ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ਼, ਕਿਹਾ ‘ਸਿੱਧੂ ਬਹੁਤ ਹੀ ਸ਼ਰੀਫ ਤੇ ਸਾਊ ਬੰਦਾ ਸੀ’, ਵੇਖੋ ਵੀਡੀਓ

ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਆਪਣੀ ਨਵੀਂ ਆਈ ਫ਼ਿਲਮ ‘ਮੌਜ਼ਾਂ ਹੀ ਮੌਜ਼ਾਂ’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ।ਇਸ ਪੰਜਾਬੀ ਸਿੰਗਰ ਨੇ ਹੁਣ ਬਾਲੀਵੁੱਡ ਤੱਕ ਧੱਕ ਪਾਈ ਹੋਈ ਹੈ। ਹਾਲ ਹੀ 'ਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਗਿੱਪੀ ਗਰੇਵਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Written by  Pushp Raj   |  October 22nd 2023 08:00 AM  |  Updated: October 22nd 2023 08:00 AM

ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ਼, ਕਿਹਾ ‘ਸਿੱਧੂ ਬਹੁਤ ਹੀ ਸ਼ਰੀਫ ਤੇ ਸਾਊ ਬੰਦਾ ਸੀ’, ਵੇਖੋ ਵੀਡੀਓ

Gippy Grewal remembers Sidhu Moosewala: ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਆਪਣੀ ਨਵੀਂ ਆਈ ਫ਼ਿਲਮ ‘ਮੌਜ਼ਾਂ ਹੀ ਮੌਜ਼ਾਂ’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ।ਇਸ ਪੰਜਾਬੀ ਸਿੰਗਰ ਨੇ ਹੁਣ ਬਾਲੀਵੁੱਡ ਤੱਕ ਧੱਕ ਪਾਈ ਹੋਈ ਹੈ। ਹਾਲ ਹੀ 'ਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਗਿੱਪੀ ਗਰੇਵਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।  

ਦੱਸ ਦੇਈਏ ਕਿ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਨੂੰ ਸਿੱਧੂ ਮੂਸੇਵਾਲਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਮੇਰਾ ਬਹੁਤ ਹੀ ਵਧੀਆ ਦੋਸਤ ਸੀ।

ਗਿੱਪੀ ਗਰੇਵਾਲ ਨੇ ਦੱਸਿਆ ਕਿ ਸਿੱਧੂ ਉਸ ਦੀ ਬਹੁਤ ਇੱਜ਼ਤ ਕਰਦਾ ਸੀ ਹਮੇਸ਼ਾ ਉਸ ਨੂੰ ਬਾਈ ਕਹਿ ਕੇ ਬੁਲਾਉਂਦਾ ਸੀ ਉਨ੍ਹਾਂ ਕਿਹਾ ਕਿ ਸਿੱਧੂ ਮੇਰੇ ਤੋਂ ਬਹੁਤ ਛੋਟਾ ਸੀ ਪਰ ਫਿਰ ਵੀ ਅਸੀਂi ਇਕ ਦੂਜੇ ਦੀ ਬਹੁਤ ਇੱਜ਼ਤ ਕਰਦੇ ਸੀ।ਗਿੱਪੀ ਗਰੇਵਾਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਬਹੁਤ ਹੀ ਸ਼ਰੀਫ ਮੁੰਡਾ ਸੀ।

ਇੰਟਰਵਿਊ ਦੌਰਾਨ ਗਿੱਪੀ ਨੇ ਦੱਸਿਆ ਕਿ ਮੇਰੀ ਬਾਕੀ ਦੀ ਟੀਮ ਨਾਲ ਵੀ ਉਹ ਬਹੁਤ ਜ਼ਿਆਦਾ ਫ੍ਰੈਂਡਲੀ ਸੀ ਮੈਂ ਕਦੇ ਨਹੀਂ ਸੁਣਿਆ ਸੀ ਕਿ ਸਿੱਧੂ ਕਦੇ ਕਿਸੇ ਨਾਲ ਉੱਚੀ ਆਵਾਜ਼ ‘ਚ ਗੱਲ ਕਰਦਾ ਸਿੱਧੂ ਮੂਸੇਵਾਲਾ ਬਹੁਤ ਹੀ ਸਾਊ ਬੰਦਾ ਸੀ।

ਸਿੱਧੂ ਦਾ ਸੁਭਾਅ ਬਹੁਤ ਚੰਗਾ ਸੀ ਉਹ ਬਹੁਤ ਵਧੀਆ ਮੁੰਡਾ ਸੀ।ਗਿੱਪੀ ਨੇ ਕਿਹਾ ਕਿ ਕਿਸੇ ਦਾ ਵੀ ਕੋਈ ਕੰਮ ਹੁੰਦਾ ਸੀ ਉਹ ਕਰਦਾ ਸੀ ਤੇ ਸਭ ਤੋਂ ਐਪਰੀਸ਼ਿਅੇਟ ਕਰਦਾ ਸੀ। ਗਿੱਪੀ ਨੇ ਦੱਸਿਆ ਕਿ ਸਿੱਧੂ ਟੈਲੇਂਟਡ ਲੋਕਾਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਸੀ।ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ 3′ ਨੇ ਰਿਕਾਰਡ ਕਾਇਮ ਕੀਤਾ ਤੇ ਰਿਕਾਰਡ ਤੋੜ ਕਮਾਈ ਕੀਤੀ।

ਹੋਰ ਪੜ੍ਹੋ: Viral Video: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਬਾਬਾ ਬਾਗੇਸ਼ਵਰ ਦੇ ਸਿਰ 'ਤੇ ਸਜਾਈ ਦਸਤਾਰ, ਵੇਖੋ ਵਾਇਰਲ ਵੀਡੀਓ 

ਗਿੱਪੀ ਦੀ ਇਹ ਫ਼ਿਲਮ ਪਹਿਲੀ ਪੰਜਾਬੀ ਫਿਲਮ 100 ਕਰੋੜੀ ਬਣੀ।ਵਰਕ ਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਦੀ ਲੇਟੇਸਟ ਫਿਲਮ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ।’ਮੌਜ਼ਾਂ ਹੀ ਮੌਜ਼ਾਂ’ ਫਿਲਮ ਕਾਮੇਡੀ ਦੇ ਨਾਲ ਨਾਲ ਇਕ ਇਮੋਸ਼ਨਲ ਸਟੋਰੀ ਤੇ ਸੁਨੇਹਾ ਦੇਣ ਵਾਲੀ ਫਿਲਮ ਹੈ।ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਨਾਲ ਆਉਣ ਵਾਲੀ ਫਿਲਮ ‘ਚ ਸੰਜੇ ਦੱਤ ਵੀ ਨਜ਼ਰ ਆਉਣਗੇ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network