ਗੁਰਪ੍ਰੀਤ ਘੁੱਗੀ ਨੇ ਪਿਤਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਮਨਾਇਆ ਪਿਤਾ ਦਾ ਜਨਮਦਿਨ
ਗੁਰਪ੍ਰੀਤ ਘੁੱਗੀ ਨੇ ਬੀਤੇ ਦਿਨ ਆਪਣੇ ਪਿਤਾ ਜੀ ਦਾ ਜਨਮ ਦਿਨ ਮਨਾਇਆ । ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ।
ਗੁਰਪ੍ਰੀਤ ਘੁੱਗੀ ਨੇ ਪਿਤਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਮਨਾਇਆ ਪਿਤਾ ਦਾ ਜਨਮਦਿਨ
ਗੁਰਪ੍ਰੀਤ ਘੁੱਗੀ (Gurpreet Ghuggi) ਨੇ ਬੀਤੇ ਦਿਨ ਆਪਣੇ ਪਿਤਾ ਜੀ ਦਾ ਜਨਮ ਦਿਨ ਮਨਾਇਆ । ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਅੱਜ ਮੇਰੇ ਬਾਪੂ ਜੀ ਦਾ ਜਨਮ ਦਿਨ ਹੈ। ਪ੍ਰਮਾਤਮਾ ਤੁਹਾਨੂੰ ਸਾਡੇ ਸਿਰ ‘ਤੇ ਇਸੇ ਤਰ੍ਹਾਂ ਹਮੇਸ਼ਾ ਕਾਇਮ ਰੱਖੇ ਬਾਪੂ ਜੀ’।

ਹੋਰ ਪੜ੍ਹੋ : ਟੀਵੀ ਅਦਾਕਾਰਾ ਮੁਕਤੀ ਮੋਹਨ ਨੇ ਅਦਾਕਾਰ ਕੁਨਾਲ ਠਾਕੁਰ ਦੇ ਨਾਲ ਕਰਵਾਇਆ ਵਿਆਹ, ਵੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ
ਕਪਿਲ ਸ਼ਰਮਾ, ਕਵਿਤਾ ਕੌਸ਼ਿਕ ਸਣੇ ਕਈ ਸਿਤਾਰਿਆਂ ਨੇ ਦਿੱਤੀ ਵਧਾਈ
ਗੁਰਪ੍ਰੀਤ ਘੁੱਗੀ ਨੇ ਜਿਉਂ ਹੀ ਆਪਣੇ ਪਿਤਾ ਜੀ ਦੇ ਜਨਮ ਦਿਨ ‘ਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ । ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਬਾਪੂ ਜੀ ਜਨਮ ਦਿਨ ਦੀ ਵਧਾਈ ਦਿੰਦਿਆਂ ਲਿਖਿਆ ‘ਜਨਮਦਿਨ ਮੁਬਾਰਕ ਅੰਕਲ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ‘ਚ ਰੱਖੇ’।

ਇਸ ਤੋਂ ਇਲਾਵਾ ਅਦਾਕਾਰਾ ਕਵਿਤਾ ਕੌਸ਼ਿਕ ਨੇ ਲਿਖਿਆ ‘ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅੰਕਲ ਜੀ’। ਇਸ ਦੇ ਨਾਲ ਹੀ ਅਦਾਕਾਰ ਰਾਣਾ ਰਣਬੀਰ ਨੇ ਕਮੈਂਟ ਸੈਕਸ਼ਨ ‘ਚ ਲਿਖਿਆ ‘ਵਧਾਈਆਂ…ਬਹੁਤ ਬਹੁਤ ਪਿਆਰ, ਸਤਿਕਾਰ’ । ਇਸ ਤੋਂ ਇਲਾਵਾ ਹੋਰ ਵੀ ਕਈ ਸਿਤਾਰਿਆਂ ਨੇ ਗੁਰਪ੍ਰੀਤ ਘੁੱਗੀ ਦੇ ਬਾਪੂ ਜੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ ।

ਗੁਰਪ੍ਰੀਤ ਘੁੱਗੀ ਦਾ ਵਰਕ ਫ੍ਰੰਟ
ਗੁਰਪ੍ਰੀਤ ਘੁੱਗੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਮਸਤਾਨੇ’ ਆਈ ਸੀ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
