ਗੁਲਾਬ ਸਿੱਧੂ ਨੇ ਆਪਣੇ ਲਾਈਵ ਸ਼ੋਅ ਦੌਰਾਨ ਫੈਨਜ਼ ਨੂੰ ਕੀਤੀ ਖਾਸ ਅਪੀਲ, ਕਿਹਾ ਸਿੱਧੂ ਬਾਈ ਪੋਸਟ ਕਰਦਿਆਂ ਲਾਓ #justice for Sidhu Mossewala

ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਗੁਲਾਬ ਸਿੱਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਰਹੇ, ਹਾਲ ਹੀ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਫੈਨਜ਼ ਨੂੰ ਇੱਕ ਖਾਸ ਅਪੀਲ ਕਰਦੇ ਨਜ਼ਰ ਆਏ।

Reported by: PTC Punjabi Desk | Edited by: Pushp Raj  |  May 28th 2024 12:28 PM |  Updated: May 28th 2024 12:28 PM

ਗੁਲਾਬ ਸਿੱਧੂ ਨੇ ਆਪਣੇ ਲਾਈਵ ਸ਼ੋਅ ਦੌਰਾਨ ਫੈਨਜ਼ ਨੂੰ ਕੀਤੀ ਖਾਸ ਅਪੀਲ, ਕਿਹਾ ਸਿੱਧੂ ਬਾਈ ਪੋਸਟ ਕਰਦਿਆਂ ਲਾਓ #justice for Sidhu Mossewala

Gulab Sidhu Talk about justice for Sidhu Moosewala : ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਗੁਲਾਬ ਸਿੱਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਰਹੇ, ਹਾਲ ਹੀ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਫੈਨਜ਼ ਨੂੰ ਇੱਕ ਖਾਸ ਅਪੀਲ ਕਰਦੇ ਨਜ਼ਰ ਆਏ। 

ਹਾਲ ਹੀ ਵਿੱਚ ਗੁਲਾਬ ਸਿੱਧੂ ਨੇ ਆਪਣੇ ਅਧਿਕਾਰਿਤ  ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਗਾਇਕ ਦੇ ਇੱਕ ਲਾਈਵ ਸ਼ੋਅ ਦੇੀ ਹੈ। ਇਸ ਲਾਈਵ ਸ਼ੋਅ ਦੌਰਾਨ ਆਪਣੇ ਸ਼ੋਅ ਵਿੱਚ ਆਏ ਲੋਕਾਂ ਨੂੰ ਖਾਸ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਦਰਸ਼ਕਾਂ ਅਤੇ ਫੈਨਜ਼ ਨੂੰ ਕਹਿ ਰਹੇ ਹਨ। ਮੈਂ ਤੁਹਾਨੂੰ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਉੱਤੇ ਕੋਈ ਵੀ ਪੋਸਟ ਪਾਇਆ ਕਰੋ ਤਾਂ ਕਿਰਪਾ ਕਰਕੇ #justice for Sidhu Mossewala ਜ਼ਰੂਰ ਲਾਇਆ ਕਰੋ। ਸਿੱਧੂ ਬਾਈ ਸਾਡੇ ਸਭ ਦੇ ਦਿਲਾਂ ਵਿੱਚ ਜਿਉਂਦਾ ਹੈ ਤੇ ਉਹ ਹਮੇਸ਼ਾ ਹੀ ਅਮਰ ਰਹੇਗਾ। 

ਦੱਸਣਯੋਗ ਹੈ ਕਿ ਗੁਲਾਬ ਸਿੱਧੂ ਮਹਿਜ਼ ਦਰਸ਼ਕਾਂ ਤੇ ਫੈਨਜ਼ ਨੂੰ ਹੀ ਨਹੀਂ ਸਗੋਂ ਖ਼ੁਦ ਵੀ ਇਸ ਟੈਗ ਦਾ ਇਸਤੇਮਾਲ ਆਪਣੀ ਹਰ ਪੋਸਟ ਉੱਤੇ ਕਰਦੇ ਹਨ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਡੀਪੀ ਉੱਤੇ ਵੀ #justice for Sidhu Mossewala ਲਿਖਿਆ ਹੋਇਆ ਹੈ। 

ਗੁਲਾਬ ਸਿੱਧੂ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਰੱਜ ਕੇ ਉਨ੍ਹਾਂ ਦੀਆਂ ਤਰੀਫਾਂ ਵੀ ਕਰ ਰਹੇ ਹਨ।  ਇੱਕ ਯੂਜ਼ਰ ਨੇ ਗੁਲਾਬ ਸਿੱਧੂ ਦੀ ਤਰੀਫ ਕਰਦਿਆਂ ਲਿਖਿਆ, 'ਸਿੱਧੂ ਭਰਾ ਲਈ ਸਭ ਤੋਂ ਵਫਾਦਾਰੀ ਯਾਰੀ ਇੰਡਸਟਰੀ ਚੋ ਨਿਭਾਈ ਆਹ ਗੁਲਾਬ ਵੀਰ ਨੇ ❤️।'ਇੱਕ ਹੋਰ ਯੂਜ਼ਰ ਨੇ ਲਿਖਿਆ, 'ਬਾਈ ਇੱਕ ਤੂੰ ਹੀ ਹੈ ਜੋ ਸਿੱਧੂ ਬਾਈ ਲਈ ਬੋਲਦਾ ਹੈਂ ਦੂਜੇ ਤਾਂ ਮਰ ਗਏ ਨੇ, ਜਿਉਂਦਾ ਰਹਿ ਬਾਈ। ' ਇੱਕ ਹੋਰ ਯੂਜ਼ਰ ਨੇ ਲਿਖਿਆ, 'ਸਾਡੇ ਆਲਾ ਜੱਟ 🔥 ਹਰ ਸਟੇਜ਼ ਤੋਂ ਸਿੱਧੂ ਬਾਈ ਦਾ ਜ਼ਿਕਰ ਕਰਦਾ , ਸਿੱਧੁ ਬਾਈ ਦੇ ਇੰਨਸਾਫ਼ ਦੀ ਗੱਲ ਜ਼ਰੂਰ ਕਰਦਾ ਬਾਈ @gulabsidhu_ ⛳️⛳️ ਪੰਜਾਬ ਦੀ ਸਟੇਜਾਂ ਤੋਂ ਲੈ ਕੇ ਅਮਰੀਕਾ ਦੀਆਂ ਸਟੇਜਾਂ ਤੱਕ ਏਹ ਆਵਾਜ਼ ਏਸੇ ਤਰ੍ਹਾਂ ਬੁਲੰਦ ਰਹਿਣੀ ਆ ⚡️🙏🏾।'

ਹੋਰ ਪੜ੍ਹੋ : ਖ਼ਤਮ ਹੋਈ ਬਾਦਸ਼ਾਹ ਤੇ ਹਨੀ ਸਿੰਘ ਦੀ ਸਾਲਾਂ ਪੁਰਾਣੀ ਲੜਾਈ, ਬਾਦਸ਼ਾਹ ਨੇ ਦੇਹਰਾਦੂਨ ਸ਼ੋਅ ਦੌਰਾਨ ਦਿੱਤਾ ਇਹ ਰਿਐਕਸ਼ਨ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਗੁਲਾਬ ਸਿੱਧੂ ਕਾਫੀ ਟੁੱਟ ਗਏ ਸੀ, ਪਰ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਗੁਲਾਬ ਸਿੱਧੂ ਨੇ ਬੀਤੇ ਦਿਨੀਂ ਆਪਣਾ ਨਵਾਂ ਗੀਤ 'ਰੌਲੇ' ਰਿਲੀਜ਼ ਕੀਤਾ ਹੈ। ਗੁਲਾਬ ਸਿੱਧੂ ਦੇ ਇਸ ਗੀਤ ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹੋਏ ਤੇ ਫੈਨਜ਼ ਵੱਲੋਂ ਇਸ ਗੀਤ ਨੂੰ ਵੀ ਕਾਫੀ ਪਿਆਰ ਮਿਲਿਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network