ਗੁੱਗੂ ਗਿੱਲ ਨੇ ਆਪਣੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਨਵੀਂ ਫਿਲਮ ਤੋਂ ਖਾਸ ਲੁੱਕ 'ਚ ਸਾਂਝੀਆਂ ਕੀਤੀਆਂ ਤਸਵੀਰਾਂ
Gugu Gill new look: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੱਤਾ। ਜਿਸ ਦੇ ਚਲਦਿਆਂ ਅੱਜ ਉਨ੍ਹਾਂ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ “ਜਾਗੋ ਆਈ ਐ” ਤੋਂ ਆਪਣੀ ਲੁੱਕ ਦਰਸ਼ਕਾਂ ਨਾਲ ਸਾਂਝੀ ਕੀਤੀ।
ਦੱਸ ਦਈਏ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਗੁੱਗੂ ਗਿੱਲ ਨੇ ਨਵੀਂ ਫਿਲਮ ਤੋਂ ਖਾਸ ਲੁੱਕ 'ਚ ਸਾਂਝੀਆਂ ਕੀਤੀਆਂ ਤਸਵੀਰਾਂ
ਉਨ੍ਹਾਂ ਨੇ ਇਸ ਨਵੀਂ ਫਿਲਮ ਦੀ ਖਾਸ ਲੁੱਕ ਆਪਣੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤੀ। ਅਤੇ ਫੈਨਜ਼ ਨੂੰ ਫਿਲਮ ਵਿੱਚ ਆਪਣੇ ਡਬਲ ਰੋਲ ਬਾਰੇ ਵੀ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਸ਼ੇਅਰ ਕੀਤੀਆਂ ਫੋਟੋਆਂ ਤੇ ਗੁੱਗੂ ਗਿੱਲ ਨੇ ਲਿਖਿਆ - “ਸਤਿ ਸ੍ਰੀ ਅਕਾਲ ਦੋਸਤੋ…ਆਪ ਸਭ ਦੀਆਂ ਦੁਆਵਾਂ ਸਦਕਾ ਨਵੀਂ ਫ਼ਿਲਮ “ਜਾਗੋ ਆਈ ਐ” ਦੀ ਸ਼ੂਟਿੰਗ ਵਿੱਚ ਬਿਜ਼ੀ ਸੀ… ਇਸ ਫ਼ਿਲਮ ਵਿੱਚ ਮੈਂ ਡਬਲ ਰੋਲ ਨਿਭਾਅ ਰਿਹਾ ਹਾਂ…!”
ਫੈਨਜ਼ ਨੂੰ ਇਸ ਫਿਲਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ 31 ਸਾਲ ਬਾਅਦ ਗੁੱਗੂ ਗਿੱਲ ਦੀ ਫਿਲਮ ‘ਜੱਟ ਜਿਊਣਾ ਮੌੜ’ ਫਿਰ ਤੋਂ ਦਰਸ਼ਕਾਂ ਵਿੱਚ ਰਿਲੀਜ਼ ਹੋਈ। ਇਸਦੀ ਜਾਣਕਾਰੀ ਗੁੱਗੂ ਗਿੱਲ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਦਿੱਤੀ ਗਈ ਸੀ।
ਹੋਰ ਪੜ੍ਹੋ: Rashmika mandana B'Day: ਕੁੱਝ ਇਸ ਤਰਾਂ ਨੈਸ਼ਨਲ ਕ੍ਰਸ਼ ਬਣ ਕੇ ਰਸ਼ਮਿਕਾ ਨੇ ਜਿੱਤਿਆ ਫੈਨਜ਼ ਦਾ ਦਿਲ, ਜਾਣੋ ਅਦਾਕਾਰਾ ਦੀ ਕੁੱਲ ਨੈਟਵਰਥ ਬਾਰੇ
ਦੱਸ ਦਈਏ ਕਿ ਉਨ੍ਹਾਂ ਨੇ ਸਿਰਫ ਫਿਲਮ ਤੋਂ ਆਪਣੀ ਲੁੱਕਸ ਹੀ ਸ਼ੇਅਰ ਕੀਤੀਆਂ ਹਨ। ਫਿਲਹਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ।
- PTC PUNJABI