿਲਾਫ ਮੋਹਾਲੀ ਜ਼ਿਲਾ ਪੁਲਿਸ ਨੇ ਆਈਪੀਸੀ ਦੀ ਧਾਰਾ 323 ਤੇ 341 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਉਸ ਨੂੰ CISF ਦੇ ਹੈਡ ਕਾਂਸਟੇਬਲ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। 

ਨੌਕਰੀ ਜਾਣ ਮਗਰੋਂ ਕੁਲਵਿੰਦ ਕੌਰ ਨੇ ਆਪਣੇ ਖਿਲਾਫ ਹੋਈ ਕਾਰਵਾਈ ਤੋਂ ਬਾਅਦ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਲਵਿੰਦਰ ਕੌਰ ਨੇ ਕਿਹਾ ਕਿ ਮੈਨੂੰ ਨੌਕਰੀ ਦੀ ਕੋਈ ਪਰਵਾਹ ਨਹੀਂ ਹੈ। ਮਾਂ ਦੀ ਇੱਜਤ ਲਈ ਹਜ਼ਾਰਾਂ ਨੌਕਰੀਆਂ ਕੁਰਬਾਨ' ਹੈ। 

ਦੱਸ ਦਈਏ ਕਿ ਕੁਲਵਿੰਦ ਕੌਰ ਨੇ ਦੱਸਿਆ ਕਿ ਉਸ ਨੂੰ ਕੰਗਨਾ ਵੱਲੋਂ ਕਿਸਾਨ ਅਦੋਲੰਨ ਦੇ ਦੌਰਾਨ ਦੇ  ਇੱਕ ਟਵੀਟ ਕੀਤਾ ਸੀ। ਜਿਸ ਵਿੱਚ ਉਸ ਨੇ ਇੱਕ ਬਜ਼ੁਰਗ ਮਹਿਲਾ ਦੀ ਤਸਵੀਰ ਸਾਂਝੀ ਕਰਦੀਆਂ ਲਿਖਿਆ ਸੀ ਕਿ ਇਹ ਦਾਦੀ 100 ਰੁਪਏ ਵਿੱਚ ਉਪਲਬਧ ਹੈ ਭਾਵੇਂ ਉਹ ਸ਼ਾਹੀਨ ਬਾਗ ਲਈ ਹੋਵੇ ਜਾਂ ਕਿਸਾਨ ਅੰਦੋਲਨ ਜਿਸ ਦਾ ਗੁੱਸਾ ਕੁਲਵਿੰਦਰ ਕੌਰ ਨੂੰ ਸੀ। ਕੁਲਵਿੰਦਰ ਨੇ ਦੱਸਿਆ ਕਿ ਉਸ ਧਰਨੇ ਵਿੱਚ ਉਸ ਦੀ ਮਾਂ ਵੀ ਬੈਠੀ ਸੀ। 

ਹੋਰ ਪੜ੍ਹੋ : ਜਸਬੀਰ ਜੱਸੀ ਨੇ ਦਿੱਤਾ ਥੱਪੜ ਮਾਮਲੇ 'ਤੇ ਕੀਤਾ ਟਵੀਟ, ਲਿਖਿਆ, 'ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ, ਜ਼ਿੰਮੇਵਾਰੀ ਵੱਡੀ ਹੈ '

ਹਾਲ ਹੀ ਵਿੱਚ ਕੰਗਨਾ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ। ਕੁਲਵਿੰਦਰ ਦੀ ਮਾਂ ਸਣੇ ਹੋਰਨਾਂ ਕਈ ਲੋਕ ਉਸ ਦਾ ਸਮਰਥਨ ਕਰ ਰਹੇ ਹਨ। ਲੋਕ ਕਹਿ ਰਹੇ ਹਨ ਜੇਕਰ ਕੁਲਵਿੰਦਰ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤੇ ਕੰਗਨਾ ਦੇ ਖਿਲਾਫ ਵੀ ਅਜਿਹੇ ਭੜਕਾਊ ਬਿਆਨ ਦੇਣ ਨੂੰ ਲੈ ਕੇ ਕਾਰਵਾਈ ਹੋਣੀ ਚਾਹੀਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network