ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਥੱਪੜ ਕਾਂਡ 'ਤੇ ਦਿੱਤਾ ਰਿਐਕਸ਼ਨ- ਕਿਹਾ ਪੂਰੇ ਭਾਰਤ 'ਚ ਪਹੁੰਚੀ ਇੱਕ ਥੱਪੜ ਦੀ ਗੂੰਜ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਜਨਮਦਿਨ ਸੀ। ਇਸ ਖਾਸ ਮੌਕੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਨਾਲ ਖਾਸ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਕੰਗਨਾ ਨਾਲ ਹੋਏ ਥੱਪੜ ਕਾਂਡ ਬਾਰੇ ਵੀ ਗੱਲਬਾਤ ਕੀਤੀ।

Reported by: PTC Punjabi Desk | Edited by: Pushp Raj  |  June 12th 2024 02:15 PM |  Updated: June 12th 2024 02:15 PM

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਥੱਪੜ ਕਾਂਡ 'ਤੇ ਦਿੱਤਾ ਰਿਐਕਸ਼ਨ- ਕਿਹਾ ਪੂਰੇ ਭਾਰਤ 'ਚ ਪਹੁੰਚੀ ਇੱਕ ਥੱਪੜ ਦੀ ਗੂੰਜ

Sidhu Moosewala Father on Kangana Ranaut slap incident: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਜਨਮਦਿਨ ਸੀ। ਇਸ ਖਾਸ ਮੌਕੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਨਾਲ ਖਾਸ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਕੰਗਨਾ ਨਾਲ ਹੋਏ ਥੱਪੜ ਕਾਂਡ ਬਾਰੇ ਵੀ ਗੱਲਬਾਤ ਕੀਤੀ। 

ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਗਾਇਕ ਦੇ ਪਰਿਵਾਰ ਵੱਲੋਂ ਪਿੰਡ ਵਾਸੀਆਂ ਤੇ ਲੋੜਵੰਦ ਲੋਕਾਂ ਲਈ ਕੈਂਸਰ ਚੈਅਕਪ ਦਾ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਤੋਂ ਬਾਅਦ ਬਾਪੂ ਬਲਕੌਰ ਸਿੰਘ ਨੇ ਮੀਡੀਆ ਨਾਲ ਖਾਸ ਗੱਲਬਾਤ ਕੀਤੀ। 

ਇਸ ਦੌਰਾਨ ਬਾਪੂ ਬਲਕੌਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੰਗਨਾ ਰਣੌਤ ਦੇ ਨਾਲ ਹੋਏ ਥੱਪੜ ਕਾਂਡ ਬਾਰੇ ਵੀ ਗੱਲਬਾਤ ਕੀਤੀ ਹੈ। ਇਸ ਦੌਰਾਨ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਕੰਗਨਾ ਨੂੰ ਪਏ ਇੱਕ ਥੱਪੜ ਦੀ ਗੂੰਜ ਸਾਰੇ ਦੇਸ਼ ਵਿੱਚ ਹੈ , ਪਰ ਕਿਸੇ ਨੇ ਮੋਹਾਲੀ ਵਿੱਚ ਹੋਏ ਇੱਕ ਨੌਜਵਾਨ ਧੀ ਦੇ ਕਤਲ ਬਾਰੇ ਕੋਈ ਗੱਲ ਨਹੀਂ ਕੀਤੀ। 

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਸੁਰੱਖਿਆ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਸਰੇਆਮ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਾਂਗਾ ਕਿ ਇਸ ਵੱਲ ਵੀ ਧਿਆਨ ਦੇਣ। 

ਹੋਰ ਪੜ੍ਹੋ: Birthday Special : ਪੰਜਾਬੀ ਗਾਇਕ ਅਫਸਾਨਾ ਖਾਨ ਦਾ ਜਨਮਦਿਨ ਅੱਜ, ਜਾਣੋ ਕਿੰਝ ਗਰੀਬੀ ਚੋਂ ਨਿਕਲ ਕੇ ਸਟਾਰ ਬਣੀ ਗਾਇਕਾ

ਇਸ ਤੋਂ ਇਲਾਵਾ ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਕੈਂਸਰ ਕੈਂਪ ਦੇ ਨਾਲ-ਨਾਲ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਹੈ। ਫੈਨਜ਼ ਨੂੰ ਬੂਟੇ ਲਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਪੰਜਾਬੀਆਂ ਨੂੰ ਬਾਗੀ ਕਹਿਣ ਉੱਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network