ਗਿੱਪੀ ਗਰੇਵਾਲ ਤੇ ਐਮੀ ਵਿਰਕ ਦੀ ਨਵੀਂ ਫਿਲਮ 'ਸਰਬਾਲ੍ਹਾ ਜੀ' ਦਾ ਹੋਇਆ ਐਲਾਨ, ਜਾਣੋ ਪੂਰੀ ਡਿਟੇਲ
Gippy Grewal and Ammy Virk : ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ। ਹਾਲ ਹੀ ਵਿੱਚ ਪਾਲੀਵੁੱਡ ਇੰਡਸਟਰੀ ਵਿੱਚ ਨਵੀਂ ਐਲਾਨ ਹੋਇਆ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮਨਦੀਪ ਕੁਮਾਰ ਫਿਲਮ 'ਸਰਬਾਲ੍ਹਾ ਜੀ' ਦਾ ਐਲਾਨ ਕਰ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਫਿਲਮ ਮੇਕਰਸ ਵੱਲੋਂ ਨਵੀਂ ਪੰਜਾਬੀ ਫ਼ਿਲਮ "ਸਰਬਾਲਾ ਜੀ" ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਦੇ ਪੋਸਟਰ ਵਿੱਚ ਤੁਸੀਂ ਇੱਕ ਵਿਅਕਤੀ ਉੱਠ ਉੱਤੇ ਬੈਠ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ।
ਫਿਲਮ ਦੀ ਸਟਾਰ ਕਾਸਟ ਵੱਲੋਂ ਵੀ ਇਸ ਫਿਲਮ ਦੇ ਪੋਸਟਰ ਨੂੰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝਾ ਕੀਤਾ ਗਿਆ ਹੈ। ਹਲਾਂਕਿ ਇਸ ਪੋਸਟਰ ਦੇ ਵਿੱਚ ਫਿਲਮ ਦੀ ਰਿਲੀਜ਼ ਡੇਟ ਤੇ ਇਸ ਦੇ ਸ਼ੂਟਿੰਗ ਸ਼ੈਡੀਊਲ ਬਾਰੇ ਕਿਸੇ ਤਰ੍ਵਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਗਿੱਪੀ ਗਰੇਵਾਲ ਨੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, 'ਇੱਕੋ ਜਿਹੀਆਂ ਪੱਗਾਂ, ਮੇਲ਼ ਖਾਂਦੀਆਂ ਸ਼ੇਰਵਾਨੀਆਂ ਤੇ ਇੱਕੋ ਸਲ਼ਾਈ ਚੋਂ ਨੈਣੀਂ ਸੁਰਮਾ ਪੈਂਦਾ ਵੇਖ਼ ਕੇ ਸਰਬਾਲ੍ਹੇ ਨੂੰ ਚਾਅ ਜਿਹਾ ਤਾਂ ਚੜ੍ਹਦਾ ਹੀ ਹੋਣੈ ਬਈ ਲਾੜੇ ਨਾਲ਼ੋ ਘੱਟ ਤਾਂ ਨਹੀਂ ਆਪਾਂ ਵੀ! ਪੁਰਾਣੇ ਵੇਲ਼ਿਆਂ 'ਚ ਇਹ ਚਾਅ ਦੂਣਾ ਹੁੰਦਾ ਸੀ ਜਦੋਂ ਸਰਬਾਲ੍ਹਾ ਵੀ ਲਾੜੇ ਦੇ ਹਾਣ ਦਾ ਹੁੰਦਾ ਸੀ। ਇਹ ਗੱਲ ਹੈ ਓਹਨਾਂ ਭਲੇ ਵੇਲ਼ਿਆਂ ਦੀ ਜਦੋਂ ਸਰਬਾਲ੍ਹੇ ਨੂੰ ਵੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਵਿਆਹ 'ਚ ਓਹਦੀ ਲਾੜੇ ਜਿੰਨੀ ਹੀ ਪੁੱਛ ਪਰਤੀਤ ਹੁੰਦੀ ਸੀ। ਸਵਾ ਲਓ ਫ਼ੇਰ ਕੁੜਤੇ ਚਾਦਰੇ ਤੇ ਲਾ ਲਓ ਚੁੰਨੀਆਂ ਨੂੰ ਗੋਟੇ। ਗੱਡਿਆਂ ਅਤੇ ਬੋਤਿਆਂ ਤੇ ਚੜ੍ਹ ਕੇ ਆਉਣਗੀਆਂ ਜੰਞਾਂ ਅਗਲੇ ਸਾਲ, ਸ਼ਗਨ ਵਿਹਾਰ ਤੇ ਲੀੜਿਆਂ ਦਾ ਲੈਣ ਦੇਣ ਤੁਹਾਡੇ ਨਾਲ਼ ਸਿਨਮਿਆਂ ਚ ਹੀ ਕਰਾਂਗੇ..। '
ਇਸ ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ । ਮਨਦੀਪ ਕੁਮਾਰ ਇਸ ਫ਼ਿਲਮ ਦੇ ਨਿਰਦੇਸ਼ਕ ਹਨ । ਇੰਦਰਜੀਤ ਮੋਗਾ ਇਸ ਫ਼ਿਲਮ ਦੇ ਲੇਖਕ ਹਨ । ਇਹ ਫ਼ਿਲਮ ਅਗਲੇ ਸਾਲ 2025 ਵਿੱਚ ਰਿਲੀਜ਼ ਹੋਵੇਗੀ।
- PTC PUNJABI