ਗਿੱਪੀ ਗਰੇਵਾਲ ਸਟਾਰਰ ਫਿਲਮ 'ਮੌਜਾਂ ਹੀ ਮੌਜਾ' ਦਾ ਟ੍ਰੇਲਰ ਹੋਇਆ ਰਿਲੀਜ, ਸਲਮਾਨ ਖ਼ਾਨ ਨੇ ਫਿਲਮ ਦੀ ਟੀਮ ਨੂੰ ਦਿੱਤੀ ਵਧਾਈ।

ਬਾਲੀਵੁੱਡ ਦਬੰਗ ਸਲਮਾਨ ਖਾਨ ਵੱਲੋਂ ਪੰਜਾਬੀ ਅਦਾਕਾਰ ਗਿੱਪੀ ਗਰੇੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸਟਾਰਰ ਫ਼ਿਲਮ ਮੌਜਾਂ ਹੀ ਮੌਜਾਂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਨਜ਼ਰ ਆਉਣਗੇ। ਕਾਮੇਡੀ ਦੀ ਇਹ ਤਿਕੜੀ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।

Reported by: PTC Punjabi Desk | Edited by: Pushp Raj  |  September 22nd 2023 11:44 AM |  Updated: September 22nd 2023 11:44 AM

ਗਿੱਪੀ ਗਰੇਵਾਲ ਸਟਾਰਰ ਫਿਲਮ 'ਮੌਜਾਂ ਹੀ ਮੌਜਾ' ਦਾ ਟ੍ਰੇਲਰ ਹੋਇਆ ਰਿਲੀਜ, ਸਲਮਾਨ ਖ਼ਾਨ ਨੇ ਫਿਲਮ ਦੀ ਟੀਮ ਨੂੰ ਦਿੱਤੀ ਵਧਾਈ।

Salman Khan Unveils Trailer of Maujaan Hi Maujaan Trailer:  ਬਾਲੀਵੁੱਡ ਦਬੰਗ ਸਲਮਾਨ ਖਾਨ (Salman Khan) ਵੱਲੋਂ ਪੰਜਾਬੀ ਅਦਾਕਾਰ ਗਿੱਪੀ ਗਰੇੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਕਿਸੇ ਪੰਜਾਬੀ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਹੈ।  

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸਟਾਰਰ ਫ਼ਿਲਮ ਮੌਜਾਂ ਹੀ ਮੌਜਾਂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਨਜ਼ਰ ਆਉਣਗੇ। ਕਾਮੇਡੀ ਦੀ ਇਹ ਤਿਕੜੀ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। 

ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੌਜਾਂ ਹੀ ਮੌਜਾਂ ਫਿਲਮ ਲਈ ਸ਼ੁਭਕਾਮਨਾਵਾਂ... ਇਸਦੇ ਨਾਲ ਹੀ ਸਲਮਾਨ ਨੇ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਅਤੇ ਅਮਰਦੀਪ ਸਿੰਘ ਗਰੇਵਾਲ ਨੂੰ ਵੀ ਟੈਗ ਕੀਤਾ ਹੈ।

"ਮੌਜਾਂ ਹੀ ਮੌਜਾਂ" ਤੁਹਾਨੂੰ ਕਾਮੇਡੀ ਅਤੇ ਮਨੋਰੰਜਨ ਦੀ ਇੱਕ ਰੋਲਰਕੋਸਟਰ ਰਾਈਡ 'ਤੇ ਲੈ ਕੇ ਜਾਣ ਲਈ ਤੇ ਆਪਣੇ ਕਾਮੇਡੀ ਡਾਇਲੌਗ ਦੇ ਨਾਲ ਹੱਸਣ ਤੇ ਮਜ਼ਬੂਰ ਕਰ ਦੇਵੇਗੀ। "ਮੌਜਾਂ ਹੀ ਮੌਜਾਂ" ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ, ਜਿੰਮੀ ਸ਼ਰਮਾ ਅਤੇ ਹਸ਼ਨੀਨ ਚੌਹਾਨ ਦੇਖਣ ਨੂੰ ਮਿਲਣਗੇ।

ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ, ਓਮਜੀ ਗਰੁੱਪ ਵਰਲਡ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤੀ ਜਾਵੇਗੀ, ਫਿਲਮ ਮਸ਼ਹੂਰ ਸਮੀਪ ਕੰਗ ਦੁਆਰਾ ਨਿਰਦੇਸ਼ਤ, ਅਤੇ ਦੂਰਅੰਦੇਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਹੈ।  "ਮੌਜਾਂ ਹੀ ਮੌਜਾਂ" ਇੱਕ ਸਿਨੇਮੈਟਿਕ ਮਾਸਟਰਪੀਸ ਬਣਨ ਲਈ ਤਿਆਰ ਹੈ ਜੋ ਪੰਜਾਬੀ ਸਿਨੇਮਾ ਦੀ ਜੀਵੰਤਤਾ ਦਾ ਜਸ਼ਨ ਮਨਾਉਂਦੀ ਹੈ।

ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕੀਤਾ, ਅਤੇ ਕਿਹਾ, "ਬਾਲੀਵੁੱਡ ਦੇ ਮਸ਼ਹੂਰ ਸਟਾਰ ਸਲਮਾਨ ਖਾਨ ਦੁਆਰਾ ਸਾਡੀ ਆਉਣ ਵਾਲੀ ਪੰਜਾਬੀ ਫਿਲਮ "ਮੌਜਾਂ ਹੀ ਮੌਜਾਂ" ਦਾ ਟ੍ਰੇਲਰ ਲਾਂਚ ਕਰਕੇ ਮੈਂ ਬਹੁਤ ਰੋਮਾਂਚਿਤ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਹਨਾਂ ਦਾ ਸਮਰਥਨ ਫਿਲਮ ਵਿੱਚ ਕੀਤੀ ਸਾਡੀ ਮਿਹਨਤ ਦਾ ਹੀ ਪਰਿਣਾਮ ਹੈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਸਾਡੀ ਕੀਤੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ ਤੇ ਆਪਣੇ ਪਰਿਵਾਰ ਨਾਲ ਫਿਲਮ ਦਾ ਆਨੰਦ ਮਾਨਣਗੇ।"

ਹੋਰ ਪੜ੍ਹੋ : Rahul Vaidya ਹਮੇਸ਼ਾ ਤੋਂ ਚਾਹੁੰਦੇ ਸੀ ਕਿ ਉਨ੍ਹਾਂ ਦੀ ਪਹਿਲੀ ਔਲਾਦ ਬੇਟੀ ਹੋਵੇ, ਬਿੱਗ ਬੌਸ 14 ਤੋਂ ਵਾਇਰਲ ਹੋ ਰਹੀ ਹੈ ਵੀਡੀਓ

ਗਿੱਪੀ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, "ਮੈਂ "ਮੌਜਾਂ ਹੀ ਮੌਜਾਂ" ਦਾ ਹਿੱਸਾ ਬਣ ਕੇ ਬਹੁਤ ਰੋਮਾਂਚਿਤ ਹਾਂ, ਜੋ ਕਿ ਨਾਨ-ਸਟਾਪ ਕਾਮੇਡੀ ਦਾ ਵਾਅਦਾ ਕਰਦੀ ਹੈ। ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੀ ਫਿਲਮ ਦੇ ਟ੍ਰੇਲਰ ਲਾਂਚ ਤੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਮੌਜੂਦ ਰਹੇ, ਜਿਹਨਾਂ ਨੇ ਸਾਡੇ ਈਵੈਂਟ ਵਿੱਚ ਚਾਰ ਚੰਨ ਲਗਾ ਦਿੱਤੇ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀ ਕੀਤੀ ਮਿਹਨਤ ਨੂੰ ਪਸੰਦ ਕਰਨਗੇ!"

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network