‘OTT ਜਾਂ ਸਿਨੇਮਾ ਘਰ’ ਕਿੱਥੇ ਰਿਲੀਜ਼ ਹੋਵੇਗੀ ‘ਮੋਹ’ ਫ਼ਿਲਮ ? ਜਗਦੀਪ ਸਿੱਧੂ ਨੇ ਸਸਪੈਂਸ ਤੋਂ ਚੁੱਕਿਆ ਪਰਦਾ
Film Moh Re-release: ਪੰਜਾਬੀ ਸਿਨੇਮਾ ਜਗਤ ਦੇ ਨਾਮੀ ਡਾਇਰੈਕਟਰ ਤੇ ਲੇਖਕ ਜਗਦੀਪ ਸਿੱਧੂ ਜੋ ਕਿ ਹਰ ਵਾਰ ਆਪਣੇ ਦਰਸ਼ਕਾਂ ਦੇ ਲਈ ਇੱਕ ਬਿਹਤਰੀਨ ਸਿਨੇਮਾ ਦੀ ਮਿਸਾਲ ਨੂੰ ਪੇਸ਼ ਕਰਦੇ ਹਨ। ਜਿਸ ਕਰਕੇ ਦਰਸ਼ਕ ਵੀ ਉਨ੍ਹਾਂ ਦੀ ਫ਼ਿਲਮਾਂ ਨੂੰ ਖੂਬ ਪਸੰਦ ਕਰਦੇ ਹਨ। ਪਿਛਲੇ ਸਾਲ 16 ਸਤੰਬਰ ਨੂੰ ਪੰਜਾਬੀ ਫ਼ਿਲਮ ‘ਮੋਹ’ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਸਰਗੁਣ ਮਹਿਤਾ (Sargun Mehta) ਤੇ ਗਿਤਾਜ਼ ਬਿੰਦਰਖੀਆ (Gitaz Bindrakhia) ਮੁੱਖ ਭੂਮਿਕਾ ’ਚ ਨਜ਼ਰ ਆਏ ਸਨ। ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਸੀ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ। ਜਿਸ ਤੋਂ ਬਾਅਦ ਹਰ ਕੋਈ ਇਸ ਫ਼ਿਲਮ ਦੀ ਓਟੀਟੀ ਰਿਲੀਜ਼ ਦੀ ਉਡੀਕ ਕਰ ਰਹੇ ਸਨ।
ਕੀ ਫ਼ਿਲਮ ਮੋਹ ਓਟੀਟੀ ਤੇ ਹੋਵੇਗੀ ਰਿਲੀਜ਼?
ਮੋਹ ਫ਼ਿਲਮ ਦਾ ਓਟੀਟੀ 'ਤੇ ਇੰਤਜ਼ਾਰ ਕਰਨ ਵਾਲੇ ਪ੍ਰਸ਼ੰਸ਼ਕਾਂ ਲਈ ਮੋਹ ਫ਼ਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਇੰਤਜ਼ਾਰ ਖ਼ਤਮ ਕਰ ਦਿੱਤਾ ਗਿਆ ਹੈ। ਜਗਦੀਪ ਸਿੱਧੂ ਵੱਲੋਂ ਦੱਸਿਆ ਗਿਆ ਹੈ ਕਿ ਮੋਹ ਫ਼ਿਲਮ OTT 'ਤੇ ਨਹੀਂ ਰਿਲੀਜ਼ ਹੋਵੇਗੀ।
ਜਾਣੋ ਕਿੱਥੇ ਰਿਲੀਜ਼ ਹੋਵੇਗੀ ਮੋਹ ਫ਼ਿਲਮ
ਜਗਦੀਪ ਸਿੱਧੂ ਨੇ Instagram ਉੱਤੇ ਮੋਹ ਫ਼ਿਲਮ ਦੇ ਓਟੀਟੀ ਰਿਲੀਜ਼ ਬਾਰੇ ਪੁੱਛਣ ਤੇ ਕਿਹਾ "Moh OTT ਤੇ release ਨਹੀਂ ਕੀਤੀ ਜਾਵੇਗੀ। ਫ਼ਿਲਮ ਜਲਦੀ ਹੀ ਸਿਨੇਮਾਂ ਵਿੱਚ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗੀ।" ਫ਼ਿਲਮ ਦੀ Re-release ਤਾਰੀਕ ਜਲਦ ਹੀ ਦੱਸੀ ਜਾਵੇਗੀ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨੇ ਇਸ ਫ਼ਿਲਮ ਨੂੰ ਮੁੜ ਤੋਂ ਸਿਨੇਮਾ ਘਰਾਂ ਵਿੱਚ ਦੇਖਣ ਦੇ ਲਈ।
ਫ਼ਿਲਮ ਦੀ ਕਹਾਣੀ ਰਬੀ (ਗੀਤਾਜ਼ ਬਿੰਦਰੱਖੀਆ) ਤੇ ਗੋਰੀ (ਸਰਗੁਣ ਮਹਿਤਾ) ਦੇ ਆਲੇ ਦੁਆਲੇ ਘੁੰਮਦੀ ਹੈ। ਗੀਤਾਜ਼ ਨੂੰ ਸਰਗੁਣ ਮਹਿਤਾ ਦੇ ਨਾਲ ਪਿਆਰ ਹੋ ਜਾਂਦਾ ਹੈ। ਜਿਵੇਂ ਹੀ ਫ਼ਿਲਮ ਅੱਗੇ ਵਧਦੀ ਹੈ, ਕੁਝ ਦੁਖਦਾਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਸਮੁੱਚੀ ਕਹਾਣੀ ਨੂੰ ਇੱਕ ਦਿਲਚਸਪ ਕਹਾਣੀ ਬਣਾਉਂਦੀ ਹੈ। ਇਹ ਬੇਸ਼ੱਕ ਇੱਕ ਪ੍ਰੇਮ ਕਹਾਣੀ ਹੈ, ਪਰ ਇਹ ਦੂਜੀ ਕਹਾਣੀਆਂ ਤੋਂ ਜ਼ਰਾ ਹਟ ਕੇ ਹੈ। ਜਿਸ ਕਰਕੇ ਫੈਨਜ਼ ਇੱਕ ਵਾਰ ਫਿਰ ਤੋਂ ਇਸ ਫ਼ਿਲਮ ਨੂੰ ਦੇਖਣ ਲਈ ਉਤਸੁਕ ਹਨ।
- PTC PUNJABI