ITTAR’s BTS: ਜੈਸਮੀਨ ਸੈਂਡਲਾਸ ਨੇ ਆਪਣੀਆਂ ਨਵੀਆਂ ਹੌਟ ਤਸਵੀਰਾਂ ਨਾਲ ਵਧਾਈ ਇੰਟਰਨੈੱਟ ’ਤੇ ਗਰਮੀ, ਦੇਖੋ ਤਸਵੀਰਾਂ

Written by  Entertainment Desk   |  March 11th 2023 03:19 PM  |  Updated: March 13th 2023 01:45 PM

ITTAR’s BTS: ਜੈਸਮੀਨ ਸੈਂਡਲਾਸ ਨੇ ਆਪਣੀਆਂ ਨਵੀਆਂ ਹੌਟ ਤਸਵੀਰਾਂ ਨਾਲ ਵਧਾਈ ਇੰਟਰਨੈੱਟ ’ਤੇ ਗਰਮੀ, ਦੇਖੋ ਤਸਵੀਰਾਂ

Jasmine Sandlas news: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਆਪਣੇ ਨਵੇਂ ਗੀਤ ਇੱਤਰ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਹਾਲ ਵਿੱਚ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਗਾਇਕਾ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਨੇ, ਜੋ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਇੱਤਰ ਗੀਤ ਦਾ BTS ਵੀਡੀਓ ਕੀਤਾ ਸਾਂਝਾ

ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਆਪਣੇ ਗੀਤ ਇੱਤਰ ਦੇ ਸੈੱਟ ਤੋਂ ਬੀਹਾਈਂਡ ਦਾ ਸੀਨ ਵਾਲਾ ਵੀਡੀਓ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ਵਿੱਚ ਗਾਇਕਾ ਆਪਣੀ ਹੌਟ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। 

ਤਸਵੀਰਾਂ ਵਿੱਚ ਦੇਖ ਸਕਦੇ ਹੋ ਜੈਸਮੀਨ ਸੈਂਡਲਾਸ ਜਾਨੀ, ਅਰਵਿੰਦ ਖਹਿਰਾ ਅਤੇ ਕੋ ਸਟਾਰ ਪ੍ਰਭ ਉੱਪਲ ਨਾਲ ਦਿਖਾਈ ਦੇ ਰਹੀ ਹੈ। ਤਸਵੀਰ ਸ਼ੇਅਰ ਕਰ ਜੈਸਮੀਨ ਨੇ ਲਿਖਿਆ, ‘ਸੈੱਟ 'ਤੇ ਬਹੁਤ ਖੁਸ਼ੀ ਅਤੇ ਸ਼ਲਾਘਾ ਮਿਲੀ’।

ਦੱਸ ਦਈਏ ਇਸ ਗੀਤ ਨੂੰ ਨਾਮੀ ਗੀਤਕਾਰ ਜਾਨੀ ਨੇ ਲਿਖਿਆ ਹੈ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਜੈਸਮੀਨ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਇੱਤਰ ਗੀਤ ਨੂੰ 3.5 ਮਿਲਿਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਜੇ ਗੱਲ ਕਰੀਏ ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਦੇ ਸੁਪਰ ਹਿੱਟ ਗੀਤਾਂ ਦੀ ਲੰਬੀ ਲਿਸਟ ਹੈ। ਹਾਲ ਵਿੱਚ ਫ਼ਿਲਮ ਮਿੱਤਰਾਂ ਦਾ ਨਾਮ ਚੱਲਦਾ ਵਿੱਚ ਵੀ ਜੈਸਮੀਨ ਨੇ ਗਿੱਪੀ ਗਰੇਵਾਲ ਦੇ  ਗੀਤ ਗਾਇਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network