ਪੰਜਾਬੀ ਫਿਲਮ 'ਸੰਗਰਾਂਦ' ਦਾ ਪੋਸਟਰ ਹੋਇਆ ਰਿਲੀਜ਼, ਗੈਵੀ ਚਾਹਲ ਸਣੇ ਨਜ਼ਰ ਆਉਣਗੇ ਇਹ ਕਲਾਕਾਰ

ਮਸ਼ਹੂਰ ਪੰਜਾਬੀ ਅਦਾਕਾਰ ਗੈਵੀ ਚਾਹਲ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ਼ ਕਲਾਕਾਰਾਂ 'ਚ ਗਿਣੀਆ ਜਾਂਦਾ ਹੈ। ਹਾਲ ਹੀ 'ਚ ਗੈਵੀ ਚਾਹਲ ਆਪਣੀ ਫਿਲਮ 'ਸੰਗਰਾਂਦ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਬਹੁਤ ਉਡੀਕੀ ਜਾ ਰਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ, ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।

Reported by: PTC Punjabi Desk | Edited by: Pushp Raj  |  November 17th 2023 06:19 PM |  Updated: November 17th 2023 06:19 PM

ਪੰਜਾਬੀ ਫਿਲਮ 'ਸੰਗਰਾਂਦ' ਦਾ ਪੋਸਟਰ ਹੋਇਆ ਰਿਲੀਜ਼, ਗੈਵੀ ਚਾਹਲ ਸਣੇ ਨਜ਼ਰ ਆਉਣਗੇ ਇਹ ਕਲਾਕਾਰ

Film Sangrand poster: ਮਸ਼ਹੂਰ ਪੰਜਾਬੀ ਅਦਾਕਾਰ ਗੈਵੀ ਚਾਹਲ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ਼ ਕਲਾਕਾਰਾਂ 'ਚ ਗਿਣੀਆ ਜਾਂਦਾ ਹੈ। ਹਾਲ ਹੀ 'ਚ ਗੈਵੀ ਚਾਹਲ ਆਪਣੀ ਫਿਲਮ 'ਸੰਗਰਾਂਦ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਬਹੁਤ ਉਡੀਕੀ ਜਾ ਰਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ, ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

ਹਾਲ ਹੀ 'ਚ ਪੰਜਾਬੀ ਅਦਾਕਾਰ ਗੈਵੀ ਚਾਹਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋ ਲਿਖਿਆ, 'ਪੋਹ ਠਰਦਾ , ਸਾਉਣ ਵਰਦਾ, ਜੇਠ ਦੋਜ਼ਖ਼ ਵਾਂਗੂੰ ਸੜਦਾ , ਰਹਿਣ ਬਦਲਦੇ ਜਿੰਨੇ ਵੀ ਰੰਗ ਮੌਸਮਾਂ ਦੇ, ਮੇਰੇ ਦਿਲ ਚ ਸਦਾ ਬਹਾਰ ਦੀ ਤਾਂਘ ਹੋਵੇ ..ਕਰਾਂ ਅਰਦਾਸ ਰੱਬਾ ਇਹ ਖੁਸ਼ੀਆਂ ਦੀ ਸੰਗਰਾਂਦ ਹੋਵੇ।"ਸੰਗਰਾਂਦ " ਨਵੀਂ ਰੁੱਤ , ਨਵੀਆਂ ਪੈੜਾਂ ! ਜਲਦ ਆ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ 'ਚ।'

 ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ 'ਚ ਪੰਜਾਬੀ ਅਦਾਕਾਰ ਗੈਵੀ ਚਾਹਲ, ਸ਼ਰਨ ਕੌਰ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਯਾਦ ਗਰੇਵਾਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਮਹਾਂਬੀਰ ਭੁੱਲਰ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਅਮਨ ਸੁਤਧਰ, ਡੇਵੀ ਸਿੰਘ, ਨੀਟੂ ਪੰਧੇਰ, ਲੱਖਾ ਲਹਿਰੀ, ਸਤਵੰਤ ਕੌਰ, ਰਾਜ ਧਾਲੀਵਾਲ, ਜਪਨਜੋਤ ਕੌਰ, ਗੋਵਿੰਦਾ ਸਰਦਾਰ ਅਤੇ ਕਮਲ ਨਜ਼ਮ ਵਰਗੇ ਕਲਾਕਾਰ ਹਨ। ਇੱਕ ਸਿਨੇਮੈਟਿਕ ਤਜ਼ਰਬੇ ਦਾ ਵਾਅਦਾ ਕਰਦੇ ਹਨ ਜੋ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡੇਗੀ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਿੱਲੀ ਜੇਲ੍ਹ ਦੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ, ਕਿਹਾ- ਲਾਰੈਂਸ ਬਿਸ਼ਨੋਈ ਨੇ ਸੁਵਿਧਾਵਾਂ ਦੇ ਬਦਲੇ ਦਿੱਤੀ ਫਿਰੌਤੀ

ਫਿਲਮ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਨੂੰ ਇੰਦਰ ਵੱਲੋਂ ਲਿਖਿਆ ਗਿਆ ਹੈ। ਫਿਲਮ ਦਾ ਨਿਰਦੇਸ਼ਨ  ਰੀਠੂ ਸਿੰਘ ਚੀਮਾ ਵੱਲੋਂ ਕੀਤਾ ਗਿਆ ਹੈ ਤੇ ਇਸ ਦੇ ਨਿਰਮਾਤਾ ਵੀਪੀ ਸਿੰਘ ਹਨ। ਇਸ ਫਿਲਮ ਦਾ ਪੋਸਟਰ ਲਾਂਚ ਹੋਣ ਮਗਰੋਂ ਦਰਸ਼ਕਾਂ ਦੇ ਦਿਲਾਂ 'ਚ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਦਰਸ਼ਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network