ਹਰਭਜਨ ਮਾਨ ਨੇ ਆਪਣੇ ਪਿੰਡ ਦੀ ਝਲਕ ਕੀਤੀ ਸਾਂਝੀ, ਫੈਨਸ ਨੂੰ ਆ ਰਹੀ ਪਸੰਦ

Reported by: PTC Punjabi Desk | Edited by: Shaminder  |  January 02nd 2024 05:13 PM |  Updated: January 02nd 2024 05:13 PM

ਹਰਭਜਨ ਮਾਨ ਨੇ ਆਪਣੇ ਪਿੰਡ ਦੀ ਝਲਕ ਕੀਤੀ ਸਾਂਝੀ, ਫੈਨਸ ਨੂੰ ਆ ਰਹੀ ਪਸੰਦ

ਹਰਭਜਨ ਮਾਨ (Harbhajan Mann) ਬੇਸ਼ੱਕ ਵਿਦੇਸ਼ ‘ਚ ਰਹਿੰਦੇ ਹਨ ।ਪਰ ਵਿਦੇਸ਼ ‘ਚ ਰਹਿਣ ਦੇ ਬਾਵਜੂਦ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਹਨ । ਉਹ ਅਕਸਰ ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿੰਡ ਦੀ ਝਲਕ ਸਾਂਝੀ ਕੀਤੀ ਹੈ। ਜਿਸ ‘ਚ ਉਹ ਪੰਜਾਬ ਦੇ ਨਜ਼ਾਰੇ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ । ਜਿਸ ‘ਚ ਇੱਕ ਜਗ੍ਹਾ ‘ਤੇ ਗੁਰੁ ਘਰ ਲਈ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਹਨ । ਜਦੋਂਕਿ ਇੱਕ ਹੋਰ ਝਲਕੀ ‘ਚ ਉਨ੍ਹਾਂ ਨੇ ਗੁਰੁ ਘਰ ਦਾ ਦ੍ਰਿਸ਼ ਵਿਖਾਇਆ ਹੈ।

Harbhajan Mann: ਪੰਜਾਬੀ ਗਾਇਕ ਹਰਭਜਨ ਮਾਨ ਬਠਿੰਡਾ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਦੇ ਹੋਏ ਆਏ ਨਜ਼ਰ, ਬੋਲੇ-'ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ'

ਹੋਰ ਪੜ੍ਹੋ : ਫਿਰੋਜ਼ ਖ਼ਾਨ ਨੇ ਪਹਿਲੀ ਵਾਰ ਆਪਣੇ ਪਰਿਵਾਰ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ

ਜਦੋਂਕਿ ਇੱਕ ਹੋਰ ਦ੍ਰਿਸ਼ ‘ਚ ਉਹ ਚਾਹ ਅਤੇ ਗੁੜ ਅਤੇ ਪੰਜਾਬ ਦਾ ਰਹਿਣ ਸਹਿਣ ਅਤੇ ਧੂਣੀ ਅਤੇ ਫਸਲ ਬਾੜੀ ਵਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਹਰਭਜਨ ਮਾਨ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

harbhajan Mannਬੀਤੇ ਦਿਨੀਂ ਹਰਭਜਨ ਮਾਨ ਨੇ ਮਨਾਇਆ ਜਨਮਦਿਨ ਦੱਸ ਦਈਏ ਕਿ ਹਰਭਜਨ ਮਾਨ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ‘ਤੇ ਉਨ੍ਹਾਂ ਦੇ ਵੱਲੋਂ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ । ਜਿਸ ਨੂੰ ਸ਼ੇਅਰ ਕਰਦੇ ਹੋਏ ਹਰਭਜਨ ਮਾਨ ਨੇ ਆਪਣੇ ਫੈਨਸ ਅਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਵੀ ਕੀਤਾ ਸੀ ।

ਹਰਭਜਨ ਮਾਨ ਦਾ ਵਰਕ ਫ੍ਰੰਟ ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ।  

  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network