ਗੁਰਚੇਤ ਚਿੱਤਰਕਾਰ ਨੇ ਜਦੋਂ 65 ਸਾਲਾਂ ਬਾਅਦ ਮਿਲਵਾਇਆ ਸੀ ਭੈਣ ਤੇ ਭਰਾ ਦੀ ਕਰਵਾਈ ਸੀ ਮੁਲਾਕਾਤ, ਜਾਣੋ ਅਦਾਕਾਰ ਭਾਰਤ-ਪਾਕਿ ਨਾਲ ਜੁੜੇ ਇਸ ਦਿਲਚਸਪ ਕਿੱਸੇ ਬਾਰੇ

ਅੱਜ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਅਸੀਂ ਤੁਹਾਨੂੰ ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਦੀ ਪਾਕਿਸਤਾਨ ਯਾਤਰਾ ਦਾ ਇੱਕ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਗੁਰਚੇਤ ਨੇ ਭਾਰਤ-ਪਾਕਿ ਦੀ ਵੰਡ ਦੇ ਦੌਰਾਨ ਵਿਛੜੇ ਇੱਕ ਭੈਣ ਭਰਾ ਨੂੰ ਲੱਗਭਗ 65 ਸਾਲ ਬਾਅਦ ਮਿਲਵਾਇਆ।

Reported by: PTC Punjabi Desk | Edited by: Pushp Raj  |  August 15th 2024 10:00 AM |  Updated: August 16th 2024 11:46 AM

ਗੁਰਚੇਤ ਚਿੱਤਰਕਾਰ ਨੇ ਜਦੋਂ 65 ਸਾਲਾਂ ਬਾਅਦ ਮਿਲਵਾਇਆ ਸੀ ਭੈਣ ਤੇ ਭਰਾ ਦੀ ਕਰਵਾਈ ਸੀ ਮੁਲਾਕਾਤ, ਜਾਣੋ ਅਦਾਕਾਰ ਭਾਰਤ-ਪਾਕਿ ਨਾਲ ਜੁੜੇ ਇਸ ਦਿਲਚਸਪ ਕਿੱਸੇ ਬਾਰੇ

Gurchet Chitrakar meets his relatives in Pakistan: ਜਿੱਥੇ ਇੱਕ ਪਾਸੇ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ, ਉੱਥੇ ਇੱਕ ਪਾਸੇ ਕੁਝ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੇ ਆਜ਼ਾਦੀ ਨਾਲ-ਨਾਲ ਭਾਰਤ-ਪਾਕਿਸਤਾਨ ਦੀ ਵੰਡ ਦਾ ਦਰਦ ਵੀ ਝਲਿਆ ਹੈ ਜੋ ਕਿ ਆਪੋ-ਆਪਣੀਆਂ ਤੋਂ ਵਿੱਛੜ ਜਾਣ ਦੇ ਗਮ ਨੂੰ ਅਜੇ ਤੱਕ ਭੁੱਲ ਨਹੀਂ ਸਕਦੇ ਹਨ। 

ਅੱਜ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਅਸੀਂ ਤੁਹਾਨੂੰ ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਦੀ ਪਾਕਿਸਤਾਨ ਯਾਤਰਾ ਦਾ ਇੱਕ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਗੁਰਚੇਤ ਨੇ ਭਾਰਤ-ਪਾਕਿ ਦੀ ਵੰਡ ਦੇ ਦੌਰਾਨ ਵਿਛੜੇ ਇੱਕ ਭੈਣ ਭਰਾ ਨੂੰ ਲੱਗਭਗ 65 ਸਾਲ ਬਾਅਦ ਮਿਲਵਾਇਆ।  

ਗੁਰਚੇਤ ਚਿੱਤਰਕਾਰ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਪਿਛਲੇ ਕਰੀਬ 2 ਦਹਾਕਿਆਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਦੀਆਂ ਅੱਜ ਵੀ ਲੋਕ ਖੂਬ ਤਾਰੀਫ਼ਾ ਕਰਦੇ ਹਨ।

 ਦੱਸ ਦੇਈਏ ਕਿ ਬੀਤੇ  ਦਿਨੀਂ ਗੁਰਚੇਤ ਚਿੱਤਰਕਾਰ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਦੌਰੇ ਨੂੰ ਲੈ ਕੇ ਸੁਰਖੀਆਂ ਵਿੱਚ ਆਏ ਸਨ। ਦਰਅਸਲ, ਉਸ ਦੌਰਾਨ ਉਨ੍ਹਾਂ ਨੇ ਆਪਣੇ ਪਾਕਿਸਤਾਨੀ ਰਿਸ਼ਤੇਦਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਖੁਸ਼ੀ ਨਾਲ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।

 ਦੱਸ ਦੇਈਏ ਕਿ ਗੁਰਚੇਤ ਚਿੱਤਰਕਾਰ ਨੇ ਆਪਣੇ ਅਧਿਕਾਰਿਤ ਯੂਟਿਊਬ ਅਕਾਊਂਟ 'ਤੇ ਆਪਣੇ ਪਾਕਿਸਤਾਨ ਟੂਰ ਨੂੰ ਸਾਂਝਾ ਕੀਤਾ ਹੈ। ਅਦਾਕਾਰ ਨੇ ਆਪਣੇ ਯੂਟਿਊਬ ਚੈਨਲ ਉੱਪਰ ਵੀਡੀਓ ਸਾਂਝਾ ਕੀਤਾ ਹੈ। 

ਆਪਣੇ ਬਜ਼ੁਰਗ ਰਿਸ਼ਤੇਦਾਰ ਨਾਲ ਮੁਲਾਕਾਤ ਕਰਦਿਆਂ ਗੁਰਚੇਤ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਯੂਟਿਊਬ ਚੈਨਲ 'ਤੇ ਇਸ ਭਾਵੁਕ ਕਰ ਦੇਣ ਵਾਲੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇੱਕ ਭੈਣ ਭਰਾ ਨੂੰ ਮਿਲਵਾਇਆ। 

ਅਦਾਕਾਰ ਨੇ ਆਪਣੀ ਪੋਸਟ ਸਾਂਝੀ ਕਰਦਿਆਂ ਲਿਖਿਆ, 'ਤੜਫ ਦੋਹਾਂ ਪਾਸੇ ਸੀ ਮਿਲਣ ਦੀ ਆਖਿਰ ਉ ਭਾਗਾਂ ਵਾਲੀ ਘੜੀ ਆ ਹੀ ਗਈ। ਬਾਬਾ ਕਾਦਰ ਆਪਣੇ ਈਲਵਾਲ ਦੇ ਬੇਲੀਆਂ ਨੂੰ ਮਿਲਣ ਲਈ 65 ਸਾਲਾਂ ਤੱਕ ਤੜਫਦਾ ਰਿਹਾ। ਬਾਬੇ ਦੇ ਬੇਲੀ ਤਾਂ ਨਹੀ ਰਹੇ ਮੈਂ ਉਨ੍ਹਾਂ ਦੀਆਂ ਰੂਹਾਂ ਸਣੇ ਪਹੁੰਚ ਗਿਆ। ਬਾਬੇ ਕਾਦਰ ਕੋਲ ਖੁਸ਼ੀ ਐਨੀ ਸੀ ਕਿ ਅੱਖਾਂ ਰਾਹੀਂ ਹੰਝੂਆਂ ਦੇ ਦਰਿਆ ਵਗ ਗਏ।ਐਨਾਂ ਪਿਆਰ ਮਿਲਿਆਂ  ਜੋ ਸ਼ਬਦਾਂ ਰਾਂਹੀ ਬਿਆਨ ਨੀ ਹੀ ਨੀ ਹੋ ਰਿਹਾ। ਬਸ ਆਹੀ ਦਿਲੋ ਨਿਕਲਿਆ ਮੁਲਕ ਦੇ ਦੋ ਟੋਟੇ ਕਰਨ ਵਾਲਿਉ ਤੁਹਾਡਾ ਕੱਖ ਨਾ ਰਹੇ।'

ਹੋਰ ਪੜ੍ਹੋ : Johnny Lever Birthday : ਕਾਮੇਡੀ ਕਿੰਗ ਜੌਨੀ ਲੀਵਰ ਦਾ ਜਨਮਦਿਨ ਅੱਜ, ਜਾਣੋ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ

ਦੱਸ ਦੇਈਏ ਕਿ ਗੁਰਚੇਤ ਚਿੱਤਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀ ਅਪਡੇਟ ਸਾਂਝੀ ਕਰਦੇ ਹਨ। ਆਪਣੇ ਬਲਾਗਸ ਰਾਹੀਂ ਉਹ ਫੈਨਜ਼ ਨਾਲ ਰੁਬਰੂ ਹੁੰਦੇ ਹਨ। ਫੈਨਜ਼ ਅਦਾਕਾਰ ਦੀ ਇਸ ਵੀਡੀਓ ਦੀ ਰਜ ਕੇ ਤਾਰੀਫ ਕਰ ਰਹੇ ਹਨ ਤੇ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network