ਨੀਰੂ ਬਾਜਵਾ ਦੇ ਘਰੋਂ ਆਈ ਗੁੱਡ ਨਿਊਜ਼, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ, ਨੀਰੂ ਬਾਜਵਾ ਜਲਦ ਹੀ ਬਣਨ ਜਾ ਰਹੀ ਮਾਸੀ
ਨੀਰੂ ਬਾਜਵਾ (Neeru Bajwa) ਦੇ ਘਰੋਂ ਇੱਕ ਗੁੱਡ ਨਿਊਜ਼ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਨੀਰੂ ਬਾਜਵਾ ਜਲਦ ਹੀ ਮਾਸੀ ਬਣਨ ਜਾ ਰਹੀ ਹੈ। ਜਿਸ ਦੇ ਬਾਰੇ ਰੁਬੀਨਾ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕਰਦੇ ਹੋਏ ਇਸ ਬਾਰੇ ਖੁਲਾਸਾ ਕੀਤਾ ਹੈ। ਦਰਅਸਲ ਰੁਬੀਨਾ ਬਾਜਵਾ (Rubina Bajwa)ਦੇ ਪਤੀ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਰੁਬੀਨਾ ਦੇ ਪਤੀ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘2024 ਉਹ ਸਾਲ ਬਣ ਗਿਆ ਜਿਸਨੇ ਸਭ ਕੁਝ ਬਦਲ ਦਿੱਤਾ।
ਹੋਰ ਪੜ੍ਹੋ : ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਕੇ ਐੱਸ ਮੱਖਣ, ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ
ਰੁਬੀਨਾ, ਮੇਰੀ ਪਿਆਰੀ - ਤੁਸੀਂ ਮੈਨੂੰ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ। ਜਿਵੇਂ ਕਿ ਮੈਂ ਇੱਕ ਹੋਰ ਸਾਲ ਵੱਡਾ ਹੋ ਗਿਆ ਹਾਂ, ਮੈਂ ਸਿਰਫ਼ ਆਪਣਾ ਜਨਮਦਿਨ ਨਹੀਂ ਮਨਾ ਰਿਹਾ ਹਾਂ। ਮੈਂ ਅਜੇ ਤੱਕ ਸਾਡੇ ਸਭ ਤੋਂ ਵੱਡੇ ਸਾਹਸ ਦੀ ਸ਼ੁਰੂਆਤ ਦਾ ਜਸ਼ਨ ਮਨਾ ਰਿਹਾ ਹਾਂ।ਰੁਬੀਨਾ, ਤੁਸੀਂ ਮੇਰੀ ਚੱਟਾਨ, ਮੇਰੀ ਸਾਥੀ ਰਹੀ ਹੈ, ਅਤੇ ਹੁਣ ਤੁਸੀਂ ਅਜੇ ਤੱਕ ਸਭ ਤੋਂ ਮਹਾਨ ਮਾਂ ਬਣਨ ਜਾ ਰਹੇ ਹੋ।
ਅਸੀਂ ਤੁਹਾਨੂੰ ਸਾਡੇ ਪਰਿਵਾਰ ਦੇ ਸਭ ਤੋਂ ਨਵੇਂ ਮੈਂਬਰ ਨਾਲ ਜਾਣੂ ਕਰਵਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੇ’।ਰੁਬੀਨਾ ਬਾਜਵਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਦੱਸ ਦਈਏ ਕਿ ਰੁਬੀਨਾ ਬਾਜਵਾ ਵਿਆਹ ਤੋਂ ਕਈ ਸਾਲ ਬਾਅਦ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ।
- PTC PUNJABI