ਗੁਰਨਾਮ ਭੁੱਲ੍ਹਰ ਨੇ ਖੋਲੇ ਪੰਜਾਬੀ ਇੰਡਸਟਰੀ ਦੇ ਕਈ ਰਾਜ, ਜਾਣੋ ਗਾਇਕ ਨੇ ਕੀ ਕਿਹਾ
Gurnam Bhullar talk about truth of Punjabi Film Industry: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲ੍ਹਰ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਗੱਭਰੂ ਗੁਲਾਬ ਵਰਗਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਗੁਰਨਾਮ ਭੁੱਲ੍ਹਰ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਕੁਝ ਅਜਿਹਾ ਕਿਹਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਦੱਸ ਦਈਏ ਕਿ ਗੁਰਨਾਮ ਭੁੱਲ੍ਹਰ ਜਲਦ ਹੀ ਆਪਣੀ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਨ੍ਹੀਂ ਦਿਨੀਂ ਗਾਇਕ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਹਾਲ ਹੀ ਵਿੱਚ ਇੱਕ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਗੁਰਨਾਮ ਭੁੱਲ੍ਹਰ ਨੇ ਪੰਜਾਬੀ ਫਿਲਮ ਇੰਡਸਟਰੀ ਦੀ ਸੱਚਾਈ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਗੁਰਨਾਮ ਭੁੱਲ੍ਹਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ। ਇਸ ਦੌਰਾਨ ਗੁਰਨਾਮ ਭੁੱਲ੍ਹਰ ਨੇ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਹੀਰੋ ਹੀਰੋਇਨ ਤੋਂ ਇਲਾਵਾ ਕਰੂ ਤੇ ਹੋਰਨਾਂ ਟੀਮਾਂ ਨੂੰ ਪੂਰੀ ਤੇ ਸਮੇਂ ਸਿਰ ਪੈਮੇਂਟ ਨਾਂ ਕਲੀਅਰ ਹੋਣ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਗੁਰਨਾਮ ਭੁੱਲ੍ਹਰ ਨੇ ਕਿਹਾ ਕਿ ਕਿਰਪਾ ਕਰਕੇ ਕੋਈ ਵੀ ਪ੍ਰੋਡਿਊਸਰ ਮੇਰੀ ਗੱਲ ਦਾ ਗੁੱਸਾ ਨਾਂ ਕਰੇ ਇਹ ਸਾਡੇ ਪੰਜਾਬੀ ਇੰਡਸਟਰੀ ਦੀ ਸੈਡ ਰਿਐਲਟੀ ਹੈ ਤੇ ਸਭ ਤੋਂ ਵੱਡੀ ਤ੍ਰਾਸਦੀ ਹੈ।
ਗਾਇਕ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਅਤੇ ਸਾਡਾ ਘਰ ਕੰਮ ਕਰਕੇ ਚੱਲਦਾ ਹੈ। ਕਿਰਪਾ ਕਰਕੇ ਅਜਿਹਾ ਕੋਈ ਵੀ ਨਾਂ ਕਰੇ ਕਿਉਂਕਿ ਹਰ ਕੋਈ ਆਪੋ ਆਪਣੇ ਪੱਧਰ ਉੱਤੇ ਮਿਹਨਤ ਕਰਦਾ ਹੈ ਤੇ ਪੈਸੇ ਕਮਾਉਂਦਾ ਹੈ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਕੀਤੀ ਕੰਜਕਾਂ ਦੀ ਪੂਜਾ, ਅਦਾਕਾਰਾ ਨੇ ਸਾਂਝੀ ਕੀਤੀ ਧੀ ਨਾਲ ਪਿਆਰੀ ਜਿਹੀ ਵੀਡੀਓ
ਬੀਤੇ ਦਿਨੀਂ ਗੁਰਨਾਮ ਭੁੱਲ੍ਹਰ ਚੁਪ ਚਪੀਤੇ ਵਿਆਹ ਕਰਵਾਉਣ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਹਨ। ਦੱਸ ਦਈਏ ਕਿ ਗੁਰਨਾਮ ਭੁੱਲ੍ਹਰ ਨੇ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਵੀ ਚੰਗੀ ਅਦਾਕਾਰੀ ਨਾਲ ਫੈਨਜ਼ ਦਾ ਦਿਲ ਜਿੱਤਿਆ ਹੈ। ਇਨ੍ਹਾਂ ਵਿੱਚ ਲੇਖ, ਖਿਡਾਰੀ, ਸੁਰਖੀ ਬਿੰਦੀ ਸਣੇ ਕਈ ਹੋਰ ਫਿਲਮਾਂ ਸ਼ਾਮਲ ਹਨ।
- PTC PUNJABI