ਗੁਰੂ ਰੰਧਾਵਾ ਸਟਾਰਰ ਫਿਲਮ 'ਸ਼ਾਹਕੋਟ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਗੀਤਾਂ ਤੋਂ ਬਾਅਦ ਹੁਣ ਗੁਰੂ ਰੰਧਾਵਾ ਨੇ ਐਕਟਿੰਗ 'ਚ ਆਪਣਾ ਹੱਥ ਅਜਮਾਉਣ ਜਾ ਰਹੇ ਹਨ। ਹਾਲ ਹੀ 'ਚ ਗੁਰੂ ਰੰਧਾਵਾ ਦੀ ਆਉਣ ਵਾਲੀ ਨਵੀਂ ਫਿਲਮ ਸ਼ਾਹਕੋਟ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ।

Reported by: PTC Punjabi Desk | Edited by: Pushp Raj  |  July 09th 2024 05:30 PM |  Updated: July 09th 2024 05:30 PM

ਗੁਰੂ ਰੰਧਾਵਾ ਸਟਾਰਰ ਫਿਲਮ 'ਸ਼ਾਹਕੋਟ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਵੇਖੋ ਵੀਡੀਓ

Guru Randhawa Film Shahkoat motion poster : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਗੀਤਾਂ ਤੋਂ ਬਾਅਦ ਹੁਣ ਗੁਰੂ ਰੰਧਾਵਾ ਨੇ ਐਕਟਿੰਗ 'ਚ ਆਪਣਾ ਹੱਥ ਅਜਮਾਉਣ ਜਾ ਰਹੇ ਹਨ। ਹਾਲ ਹੀ 'ਚ ਗੁਰੂ ਰੰਧਾਵਾ ਦੀ ਆਉਣ ਵਾਲੀ ਨਵੀਂ ਫਿਲਮ ਸ਼ਾਹਕੋਟ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। 

ਦੱਸ ਦਈਏ ਕਿ ਗੁਰੂ ਰੰਧਾਵਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਈਫ ਨਾਲ ਜੁੜੇ ਅਫਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਨਵੀਂ ਫਿਲਮ 'ਸ਼ਾਹਕੋਟ' ਦਾ ਐਲਾਨ ਕੀਤਾ ਹੈ। ਗਾਇਕ ਵੱਲੋਂ ਇਸ ਫਿਲਮ ਦੇ ਮੋਸ਼ਨ ਪੋਸਟਰ ਨੂੰ ਵੀ ਰਿਲੀਜ਼ ਕੀਤਾ  ਗਿਆ ਹੈ ਜੋ ਕਿ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ। 

ਇਸ ਫਿਲਮ ਦੇ ਮੋਸ਼ਨ ਪੋਸਟਰ ਨੂੰ ਸਾਂਝਾ ਕਰਦਿਆਂ ਕਿ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, 'Unveiling the official motion poster of “SHAHKOT”. An extraordinary Musical Love story Movie in Cinemas on 4th Oct 24.'

ਇਸ ਫਿਲਮ ਵਿੱਚ ਗੁਰੂ ਰੰਧਾਵਾ ਲੀਡ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮੋਸ਼ਨ ਪੋਸਟਰ ਦੇ ਨਾਲ ਇਸ ਫਿਲਮ ਦੀ ਰਿਲੀਜ਼ ਡੇਟ ਵੀ ਸਾਂਝੀ ਕੀਤੀ ਗਈ ਹੈ।ਇਹ ਫਿਲਮ ਇਸੇ ਸਾਲ  4 ਅਕਤੂਬਰ 2024 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਇੱਕ ਲਵ ਸਟੋਰੀ ਹੈ। 

ਹੋਰ ਪੜ੍ਹੋ : ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' 'ਚ ਆਪਣਾ ਨਾਮ ਸੁਣ ਕੇ ਨੌਰਾ ਫਤੇਹੀ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਗੁਰੂ ਰੰਧਾਵਾ ਬਾਲੀਵੁੱਡ ਅਦਾਕਾਰ ਅਨਪੁਮ ਖੇਰ ਦੇ ਨਾਲ ਫਿਲਮ "ਕੁਛ ਖੱਟਾ ਹੋ ਜਾਏ" ਵਿੱਚ ਨਜ਼ਰ ਆਏ ਸੀ। ਇਸ ਫਿਲਮ ਵਿੱਚ ਗੁਰੂ ਰੰਧਾਵਾ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਸੀ। ਫੈਨਜ਼ ਮੁੜ ਇੱਕ ਵਾਰ ਫਿਰ ਤੋਂ ਗੁਰੂ ਰੰਧਾਵਾ ਨੂੰ ਪਰਦੇ ਉੱਤੇ ਵੇਖਣ ਲਈ ਉਤਸ਼ਾਹਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network