ਹਰਭਜਨ ਮਾਨ, ਪੁੱਤ ਅਵਕਾਸ਼ ਤੇ ਭਰਾ ਗੁਰਸੇਵਕ ਮਾਨ ਨਾਲ ਗਾਉਂਦੇ ਹੋਏ ਆਏ ਨਜ਼ਰ, ਵੀਡੀਓ ਜਿੱਤ ਰਹੀ ਦਰਸ਼ਕਾਂ ਦਾ ਦਿਲ

ਪੰਜਾਬੀ ਗਾਇਕ ਹਰਭਜਨ ਮਾਨ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ ਲਈ ਕੈਨੇਡਾ 'ਚ ਹਨ। ਹਾਲ ਹੀ 'ਚ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਹਰਭਜਨ ਮਾਨ ਆਪਣੇ ਪੁੱਤਰ ਅਵਕਾਸ਼ ਤੇ ਭਰਾ ਗੁਰਸੇਵਕ ਮਾਨ ਦੇ ਨਾਲ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੀ ਹੈ।

Written by  Pushp Raj   |  June 02nd 2023 09:18 AM  |  Updated: June 02nd 2023 09:18 AM

ਹਰਭਜਨ ਮਾਨ, ਪੁੱਤ ਅਵਕਾਸ਼ ਤੇ ਭਰਾ ਗੁਰਸੇਵਕ ਮਾਨ ਨਾਲ ਗਾਉਂਦੇ ਹੋਏ ਆਏ ਨਜ਼ਰ, ਵੀਡੀਓ ਜਿੱਤ ਰਹੀ ਦਰਸ਼ਕਾਂ ਦਾ ਦਿਲ

Harbbhajan Mann Video: ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਹਿੱਟ ਗੀਤ ਦਿੱਤੇ ਹਨ। ਦੇਸ਼ ਤੋਂ ਲੈ ਵਿਦੇਸ਼ਾਂ ਤੱਕ ਹਰਭਜਨ ਮਾਨ ਦੀ ਵੱਡੀ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਗਾਇਕ ਦੇ ਕੈਨੇਡਾ ਵਿਖੇ ਹੋਏ ਇੱਕ ਮਿਊਜ਼ਿਕ ਸ਼ੋਅ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਗਾਇਕ ਦੇ ਪੁੱਤਰ ਅਵਕਾਸ਼ ਤੇ ਭਰਾ ਗੁਰਸੇਵਕ ਮਾਨ ਵੀ ਨਜ਼ਰ ਆ ਰਹੇ ਹਨ। 

ਇੰਨੀਂ ਦਿਨੀਂ ਹਰਭਜਨ ਮਾਨ ਕਾਫੀ ਜ਼ਿਆਦਾ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਹਰਭਜਨ ਮਾਨ ਇੰਨੀਂ ਦਿਨੀਂ ਕੈਨੇਡਾ 'ਚ ਸਟੇਜ ਸ਼ੋਅ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਸਟੇਜ ਸ਼ੋਅ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ। 

ਹਰਭਜਨ ਮਾਨ ਇੰਨੀਂ ਦਿਨੀਂ ਕੈਨੇਡਾ ਟੂਰ 'ਚ ਬਿਜ਼ੀ ਹਨ। ਉਹ 'ਸਤਰੰਗੀ ਪੀਂਘ' ਵਰਲਡ ਟੂਰ ਕਰ ਰਹੇ ਹਨ। ਇਸ ਦੌਰਾਨ ਉਹ ਆਸਟਰੇਲੀਆ 'ਚ ਵੀ ਸ਼ੋਅਸ ਕਰਨਵਾਲੇ ਹਨ। 

ਦਰਅਸਲ ਕੈਨੇਡਾ 'ਚ ਹੋਏ ਇਸ ਸਟੇਜ ਸ਼ੋਅ 'ਚ ਹਰਭਜਨ ਮਾਨ ਨੇ ਆਪਣੇ ਪੁੱਤਰ ਅਵਕਾਸ਼ ਮਾਨ ਤੇ ਭਰਾ ਗੁਰਸੇਵਕ ਮਾਨ ਨਾਲ ਸਟੇਜ ਸ਼ੇਅਰ ਕਰਦੇ ਨਜ਼ਰ ਆਏ। ਫੈਨਜ਼ ਨੇ ਹਰਭਜਨ ਮਾਨ ਦੀ ਉਨ੍ਹਾਂ ਦੇ ਪੁੱਤਰ ਤੇ ਭਰਾ ਗੁਰਸੇਵਕ ਨਾਲ ਜੁਗਲਬੰਦੀ ਨੂੰ ਕਾਫੀ ਪਸੰਦ ਕੀਤਾ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੀ ਹੈ ਤੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟਸ ਕਰਕੇ ਖੂਭ ਪਿਆਰ ਦੀ ਬਰਸਾਤ ਕਰ ਰਹੇ ਹਨ। 

ਹੋਰ ਪੜ੍ਹੋ: ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੀ ਖ਼ਾਸ ਡਿਸ਼, ਤੁਸੀਂ ਵੀ ਕਰੋ ਟ੍ਰਾਈ 

 ਦੱਸ ਦਈਏ ਕਿ ਹਰਭਜਨ ਮਾਨ ਨੂੰ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਗਾਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਦੇ ਹਨ। ਹਾਲ ਹੀ 'ਚ ਹਰਭਜਨ ਮਾਨ ਦੀ ਐਲਬਮ 'ਮਾਈ ਵੇਅ: ਮੈਂ ਤੇ ਮੇਰੇ ਗੀਤ' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਿਲਿਆ ਸੀ। ਦੱਸ ਦਈਏ ਕਿ ਇਹ ਐਲਬਮ ਮਾਨ ਨੇ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਕੱਢੀ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network