ਜਾਣੋ ਸਿੱਧੂ ਮੂਸੇਵਾਲਾ ਦੇ ਉਨ੍ਹਾਂ ਟੌਪ ਗੀਤਾਂ ਬਾਰੇ ਜਿਨ੍ਹਾਂ ਨੇ ਬਿੱਲਬੋਰਡ 'ਤੇ ਬਣਾਇਆ ਰਿਕਾਰਡ

ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਗਾਇਕ ਸਿੱਧੂ ਮੂਸੇਵਾਲਾ ਦੇ ਉਹ ਗੀਤ ਜੋ ਕਿ ਸੁਪਰਹਿੱਟ ਰਹੇ ਤੇ ਬਿੱਲਬੋਰਡ ਉੱਤੇ ਛਾਏ ਰਹੇ।

Written by  Pushp Raj   |  June 11th 2024 06:05 PM  |  Updated: June 11th 2024 06:05 PM

ਜਾਣੋ ਸਿੱਧੂ ਮੂਸੇਵਾਲਾ ਦੇ ਉਨ੍ਹਾਂ ਟੌਪ ਗੀਤਾਂ ਬਾਰੇ ਜਿਨ੍ਹਾਂ ਨੇ ਬਿੱਲਬੋਰਡ 'ਤੇ ਬਣਾਇਆ ਰਿਕਾਰਡ

Sidhu Moosewala Top Listed Songs on Billboard : ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਗਾਇਕ ਸਿੱਧੂ ਮੂਸੇਵਾਲਾ ਦੇ ਉਹ ਗੀਤ ਜੋ ਕਿ ਸੁਪਰਹਿੱਟ ਰਹੇ ਤੇ ਬਿੱਲਬੋਰਡ ਉੱਤੇ ਛਾਏ ਰਹੇ।

ਸਿੱਧੂ ਮੂਸੇ ਵਾਲਾ ਦਾ ਅਸਲ ਨਾਮ ਸ਼ੁਭਦੀਪ ਸਿੰਘ ਸਿੱਧੂ  ਦਾ ਜਨਮ ਅਤੇ ਪਾਲਣ ਪੋਸ਼ਣ ਭਾਰਤ ਵਿੱਚ ਹੋਇਆ ਸੀ। ਉਸ ਦਾ ਜਨਮਦਿਨ 11 ਜੂਨ, 1993 ਸੀ, ਅਤੇ ਉਸ ਦਾ ਕੱਦ 6'2 ਸੀ। 

ਸਿੱਧੂ ਨੇ ਬਤੌਰ ਗੀਤ ਲਿਖਣ ਦੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਪੰਜਾਬ ਛੱਡ ਕੇ ਓਨਟਾਰੀਓ ਚਲੇ ਗਏ।

 ਕੈਨੇਡਾ ਵਿੱਚ ਜਿੱਥੇ ਉਸ ਦਾ ਸੰਗੀਤ ਕੈਰੀਅਰ 2017 ਵਿੱਚ "ਜੀ-ਵੈਗਨ" ਆਇਆ ਸੀ। ਗਾਇਕ ਨੇ ਬੇਹੱਦ ਹੀ ਘੱਟ ਸਮੇਂ ਵਿੱਚ ਹੀ ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਲਈ ਹੈ। ਸਿੱਧੂ ਮੂਸੇਵਾਲਾ ਦੇ ਕਈ ਗੀਤ ਜਿਵੇਂ ਕੀ ਜੀ ਵੈਗਨ, ਸੋ ਹਾਈ, ਸੇਮ ਬੀਫ, ਈਸਟ ਸਾਈਡ ਫਲੋਅ, ਲੈਵਲਸ , 295, ਦਿ ਲਾਸਟ ਰਾਈਡ ਆਦਿ ਕਾਫੀ ਮਸ਼ਹੂਰ ਹੋਏ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਕਾਫੀ ਗੀਤ ਰਿਲੀਜ਼ ਹੋਏ ਜਿਨ੍ਹਾਂ ਵਿੱਚ ਮੇਰਾ ਨਾਂਅ,  Drippy, ਨੈਵਰ ਫੋਲਡ ਆਦਿ ਗੀਤ ਸ਼ਾਮਲ ਹਨ। 

ਹੋਰ ਪੜ੍ਹੋ : ਸੋਨਾਕਸ਼ੀ ਸਿਨਹਾ ਤੇ ਜ਼ਾਹਿਰ ਇਕਬਾਲ ਦੇ ਵਿਆਹ ਦੀ ਤਰੀਕ ਆਈ ਸਾਹਮਣੇ, ਜਾਣੋ ਕਦੋਂ ਹੋਵੇਗਾ ਵਿਆਹ

ਦੱਸਣਯੋਗ ਹੈ ਕਿ 29 ਮਈ ਸਾਲ 2022 ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਗਾਇਕ ਦੇ ਦਿਹਾਂਤ ਨੂੰ 2 ਸਾਲ ਹੋ ਚੁੱਕੇ ਹਨ ਪਰ ਅਜੇ ਵੀ ਗਾਇਕ ਦੇ ਮਾਤਾ-ਪਿਤਾ ਅਤੇ ਫੈਨਜ਼ ਮਰਹੂਮ ਗਾਇਕ ਲਈ ਇਨਸਾਫ ਲਈ ਮੰਗ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network