ਗੁਰਦਾਸ ਮਾਨ ਦਾ ਪੋਤਾ ਤਿੰਨ ਮਹੀਨੇ ਦਾ ਹੋਇਆ, ਨੂੰਹ ਨੇ ਬੇਟੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

ਗੁਰਦਾਸ ਮਾਨ ਦੇ ਨੂੰਹ ਪੁੱਤਰ ਦੇ ਘਰ ਤਿੰਨ ਮਹੀਨੇ ਪਹਿਲਾਂ ਪੋਤਰੇ ਨੇ ਜਨਮ ਲਿਆ ਸੀ । ਪਰ ਪਰਿਵਾਰ ਦੇ ਵੱਲੋਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ । ਪਰ ਹੁਣ ਗੁਰਦਾਸ ਮਾਨ ਦੀ ਨੂੰਹ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਨੇ ਆਪਣੇ ਪਤੀ ਅਤੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।

Written by  Shaminder   |  May 29th 2023 11:58 AM  |  Updated: May 29th 2023 12:09 PM

ਗੁਰਦਾਸ ਮਾਨ ਦਾ ਪੋਤਾ ਤਿੰਨ ਮਹੀਨੇ ਦਾ ਹੋਇਆ, ਨੂੰਹ ਨੇ ਬੇਟੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

 ਗੁਰਦਾਸ ਮਾਨ (Gurdas Maan) ਦੇ ਨੂੰਹ ਪੁੱਤਰ ਦੇ ਘਰ ਤਿੰਨ ਮਹੀਨੇ ਪਹਿਲਾਂ ਪੋਤਰੇ (Grand Son)ਨੇ ਜਨਮ ਲਿਆ ਸੀ । ਪਰ ਪਰਿਵਾਰ ਦੇ ਵੱਲੋਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ । ਪਰ ਹੁਣ ਗੁਰਦਾਸ ਮਾਨ ਦੀ ਨੂੰਹ ਅਤੇ ਅਦਾਕਾਰਾ ਸਿਮਰਨ ਕੌਰ (Simran Kaur Mundi) ਮੁੰਡੀ ਨੇ ਆਪਣੇ ਪਤੀ ਅਤੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਹਾਲਾਂਕਿ ਇਸ ਤਸਵੀਰ ‘ਚ ਸਿਮਰਨ ਕੌਰ ਮੁੰਡੀ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਵਿਖਾਇਆ, ਪਰ ਪੁੱਤਰ ਨੂੰ ਬੱਚਿਆਂ ਵਾਲੀ ਟਰਾਲੀ ਦੇ ਵਿੱਚ ਬਿਠਾਇਆ ਹੋਇਆ ਹੈ ਤੇ ਦੋਵੇਂ ਪਤੀ ਪਤਨੀ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਪੰਜਾਬੀ ਮਾਡਲ ਅਤੇ ਅਦਾਕਾਰਾ ਰੁਮਾਨ ਅਹਿਮਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ  ਕਿ ‘ਤਿੰਨ ਮਹੀਨੇ ਹੋ ਗਏ ਹਨ, ਅਸੀਂ ਹਾਲੇ ਵੀ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਨਹੀਂ ਕਰ ਸਕਦੇ ਕਿ ਉਸ ਨੇ ਸਾਨੂੰ ਇਸ ਬੱਚੇ ਦੀ ਅਸੀਸ ਦੇ ਕੇ ਆਪਣੀਆਂ ਮਹਾਨ ਰਚਨਾਵਾਂ ਚੋਂ ਇੱਕ ਦੇ ਨਾਲ ਨਵਾਜ਼ ਕੇ ਸਾਨੂੰ ਇੱਕ ਜ਼ਿੰਮੇਵਾਰੀ ਨਾਲ ਅਸੀਸ ਦਿੱਤੀ ਹੈ । ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਨਿਮਰਤਾ ਅਤੇ ਦਿਆਲਤਾ ਦੇ ਨਾਲ ਬੱਚੇ ਦੇ ਉੱਤਮ ਜੀਵਨ ਲਈ ਸਭ ਕੁਝ ਕਰਾਂਗੇ । ਇਸ ਦੇ ਨਾਲ ਹੀ ਅਦਾਕਾਰਾ ਨੇ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਹੈ’।   

ਸਿਮਰਨ ਕੌਰ ਮੁੰਡੀ ਅਤੇ ਗੁਰਿਕ ਮਾਨ ਨੇ ਕਰਵਾਈ ਸੀ ਲਵ ਮੈਰਿਜ 

ਸਿਮਰਨ ਕੌਰ ਮੁੰਡੀ ਅਤੇ ਗੁਰਿਕ ਮਾਨ ਨੇ ਕੁਝ ਸਮਾਂ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਜਿਸ ‘ਚ ਕਪਿਲ ਸ਼ਰਮਾ, ਸਰਗੁਨ ਮਹਿਤਾ ਸਣੇ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ । ਗੁਰਿਕ ਮਾਨ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦਾ ਹੈ ਉਹ ਕਦੇ ਕਦਾਈਂ ਹੀ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਜਾਂ ਤਸਵੀਰ ਨੂੰ ਸਾਂਝਾ ਕਰਦਾ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network