ਗੁਰਵਿੰਦਰ ਬਰਾੜ ਆਪਣੇ ਖੇਤਾਂ ‘ਤੇ ਪਹੁੰਚੇ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

ਇਨਸਾਨ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕਿਉਂ ਨਾ ਚਲਿਆ ਜਾਵੇ । ਜੋ ਸਕੂਨ ਅਤੇ ਖੁਸ਼ੀ ਉਸ ਨੂੰ ਆਪਣੇ ਪਿੰਡ ‘ਚ ਮਿਲਦੀ ਹੈ ਉਹ ਦੁਨੀਆ ਦੇ ਹੋਰ ਕਿਸੇ ਵੀ ਕੋਨੇ ‘ਚ ਨਹੀਂ ਮਿਲਦੀ । ਗੁਰਵਿੰਦਰ ਬਰਾੜ ਬੇਸ਼ੱਕ ਆਪਣੇ ਕੰਮ ਕਾਜ ਕਾਰਨ ਪਿੰਡ ਤੋਂ ਦੂਰ ਰਹਿੰਦੇ ਹਨ । ਪਰ ਰੁੱਝੇ ਹੋਏ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਕੇ ਉਹ ਆਪਣੇ ਪਿੰਡ ਪਹੁੰਚ ਜਾਂਦੇ ਹਨ।

Reported by: PTC Punjabi Desk | Edited by: Shaminder  |  April 02nd 2023 07:00 AM |  Updated: April 01st 2023 03:41 PM

ਗੁਰਵਿੰਦਰ ਬਰਾੜ ਆਪਣੇ ਖੇਤਾਂ ‘ਤੇ ਪਹੁੰਚੇ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

ਗਾਇਕ ਗੁਰਵਿੰਦਰ ਬਰਾੜ (Gurvinder Brar) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਪਿੰਡ ਅਤੇ ਖੇਤਾਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਫਲਦਾਰ ਰੁੱਖਾਂ ਨੂੰ ਵਿਖਾ ਰਹੇ ਹਨ । ਵੀਡੀਓ ‘ਚ ਗੁਰਵਿੰਦਰ ਬਰਾੜ ਦੱਸ ਰਹੇ ਹਨ ਕਿ ਪਿੰਡ ‘ਚ ਉਨ੍ਹਾਂ ਦਾ ਗੇੜਾ ਰੱਬ ਸਬੱਬੀ ਹੀ ਲੱਗਦਾ ਹੈ ।

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪਸ਼ੂਆਂ ਨੂੰ ਚਾਰਾ ਪਾਉਂਦੇ ਆਏ ਨਜ਼ਰ

ਉਨ੍ਹਾਂ ਨੇ ਆਪਣੇ ਘਰ ਦੇ ਨਜ਼ਦੀਕ ਖੁੱਲ੍ਹੀ ਜਗ੍ਹਾ ‘ਚ ਲਗਾਏ ਫਲਦਾਰ ਰੁੱਖਾਂ ਨੂੰ ਵੀ ਵਿਖਾਇਆ । ਜਿਸ ‘ਚ ਸ਼ਹਿਤੂਤ ਦੇ ਰੁੱਖ, ਆੜੂ ਅਤੇ ਹੋਰ ਕਈ ਰੁੱਖ ਵੀ ਨਜ਼ਰ ਆਏ । ਗਾਇਕ ਨੇ ਦੱਸਿਆ ਕਿ ਉਹਨਾਂ ਦੀ ਗੈਰ ਮੌਜੂਦਗੀ ਕਾਰਨ ਰੁੱਖਾਂ ਦੀ ਦੇਖਭਾਲ ਨਹੀਂ ਹੋ ਸਕੀ ਨ। ਜਿਸ ਕਾਰਨ ਕਈ ਰੁੱਖ ਖਰਾਬ ਵੀ ਹੋ ਗਏ ਹਨ । 

ਗੁਰਵਿੰਦਰ ਬਰਾੜ ਨੇ ਦਿੱਤੇ ਹਨ ਕਈ ਹਿੱਟ ਗੀਤ 

ਗੁਰਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । 

ਗੁਰਵਿੰਦਰ ਬਰਾੜ ਦੀ ਨਿੱਜੀ ਜ਼ਿੰਦਗੀ 

ਗੁਰਵਿੰਦਰ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਕੋਈ ਜ਼ਿਆਦਾ ਖੁਸ਼ਹਾਲ ਨਹੀਂ ਰਹੀ । ਉਨ੍ਹਾਂ ਨੇ ਸੋਹਜਪ੍ਰੀਤ ਦੇ ਨਾਲ ਵਿਆਹ ਕਰਵਾਇਆ ਸੀ । ਪਰ ਸੋਹਜਪ੍ਰੀਤ ਨੇ ੨੦੧੮ ‘ਚ ਖੁਦਕੁਸ਼ੀ ਕਰ ਲਈ ਸੀ । ਸੋਹਜਪ੍ਰੀਤ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਦੀ ਧੀ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network