ਗੁਰਲੇਜ ਅਖਤਰ ਨੂੰ ਮਿਲਿਆ 'ਗੁਰਮੀਤ ਬਾਵਾ ਅਵਾਰਡ', ਕਿਹਾ ‘ਕੁਲਵਿੰਦਰ ਕੈਲੀ ਤੋਂ ਬਿਨ੍ਹਾਂ ਸੰਭਵ ਨਹੀਂ ਸੀ ਇਹ ਮੁਕਾਮ ਮਿਲਣਾ’

Written by  Shaminder   |  March 11th 2024 01:42 PM  |  Updated: March 11th 2024 01:42 PM

ਗੁਰਲੇਜ ਅਖਤਰ ਨੂੰ ਮਿਲਿਆ 'ਗੁਰਮੀਤ ਬਾਵਾ ਅਵਾਰਡ', ਕਿਹਾ ‘ਕੁਲਵਿੰਦਰ ਕੈਲੀ ਤੋਂ ਬਿਨ੍ਹਾਂ ਸੰਭਵ ਨਹੀਂ ਸੀ ਇਹ ਮੁਕਾਮ ਮਿਲਣਾ’

ਗਾਇਕਾ ਗੁਰਲੇਜ ਅਖਤਰ (Gurlej Akhtar) ਨੂੰ ਗੁਰਮੀਤ ਬਾਵਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਪੀਈਐੱਫਏ ਦੇ ਵੱਲੋਂ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਅਵਾਰਡਸ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਜਿਸ ਦਾ ਇੱਕ ਵੀਡੀਓ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਮਰ ਨੂਰੀ ਦੇ ਵੱਲੋਂ ਗੁਰਲੇਜ ਅਖਤਰ ਨੂੰ ਗੁਰਮੀਤ ਬਾਵਾ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ।

Gurlej Akhtar.jpg

ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਕੱਲ੍ਹ ਰਾਤ ਮੈਨੂੰ ਗੁਰਮੀਤ ਬਾਵਾ ਪੁਰਸਕਾਰ ਮਿਲਿਆ । ਮੈਂ ਬਹੁਤ ਖੁਸ਼ ਹਾਂ ।ਪਰਿਵਾਰ ਦੇ ਸਹਿਯੋਗ ਅਤੇ ਫੈਨਸ ਦੇ ਅਸ਼ੀਰਵਾਦ ਅਤੇ ਢੇਰ ਸਾਰੇ ਪਿਆਰ ਨੇ ਮੈਨੂੰ ਇਹ ਪੁਰਸਕਾਰ ਦਿਵਾਇਆ।ਮੈਂ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰਾ ਸਪੋਟ ਕੀਤਾ। ਮੇਰੇ ਪਤੀ ਕੁਲਵਿੰਦਰ ਕੈਲੀ, ਮੇਰੀ ਮਾਂ ਜਿਨ੍ਹਾਂ ਦੇ ਬਿਨ੍ਹਾਂ ਇਹ ਸੰਭਵ ਨਹੀਂ ਸੀ’। 

Gurlej Akhtar And Kulwinder Kally daughter Birthday.jpg

ਕੁਲਵਿੰਦਰ ਕੈਲੀ ਤੇ ਗੁਰਲੇਜ ਹਿੱਟ ਜੋੜੀ 

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਪੰਜਾਬ ਦੀਆਂ ਹਿੱਟ ਜੋੜੀਆਂ ਚੋਂ ਇੱਕ ਹੈ। ਦੋਵਾਂ ਨੇ ਇੱਕਠਿਆਂ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਠੁੱਕਬਾਜ਼, ਹੀਰੀਏ,ਸਾਥ, ਸਰੀ ਟੂ ਬਠਿੰਡਾ, ਐਟੀਟਿਊਡ, ਡਿਗਰੀ ਸਣੇ ਕਈ ਹਿੱਟ ਗੀਤ ਗਾਏ ਹਨ । 

ਗੁਰਲੇਜ ਅਖਤਰ ਦੀ ਨਿੱਜੀ ਜ਼ਿੰਦਗੀ 

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੋਵਾਂ ਦੇ ਘਰ ਦੋ ਬੱਚੇ ਹਨ । ਇੱਕ ਸਾਲ ਪਹਿਲਾਂ ਹੀ ਗੁਰਲੇਜ ਅਖਤਰ ਦੇ ਘਰ ਧੀ ਦਾ ਜਨਮ ਹੋਇਆ ਸੀ । ਜਿਸ ਦਾ ਹਾਲ ਹੀ ‘ਚ ਉਨ੍ਹਾਂ ਨੇ ਜਨਮ ਦਿਨ ਮਨਾਇਆ ਸੀ । ਧੀ ਹਰਗੁਨਵੀਰ ਕੌਰ ਦੇ ਜਨਮ ਦਿਨ ‘ਤੇ ਪਰਿਵਾਰ ਦੇ ਵੱਲੋਂ ਇੱਕ ਪਾਰਟੀ ਵੀ ਰੱਖੀ ਗਈ ਸੀ ।ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਇਸ ਤੋਂ ਇਲਾਵਾ ਸੁਰਜੀਤ ਭੁੱਲਰ, ਸੁਦੇਸ਼ ਕੁਮਾਰੀ ਸਣੇ ਕਈ ਗਾਇਕਾਂ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ । 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network