Gurpreet Dhatt: ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦੀ ਹੋਈ ਅੰਤਿਮ ਅਰਦਾਸ, ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

Reported by: PTC Punjabi Desk | Edited by: Pushp Raj  |  December 30th 2023 09:17 AM |  Updated: December 30th 2023 09:17 AM

Gurpreet Dhatt: ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦੀ ਹੋਈ ਅੰਤਿਮ ਅਰਦਾਸ, ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

Gurpreet Singh Dhatt Antim Ardaas: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਗੁਰਪ੍ਰੀਤ ਸਿੰਘ ਢੱਟ (Gurpreet Singh Dhat) ਦਾ 20 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਹਾਰਟ ਅਟੈਕ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਬੀਤੇ ਦਿਨੀਂ ਮਰਹੂਮ ਗਾਇਕ ਦੀ ਅੰਤਿਮ ਅਰਦਾਸ ਕਰਵਾਈ ਜਿਸ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਸ਼ਾਮਿਲ ਹੋਏ। ਜਾਣਕਾਰੀ ਮੁਤਾਬਕ ਮਰਹੂਮ ਗਾਇਕ ਗੁਰਪ੍ਰੀਤ ਸਿੰਘ ਢੱਟ ਦੀ ਅੰਤਿਮ ਅਰਦਾਸ 29 ਦਸੰਬਰ ਨੂੰ ਜਲੰਧਰ ਦੇ ਮਕਸੂਦਾਂ ਦੇ ਇੱਕ ਗੁਰੂ ਘਰ ਵਿਖੇ ਰੱਖੀ ਗਈ। ਇਸ ਮੌਕੇ ਗਾਇਕ ਦੀ ਅੰਤਿਮ ਅਰਦਾਸ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ  ਤੇ ਗਾਇਕ ਦੇ ਚਾਹੁਣ ਵਾਲੇ ਵੀ ਹਾਜ਼ਰ ਰਹੇ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਪੰਜਾਬੀ ਗਾਇਕ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ। 

Gurpreet Dhat Death Newsਦੱਸ ਦਈਏ ਕਿ ਗਾਇਕ ਗੁਰਪ੍ਰੀਤ ਸਿੰਘ ਢੱਟ 47 ਸਾਲਾਂ ਦੇ ਸਨ ਤੇ  20 ਦਸੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਗਾਇਕ ਆਪਣੇ ਪਿੱਛੇ ਆਪਣੀ ਪਤਨੀ ਤੇ ਤਿੰਨ ਧੀਆਂ ਨੂੰ ਛੱਡ ਗਏ ਹਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।  ਗੁਰਪ੍ਰੀਤ ਸਿੰਢ ਢੱਟ 5 ਭੈਣ ਭਰਾ ਸਨ। ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਵਿਖੇ ਹੋਇਆ ਸੀ, ਪਰ ਉਹ ਕਾਫੀ ਸਮੇਂ ਤੋਂ ਜਲੰਧਰ ਦੇ ਮਕਸੂਦਾਂ ਵਿਖੇ ਰਹਿ ਰਹੇ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਏ।  

ਹੋਰ ਪੜ੍ਹੋ: ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਗੀਤਕਾਰ ਤੇ ਗਾਇਕ Gurpreet Dhat ਦਾ ਹੋਇਆ ਦਿਹਾਂਤਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਢੱਟ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਸਨ। ਉਨ੍ਹਾਂ ਦੀ ਮੌਤ 'ਤੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ ਸੀ। ਗੁਰਪ੍ਰੀਤ ਸਿੰਘ ਢੱਟ ਨੇ ਆਪਣੇ ਕਰੀਅਰ ਵਿੱਚ ਇੰਡਸਟਰੀ ਨੂੰ ਕਈ ਹਿੱਟ ਅਤੇ ਯਾਦਗਾਰ ਗੀਤ ਦਿੱਤੇ ਹਨ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਢੱਟ ਨੇ ‘ਮੈਨੂੰ ਪੀਣ ਦਿਓ’, ‘ਖੂਫੀਆ ਰਿਪੋਰਟ ਆਈ ਲੰਡਨੋਂ’, ‘ਸਾਡੇ ਨਾਲੋਂ ਬੋਲਣੋਂ’, ‘ਗਮ ਤੇਰੇ ਵੈਰਨੇ’, ‘ਚਰਖਾ ਗਮਾ ਦਾ’, ‘ਰੁੱਤ ਪਿਆਰ ਦੀ’, ‘ਸੀਟੀ ਸੱਜਣਾਂ ਦੀ’, ‘ਤੇਰੇ ਜਿਹੇ ਸੱਜਣਾ’ ਲਈ ਮਸ਼ਹੂਰ ਸਨ।

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network