Gippy Grewal: ਗਿੱਪੀ ਗਰੇਵਾਲ ਨੂੰ ਹਿੰਦੀ ਫਿਲਮਾਂ 'ਚ ਕਿਉਂ ਨਹੀਂ ਮਿਲ ਸਕੀ ਸਫਲਤਾ, ਗਾਇਕ ਨੇ ਆਪ ਦੱਸੀ ਵਜ੍ਹਾ
Gippy Grewal News: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਲਈ ਇਹ ਸਾਲ ਬੇਹੱਦ ਲੱਕੀ ਸਾਬਿਤ ਹੋਇਆ ਹੈ। ਇੱਕ ਤੋਂ ਬਾਅਦ ਇੱਕ ਗਿੱਪੀ ਗਰੇਵਾਲ ਦੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ। ਮਹਿਜ਼ ਇੱਕ ਗਾਇਕ ਤੇ ਅਦਾਕਾਰ ਵਜੋਂ ਹੀ ਨਹੀਂ ਸਗੋਂ ਇੱਕ ਨਿਰਮਾਤਾ ਵਜੋਂ ਵੀ ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ 'ਚ ਸਫਲਤਾ ਹਾਸਿਲ ਕੀਤੀ ਹੈ। ਪੰਜਾਬੀ ਫਿਲਮ 'ਚ ਬੁਲੰਦੀਆਂ ਨੂੰ ਛੂਹਣ ਵਾਲੇ ਗਿੱਪੀ ਗਰੇਵਾਲ ਕਦੇ ਹਿੰਦੀ ਫਿਲਮਾਂ 'ਚ ਸਫਲਤਾ ਹਾਸਿਲ ਨਹੀਂ ਕਰ ਸਕੇ, ਅਜਿਹਾ ਕਿਉਂ ਇਸ ਬਾਰੇ ਖ਼ੁਦ ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਹੈ।
ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਗਾਇਕੀ ਤੋਂ ਬਾਅਦ ਸਾਲ 2015 'ਚ ਫਿਲਮ ਸੈਕਿੰਡ ਹੈਂਡ ਹਸਬੈਂਡ ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਫਰਹਾਨ ਅਖ਼ਤਰ ਦੇ ਨਾਲ ਲਖਨਊ ਸੈਂਟਰਲ ਵਿੱਚ ਸਪੋਰਟਿੰਗ ਰੋਲ ਵਿੱਚ ਨਜ਼ਰ ਆਏ। ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ, ਜਿਸ ਮਗਰੋਂ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ।
ਗਿੱਪੀ ਗਰੇਵਾਲ ਨੇ ਪਿਛਲੇ ਬੀਤੇ ਕੁਝ ਸਾਲਾਂ 'ਚ ਕਈ ਪੰਜਾਬੀ ਫਿਲਮਾਂ ਦਿੱਤੀਆਂ ਹਨ ਜੋ ਕਿ ਲਗਾਤਾਰ ਸੁਪਰਹਿੱਟ ਸਾਬਿਤ ਹੋਈਆਂ ਹਨ। ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਆਖਿਰ ਉਨ੍ਹਾਂ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ 'ਚ ਸਫਲਤਾ ਕਿਉਂ ਨਹੀਂ ਮਿਲ ਸਕੀ।
ਗਿੱਪੀ ਗਰੇਵਾਲ ਨੇ ਕਿਹਾ, 'ਮੇਰੀਆਂ ਹਿੰਦੀ ਫਿਲਮਾਂ ਬਾਕਸ ਆਫਿਸ 'ਤੇ ਨਹੀਂ ਚੱਲਦੀਆਂ।ਮੈਂ ਕਾਫੀ ਸਮਾਂ ਪਹਿਲਾਂ ਇੱਕ ਫਿਲਮ ਕੀਤੀ ਸੀ ਪਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਬਾਲੀਵੁੱਡ ਫਿਲਮਾਂ ਉਦੋਂ ਹੀ ਕਰਾਂਗਾ ਜਦੋਂ ਉਨ੍ਹਾਂ ਕੋਲ ਬਹੁਤ ਚੰਗੀ ਟੀਮ ਹੋਵੇਗੀ। ਇਸ ਲਈ, ਮੈਂ ਫਰਹਾਨ ਨਾਲ ਲਖਨਊ ਸੈਂਟਰਲ ਕੀਤੀ, ਪਰ ਉਹ ਵੀ ਕੰਮ ਨਹੀਂ ਆਈ।
ਗਿੱਪੀ ਨੇ ਅੱਗੇ ਕਿਹਾ- ਲਖਨਊ ਸੈਂਟਰਲ ਤੋਂ ਬਾਅਦ ਮੈਨੂੰ ਕਈ ਹਿੰਦੀ ਫ਼ਿਲਮਾਂ ਦੀ ਪੇਸ਼ਕਸ਼ ਹੋਈ ਸੀ। ਮੈਂ ਕਈ ਸਕ੍ਰਿਪਟਾਂ ਵੀ ਸੁਣੀਆਂ। ਮੈਂ ਉਨ੍ਹਾਂ ਵਿੱਚੋਂ ਕੁਝ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਉਨ੍ਹਾਂ 'ਤੇ ਸਮਾਂ ਵੀ ਸਪੈਂਡ ਕੀਤਾ। ਇੰਨਾ ਹੀ ਨਹੀਂ, ਮੈਂ ਉਨ੍ਹਾਂ ਨੂੰ ਵਾਰ-ਵਾਰ ਸੁਣਿਆ। ਕਈ ਵਾਰ 10 ਤੋਂ ਵੱਧ ਵਾਰ ਪਰ ਅੰਤ ਵਿੱਚ ਮੈਂ ਉਨ੍ਹਾਂ ਨੂੰ ਨਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਸਕ੍ਰਿਪਟਸ ਦਾ ਮੇਰੇ 'ਤੇ ਕੋਈ ਚੰਗਾ ਪ੍ਰਭਾਵ ਨਹੀਂ ਪਿਆ।
ਹੋਰ ਪੜ੍ਹੋ: ਪੰਜਾਬੀ ਗਾਇਕ ਹਾਰਡੀ ਸੰਧੂ ਨੇ ਆਪਣਾ ਗੁਰੂਗ੍ਰਾਮ ਵਾਲਾ ਸ਼ੋਅ ਕੀਤਾ ਕੈਂਸਲ, ਵਧਦੇ ਪ੍ਰਦੂਸ਼ਣ ਨੂੰ ਲੈ ਗਾਇਕ ਨੇ ਆਖੀ ਇਹ ਗੱਲ
ਗਿੱਪੀ ਗਰੇਵਾਲ ਨੇ ਕਿਹਾ ਕਿ ਮੈਂ ਆਪਣੀਆਂ ਪੰਜਾਬੀ ਫਿਲਮਾਂ ਅਤੇ ਸੰਗੀਤ ਵਿੱਚ ਬਹੁਤ ਵਿਅਸਤ ਹਾਂ। ਜੇਕਰ ਤੁਸੀਂ ਹਿੰਦੀ ਫਿਲਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੁੰਬਈ 'ਚ ਜ਼ਿਆਦਾ ਸਮਾਂ ਬਿਤਾਉਣਾ ਹੋਵੇਗਾ। ਸਿਰਫ ਸ਼ੂਟ ਲਈ ਹੀ ਨਹੀਂ ਸਗੋਂ ਪ੍ਰੀ-ਪ੍ਰੋਡਕਸ਼ਨ ਅਤੇ ਤਿਆਰੀ ਲਈ ਵੀ। ਇਸ ਲਈ ਮੈਂ ਪੰਜਾਬੀ ਇੰਡਸਟਰੀ ਲਈ ਹੀ ਕੰਮ ਕਰਨਾ ਚਾਹੁੰਦਾ ਹਾਂ। '
- PTC PUNJABI