ਬਾਬਾ ਬਾਗੇਸ਼ਵਰ ਦੇ ਸਿਰ 'ਤੇ ਦਸਤਾਰ ਸਜਾਉਣ ਨੂੰ ਲੈ ਕੇ ਟ੍ਰੋਲ ਹੋਏ ਗਾਇਕ ਇੰਦਰਜੀਤ ਨਿੱਕੂ, ਲੋਕਾਂ ਨੇ ਕਮੈਂਟ ਕਰ ਕੱਢੀ ਭੜਾਸ

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ (Inderjit Nikku) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਬੀਤੇ ਦਿਨੀਂ ਗਾਇਕ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਬਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਗਾਇਕ ਨੂੰ ਬਾਬਾ ਬਾਗੇਸ਼ਵਰ ਦੇ ਸਿਰ 'ਤੇ ਦਸਤਾਰ ਸਜਾਉਂਦੇ ਹੋਏ ਵੇਖਿਆ ਗਿਆ, ਪਰ ਹੁਣ ਇਸੇ ਵਜ੍ਹਾ ਕਰਕੇ ਗਾਇਕ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।

Written by  Pushp Raj   |  October 23rd 2023 02:59 PM  |  Updated: October 23rd 2023 02:59 PM

ਬਾਬਾ ਬਾਗੇਸ਼ਵਰ ਦੇ ਸਿਰ 'ਤੇ ਦਸਤਾਰ ਸਜਾਉਣ ਨੂੰ ਲੈ ਕੇ ਟ੍ਰੋਲ ਹੋਏ ਗਾਇਕ ਇੰਦਰਜੀਤ ਨਿੱਕੂ, ਲੋਕਾਂ ਨੇ ਕਮੈਂਟ ਕਰ ਕੱਢੀ ਭੜਾਸ

Inderjit Nikku trolled: ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ (Inderjit Nikku)  ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਬੀਤੇ ਦਿਨੀਂ ਗਾਇਕ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਬਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਗਾਇਕ ਨੂੰ ਬਾਬਾ ਬਾਗੇਸ਼ਵਰ ਦੇ ਸਿਰ 'ਤੇ ਦਸਤਾਰ ਸਜਾਉਂਦੇ ਹੋਏ ਵੇਖਿਆ ਗਿਆ, ਪਰ ਹੁਣ ਇਸੇ ਵਜ੍ਹਾ ਕਰਕੇ ਗਾਇਕ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ। 

ਦੱਸ ਦੇਈਏ ਕਿ ਹਾਲ ਹੀ ਵਿੱਚ ਬਾਬਾ ਧੀਰੇਂਦਰ ਸ਼ਾਸਤਰੀ, ਪੰਜਾਬੀ ਗਾਇਕ ਇੰਦਰਜੀਤ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਪਹੁੰਚੇ ਸੀ। ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਗਾਇਕ ਨੇ ਉਨ੍ਹਾਂ ਦੇ ਸਿਰ 'ਤੇ ਦਸਤਾਰ ਸਜਾਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਗਾਇਕ ਦੀ ਇਹ ਵੀਡੀਓ ਜਿੱਥੇ ਕੁਝ ਲੋਕਾਂ ਨੂੰ ਪਸੰਦ ਆ ਰਹੀ ਹੈ, ਉੱਥੇ ਹੀ ਕਈਆਂ ਲੋਕਾਂ ਨੇ ਇਸ ਨੂੰ ਨਾ ਪਸੰਦ ਕੀਤਾ ਹੈ। ਇਸ ਦੇ ਚੱਲਦੇ ਗਾਇਕ ਇੰਦਰਜੀਤ ਨਿੱਕੂ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਲੋਕ ਕਮੈਂਟ ਕਰਕੇ ਗਾਇਕ 'ਤੇ ਆਪਣੀ ਭੜਾਸ ਕੱਢ ਰਹੇ ਹਨ। 

 ਵਾਇਰਲ ਵੀਡੀਓ 'ਤੇ ਕਮੈਂਟ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, ਇਹ ਵੀਡਿਉ ਵਧੀਆ ਲੱਗੀ ਯਾਰ....❤️...। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਦੋਵੇਂ ਝੂਠੇ ਸਰਦਾਰ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ ਨਿੱਕੂ ਦਾ ਜ਼ੋਰ ਚੱਲੇ ਤਾਂ ਸਿੱਖਾਂ ਨੂੰ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਪਿੱਛੇ ਲਗਾ ਦੇਣ...।

ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਤੇ ਵਿਰਾਟ ਕੋਹਲੀ ਦੀ ਬਚਪਨ ਦੀਆਂ ਤਸਵੀਰਾਂ ਹੋਈਆਂ ਵਾਇਰਲ, ਨੈਟੀਜ਼ਨਸ ਨੇ ਇੰਝ ਦਿੱਤੀ ਪ੍ਰਤੀਕਿਰਿਆ

ਦੱਸਣਯੋਗ ਹੈ ਕਿ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਇਨ੍ਹੀਂ ਦਿਨੀਂ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਹ ਅੰਮ੍ਰਿਤਸਰ ਪੁੱਜੇ। ਬਾਬਾ ਬਾਗੇਸ਼ਵਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਆ ਕੇ ਬਹੁਤ ਵਧੀਆ ਲੱਗਿਆ। ਉਹ  ਉਨ੍ਹਾਂ ਕਿਹਾ ਕਿ ਸਨਾਤਨ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਣੀ ਰਹਿਣੀ ਚਾਹੀਦੀ ਹੈ। ਪੰਜਾਬੀ ਪੱਗ ਬੰਨ੍ਹਣੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਧਰਤੀ ਪੰਜਾਬ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਹੈ। ਉਹ ਸ੍ਰੀ ਦੁਰਗਿਆਣਾ ਮੰਦਰ ਵੀ ਮੱਥਾ ਟੇਕਣ ਗਏ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network