ਹਿਮਾਂਸ਼ੀ ਖੁਰਾਣਾ ਨੇ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਦਿੱਤਾ ਮੂੰਹ ਤੋੜ ਜਵਾਬ, ਕਿਹਾ- ਲੋਕ ਮੈਨੂੰ ਧਰਮ ਦੀ ਪਰਿਭਾਸ਼ਾ ਦੱਸਦੇ ਨੇ ਪਰ ਖ਼ੁਦ ਕਰਦੇ ਨੇ ਅਜਿਹਾ ਕੰਮ'

ਮਸ਼ਹੂਰ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਅਦਾਕਾਰਾ ਨੇ ਉਨ੍ਹਾਂ ਲੋਕਾਂ ਮੂੰਹ ਤੋੜ ਜਵਾਬ ਦਿੱਤਾ ਹੈ ਜੋ ਅਕਸਰ ਉਸ ਨੂੰ ਕਿਸੇ ਨਾਂ ਕਿਸੇ ਗੱਲ 'ਤੇ ਟ੍ਰੋਲ ਕਰਦੇ ਰਹਿੰਦੇ ਹਨ।

Written by  Pushp Raj   |  May 04th 2023 01:27 PM  |  Updated: May 04th 2023 01:27 PM

ਹਿਮਾਂਸ਼ੀ ਖੁਰਾਣਾ ਨੇ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਦਿੱਤਾ ਮੂੰਹ ਤੋੜ ਜਵਾਬ, ਕਿਹਾ- ਲੋਕ ਮੈਨੂੰ ਧਰਮ ਦੀ ਪਰਿਭਾਸ਼ਾ ਦੱਸਦੇ ਨੇ ਪਰ ਖ਼ੁਦ ਕਰਦੇ ਨੇ ਅਜਿਹਾ ਕੰਮ'

Himanshi Khurana reply to trollers: ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਰੁਬਰੂ ਹੁੰਦੀ ਹੈ।  ਇਸ ਦੇ ਚੱਲਦੇ ਕਈ ਵਾਰ ਅਦਾਕਾਰਾ ਨੂੰ ਟ੍ਰੋਲ ਹੋਣਾ ਪੈਦਾ ਹੈ। ਹਾਲੀ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੇ ਆਪਣੀ ਇੱਕ ਪੋਸਟ ਰਾਹੀਂ ਟ੍ਰੋਲਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। 

ਹਾਲ ਹੀ ਵਿੱਚ ਹਿਮਾਂਸ਼ੀ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ  ਇੱਕ ਅਜਿਹਾ ਟਵੀਟ ਕੀਤਾ ਗਿਆ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਟਵੀਟ ਰਾਹੀਂ ਹਿਮਾਂਸ਼ੀ ਨੇ ਟ੍ਰੋਲਰਸ ਨੂੰ ਕਰੜਾ ਜਵਾਬ ਦਿੱਤਾ ਹੈ। 

ਹਿਮਾਂਸ਼ੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ, 'ਲੋਕ ਮੈਨੂੰ ਧਰਮ ਦੀ ਪਰਿਭਾਸ਼ਾ ਦੱਸਦੇ ਹਨ... ਪਰ ਉਹ ਆਪਣੀ ਗੱਲ ਦੀ  ਸ਼ੁਰੂਆਤ ਗਾਲ੍ਹਾਂ ਕੱਢਣ ਤੋਂ ਕਰਦੇ ਹਨ।' ਹਿਮਾਸ਼ੀ ਵੱਲੋਂ ਕੀਤਾ ਗਿਆ ਇਹ ਟਵੀਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹਿਮਾਂਸ਼ੀ ਵੱਲੋਂ ਕੀਤੇ ਗਏ ਇਸ ਟਵੀਟ ਉੱਤੇ  ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਅੱਜ ਕੱਲ੍ਹ ਪੜ੍ਹੇ-ਲਿਖਿਆ ਨੂੰ ਅਨਪੜ੍ਹ ਲੋਕ ਗਿਣ ਰਹੇ ਆ... ਇਹ ਸਭ ਤਾਂ ਹੋਣਾ ਹੀ ਹੈ। ਆਰਾਮ ਨਾਲ ਰਹੋ... ਇਹ ਸਿਰਫ ਇੱਕ ਸ਼ਾਰਟ ਸਰਕਟ ਹੈ ਇਸ ਲਈ ਜ਼ਿੰਦਗੀ ਦਾ ਅਨੰਦ ਲਓ ਹਿਮਾਂਸ਼ੀ ਜੀ।

ਹੋਰ ਪੜ੍ਹੋ: Kawar Chaha Death: ਗਾਇਕ ਕੰਵਰ ਚਾਹਲ ਦਾ ਹੋਇਆ ਦਿਹਾਂਤ, ਅੱਜ ਮਾਨਸਾ ਵਿਖੇ ਹੋਵੇਗਾ ਅੰਤਿਮ ਸੰਸਕਾਰ

 ਹਿਮਾਂਸ਼ੀ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਦੇਖ ਇਹ ਹੀ ਲੱਗਦਾ ਹੈ ਕਿ ਇਸ ਰਾਹੀਂ ਹਿਮਾਂਸ਼ੀ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਆਸਿਮ ਰਿਆਜ਼ ਨਾਲ ਉਸ ਦੇ ਰਿਸ਼ਤੇ ਨੂੰ ਲੈ ਫਾਲਤੂ ਗੱਲਾਂ ਕਰਦੇ ਹਨ। ਇਸ ਵਿਚਕਾਰ ਕੁਝ ਲੋਕ ਦੋਹਾਂ ਦੇ ਧਰਮ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟ ਕਰਦੇ ਹਨ।  ਹਿਮਾਂਸ਼ੀ ਦਾ ਇਹ ਟਵੀਟ ਉਨ੍ਹਾਂ ਲੋਕਾਂ ਲਈ ਹੈ ਜੋ ਧਰਮ ਦੇ ਨਾਂਅ ਦੇ ਗੱਲਾਂ ਕਰਦੇ ਹਨ। ਦੱਸ ਦੇਈਏ ਕਿ ਹਿਮਾਂਸ਼ੀ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੀ ਖੂਬਸੂਰਤੀ ਨੂੰ ਲੈ ਅਕਸਰ ਚਰਚਾ ਵਿੱਚ ਰਹਿੰਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network