ਗੁਰੂ ਰਵੀਦਾਸ ਜੀ ਦਾ ਅੱਜ ਹੈ ਆਗਮਨ ਪੁਰਬ, ਕੰਠ ਕਲੇਰ ਨੇ ਦਿੱਤੀ ਵਧਾਈ

Written by  Shaminder   |  February 24th 2024 10:58 AM  |  Updated: February 24th 2024 10:58 AM

ਗੁਰੂ ਰਵੀਦਾਸ ਜੀ ਦਾ ਅੱਜ ਹੈ ਆਗਮਨ ਪੁਰਬ, ਕੰਠ ਕਲੇਰ ਨੇ ਦਿੱਤੀ ਵਧਾਈ

ਗੁਰੁ ਰਵੀਦਾਸ ਜੀ (Guru Ravidas ji) ਦਾ ਅੱਜ ਆਗਮਨ ਪੁਰਬ (Guru Ravidas Jyanti 2024) ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਗਾਇਕ ਕੰਠ ਕਲੇਰ ਨੇ ਵੀ ਵਧਾਈ ਸਮੂਹ ਸੰਗਤਾਂ ਨੂੰ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੁ ਰਵੀਦਾਸ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਜੈ ਗੁਰੂਦੇਵ ਜੀ ਧੰਨ ਧੰਨ ਸਾਹਿਬ ਏ ਕਮਾਲ, ਗਰੀਬ ਨਿਵਾਜੁ ਅਤੇ ਬੇਗਮਪੁਰੇ ਦੇ ਸਿਰਜਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ੬੪੭ ਵੇਂ ਪ੍ਰਕਾਸ਼ ਪੂਰਵ ਦੀਆਂ ਪੂਰੇ ਵਿਸ਼ਵ ਦੀਆਂ ਸੰਗਤਾ ਨੂੰ ਲੱਖ-ਲੱਖ ਮੁਬਾਰਕਾਂ ਹੋਣ ਜੀ’ਜਿਉਂ ਹੀ ਕਲੇਰ ਕੰਠ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਸੰਗਤਾਂ ਨੇ ਵੀ ਗੁਰੁ ਰਵੀਦਾਸ ਜੀ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ।

Kanth Kaler: ਆਪਣੀ ਬਜ਼ੁਰਗ ਫੈਨ ਨੂੰ ਇੰਝ ਮਿਲੇ ਗਾਇਕ ਕੰਠ ਕਲੇਰ, ਗਾਇਕ ਦੀ ਇਸ ਵੀਡੀਓ ਫੈਨਜ਼ ਦਾ ਜਿੱਤ ਰਹੀ ਹੈ ਦਿਲ

ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਰਿਵਾਰ ਦੇ ਇਸ ਜੀਅ ਦਾ ਹੋਇਆ ਦਿਹਾਂਤ

ਗੁਰੁ ਰਵੀਦਾਸ ਜੀ ਦਾ ਜਨਮ 

ਗੁਰੁ ਰਵੀਦਾਸ ਜੀ ਦਾ ਜਨਮ ਬਨਾਰਸ ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸੰਤੋਖ ਦਾਸ ਤੇ ਮਾਤਾ ਕਲਸਾ ਦੇਵੀ ਜੀ ਸੀ ।ਗੁਰੁ ਸਾਹਿਬ ਜੁੱਤੀਆਂ ਬਨਾਉਣ ਦਾ ਕੰਮ ਕਰਦੇ ਸਨ ਅਤੇ ਹੱਥੀਂ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ । ਆਪ ਜੀ ਨੇ ਊਚ ਨੀਚ, ਛੂਤ ਛਾਤ ਤੇ ਪਖੰਡ ਦੇ ਖਿਲਾਫ ਆਵਾਜ਼ ਚੁੱਕੀ । ਉਨ੍ਹਾਂ ਦੀ ਬਾਣੀ ਸ੍ਰੀ ਗੁਰੁ ਗੰ੍ਥ ਸਾਹਿਬ ‘ਚ ਵੀ ਦਰਜ ਹੈ। ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਤੋਂ ਨਾਮ ਦੀ ਬਖਸ਼ਿਸ਼ ਲਈ ਸੀ ।ਜਿਸ ‘ਚ ਰਾਜਾ ਪੀਪਾ, ਮੀਰਾ ਬਾਈ, ਰਾਣੀ ਝਾਲਾ ਬਾਈ ਤੇ ਹੋਰ ਕਈ ਸ਼ਖਸੀਅਤਾਂ ਇਸ ਸ਼ਾਮਿਲ ਸਨ । ਗੁਰੁ ਰਵੀਦਾਸ ਜੀ ਨੇ ਆਪਣੇ ਸਲੋਕਾਂ ਦੇ ਰਾਹੀਂ ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਦਰਸਾਇਆ ਅਤੇ ਆਪਸੀ ਭਾਈਚਾਰੇ ਅਤੇ ਪ੍ਰੇਮ ਦਾ ਸੁਨੇਹਾ ਦਿੱਤਾ ਸੀ। ਉਹ ਇੱਕ ਮਹਾਨ ਕਵੀ, ਸਮਾਜ ਸੁਧਾਰਕ ਅਤੇ ਦਾਰਸ਼ਨਿਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ। 

Kanth Kaler: ਪੰਜਾਬੀ ਗਾਇਕ ਕੰਠ ਕਲੇਰ ਨੇ ਸਰਦੂਲ ਸਿਕੰਦਰ ਨੂੰ ਕੀਤਾ ਯਾਦ, ਸੁਰਾਂ ਦੇ ਸਿਕੰਦਰ ਨੂੰ ਕਿਹਾ-Miss Youਮਨ ਚੰਗਾ ਤੋ ਕਠੌਤੀ ਮੇਂ ਗੰਗਾ ਦਰਅਸਲ ਇਸ ਦੋਹੇ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਬਾਹਰੀ ਅਡੰਬਰਾਂ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ । ਜੇ ਤੁਹਾਡਾ ਹਿਰਦਾ ਪਵਿੱਤਰ ਹੈ ਤਾਂ ਈਸ਼ਵਰ ਤੁਹਾਡੇ ਹਿਰਦੇ ‘ਚ ਨਿਵਾਸ ਕਰਦੇ ਹਨ । ਇਸ ਤੋਂ ਇਲਾਵਾ ਇੱਕ ਹੋਰ ਦੋਹੇ ‘ਚ ਉਨ੍ਹਾਂ ਨੇ ਜਾਤੀ ਭੇਦ ਭਾਵ ਨੂੰ ਵੀ ਦਰਸਾਇਆ ਜਾਤਿ ਜਾਤਿ ਮੇਂ ਜਾਤਿ ਹੈ, ਜੋ ਕੇਤਨ ਕੇ ਪਾਤਰੈਦਾਸ ਮਨੁਸ਼ ਨਾ ਜੁੜ ਸਕੇ ਜਬ ਤਕ ਜਾਤਿ ਨਾ ਜਾਤ  

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network