ਜਸਬੀਰ ਜੱਸੀ ਨੇ ਕੁਲਵਿੰਦਰ ਬਿੱਲਾ ਦੇ ਸ਼ੋਅ ਦੌਰਾਨ ਪਹਿਨੇ ਗਏ ਪਹਿਰਾਵੇ ਦੀ ਰੱਜ ਕੇ ਕੀਤੀ ਤਾਰੀਫ, ਕਿਹਾ- ਇਸ ਚੋਂ ਦਿੱਸਦਾ ਪੰਜਾਬ

ਹਾਲ ਹੀ ਵਿੱਚ ਜਸਬੀਰ ਜੱਸੀ ਨੇ ਗਾਇਕ ਕੁਲਵਿੰਦਰ ਬਿੱਲਾ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਰੱਜ ਕੇ ਤਾਰੀਫ ਕੀਤੀ ਹੈ। ਆਓ ਜਾਣਦੇ ਹਾਂ ਕਿ ਜਸਬੀਰ ਜੱਸੀ ਨੇ ਕੁਲਵਿੰਦਰ ਬਿੱਲਾ ਦੀ ਤਾਰੀਫ ਕਿਉਂ ਕੀਤੀ ਹੈ।

Written by  Pushp Raj   |  October 04th 2023 11:11 AM  |  Updated: October 04th 2023 11:11 AM

ਜਸਬੀਰ ਜੱਸੀ ਨੇ ਕੁਲਵਿੰਦਰ ਬਿੱਲਾ ਦੇ ਸ਼ੋਅ ਦੌਰਾਨ ਪਹਿਨੇ ਗਏ ਪਹਿਰਾਵੇ ਦੀ ਰੱਜ ਕੇ ਕੀਤੀ ਤਾਰੀਫ, ਕਿਹਾ- ਇਸ ਚੋਂ ਦਿੱਸਦਾ ਪੰਜਾਬ

Jasbir Jassi on Kulwinder Billa: ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਮਿਊਜ਼ਿਕ ਇੰਡਸਟਰੀ ਦੇ ਉਮਦਾ ਕਲਾਕਾਰਾਂ 'ਚ ਗਿਣੇ ਜਾਂਦੇ ਹਨ। ਉਹ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ।  ਖਾਸ ਗੱਲ਼ ਤਾਂ ਇਹ ਹੈ ਕਿ ਜਸਬੀਰ ਜੱਸੀ ਨੂੰ ਬਾਲੀਵੁੱਡ ਅਤੇ ਕ੍ਰਿਕਟ ਸਿਤਾਰਿਆਂ ਦੀ ਮਹਿਫਲ ਵਿੱਚ ਵੀ ਵੇਖਿਆ ਜਾਂਦਾ ਹੈ। ਉਨ੍ਹਾਂ ਆਪਣੇ ਪੰਜਾਬੀ ਅੰਦਾਜ਼ ਅਤੇ ਗਾਣਿਆਂ ਨਾਲ ਪ੍ਰਸ਼ੰਸਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਪਰ ਇਸ ਵਿਚਾਲੇ ਜਸਬੀਰ ਜੱਸੀ ਵੀ ਕਿਸੇ ਤੋਂ ਪ੍ਰਭਾਵਿਤ ਹੋਏ ਹਨ ਤੇ ਉਹ ਨੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ। 

ਦਰਅਸਲ, ਹਾਲ ਹੀ ਵਿੱਚ ਜਸਬੀਰ ਜੱਸੀ ਨੇ ਗਾਇਕ ਕੁਲਵਿੰਦਰ ਬਿੱਲਾ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਰੱਜ ਕੇ ਤਾਰੀਫ ਕੀਤੀ ਹੈ। 

ਜੀ ਹਾਂ, ਗਾਇਕ ਕੁਲਵਿੰਦਰ ਬਿੱਲਾ ਦੇ ਪਹਿਰਾਵੇ ਨੇ ਗਾਇਕ ਜਸਬੀਰ ਜੱਸੀ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕੁਲਵਿੰਦਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,ਬਿੱਲੇ ਵੀਰ ਮੈਨੂੰ ਤੇਰੇ ਪਹਿਰਾਵੇ ਨੇ ਬਹੁਤ ਪ੍ਰਭਾਵਿਤ ਕੀਤਾ ਹੈ, ਮੈਨੂੰ ਤੇਰੇ ਪਹਿਰਾਵੇ ਵਿੱਚੋਂ ਪੰਜਾਬ ਦਿਸਦਾ ਹੈ। ਇਸਦੇ ਜਵਾਬ ਵਿੱਚ ਕਮੈਂਟ ਕਰਦੇ ਹੋਏ ਕੁਲਵਿੰਦਰ ਬਿੱਲਾ ਨੇ ਲਿਖਿਆ ਸਤਿਕਾਰ...। 

ਹੋਰ ਪੜ੍ਹੋ: Ram Charan: ਏਅਰਪੋਰਟ 'ਤੇ ਨੰਗੇ ਪੈਰੀਂ ਨਜ਼ਰ ਆਏ ਸਾਊਥ ਸੁਪਰ ਸਟਾਰ ਰਾਮ ਚਰਨ, ਵਾਇਰਲ ਹੋਈਆਂ ਤਸਵੀਰਾਂ

ਦੱਸ ਦਈਏ ਕਿ ਜਸਬੀਰ ਜੱਸੀ ਅਤੇ ਕੁਲਵਿੰਦਰ ਬਿੱਲਾ ਦੋਵੇਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ ਦੌਰਾਨ ਇੰਡਸਟਰੀ ਨੂੰ ਇੱਕ ਤੋਂ ਵਧ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ। ਇਸ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network