ਜੈ ਰੰਧਾਵਾ ਨੂੰ ਸ਼ੂਟਿੰਗ ਦੌਰਾਨ ਘੋੜੇ ਕਾਰਨ ਲੱਗੀਆਂ ਗੰਭੀਰ ਸੱਟਾਂ, ਅਦਾਕਾਰ ਨੇ ਸ਼ੇਅਰ ਕੀਤਾ ਫ਼ਿਲਮ ਮੈਡਲ ਦੀ ਸ਼ੂਟਿੰਗ ਦਾ ਕਿੱਸਾ
Jay Randhawa : ਪੰਜਾਬੀ ਇੰਡਸਟਰੀ ਦੇ ਉੱਭਰਦੇ ਸਿਤਾਰੇ ਜੈ ਰੰਧਾਵਾ ਨਾਂ ਮਹਿਜ਼ ਗਾਇਕੀ ਸਗੋਂ ਅਦਾਕਾਰੀ ਵਿੱਚ ਵੀ ਚੰਗਾ ਕੰਮ ਕਰ ਰਹੇ ਹਨ। ਜੈ ਰੰਧਾਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਮੈਡਲ' ਨੂੰ ਲੈ ਕੇ ਸੁਰਖੀਆਂ ਹੈ। ਇਸ ਦੌਰਾਨ ਜੈ ਰੰਧਾਵਾ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਕਿਵੇਂ ਫਿਲਮ ਦੀ ਸ਼ੂਟਿੰਗ ਕਰਦਾ ਜ਼ਖਮੀ ਹੋ ਗਿਆ ਸੀ।
ਇਹ ਕਿੱਸਾ 'ਮੈਡਲ' ਫਿਲਮ ਦੀ ਸ਼ੂਟਿੰਗ ਦਾ ਹੈ। ਫ]fਲਮ ਦੇ ਇੱਕ ਸੀਨ 'ਚ ਜੈ ਨੂੰ ਘੋੜੇ 'ਤੇ ਸਵਾਰ ਹੋ ਕੇ ਸੜਕ 'ਤੇ ਭੱਜਣਾ ਸੀ। ਇਸ ਦੌਰਾਨ ਸੜਕ 'ਤੇ ਜਾਂਦੇ ਹੋਏ ਜਦੋਂ ਕਿਸੇ ਨੇ ਹੌਰਨ ਮਾਰਿਆ ਤਾਂ ਘੋੜਾ ਡਰ ਗਿਆ ਅਤੇ ਉਸ ਨੇ ਘਬਰਾ ਕੇ ਜੈ ਰੰਧਾਵਾ ਨੂੰ ਹੇਠਾਂ ਸੁੱਟ ਦਿੱਤਾ। ਇਸ ਹਾਦਸੇ 'ਚ ਜੈ ਰੰਧਾਵਾ ਦਾ ਮੋਢਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।
ਫ਼ਿਲਮ ਮੈਡਲ ਦੀ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। ਇਸ ਫਿਲਮ 'ਚ ਜੈ ਰੰਧਾਵਾ ਨਾਲ ਬਾਣੀ ਸੰਧੂ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ। ਦੱਸ ਦਈਏ ਕਿ ਫ਼ਿਲਮ ਦੀ ਕਹਾਣੀ ਇੱਕ ਹੋਣਹਾਰ ਵਿਦਿਆਰਥੀ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਅਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਖੂਬ ਮਿਹਨਤ ਕਰਦਾ ਹੈ , ਪਰ ਫਿਰ ਕੁੱਝ ਅਜਿਹਾ ਹੁੰਦਾ ਹੈ ਕਿ ਉਹ ਗੈਂਗਸਟਰ ਬਨਣ ਲਈ ਮਜਬੂਰ ਹੋ ਜਾਂਦਾ ਹੈ।
ਇਹ ਫ਼ਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਰਾਹੀਂ ਬਾਣੀ ਸੰਧੂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੇ ਨਾਲ ਨਾਲ ਗਾਇਕਾ ਕਾਰੋਬਾਰੀ ਵੀ ਬਣਨ ਜਾ ਰਹੀ ਹੈ।
ਹੋਰ ਪੜ੍ਹੋ: ਅਮਰਿੰਦਰ ਗਿੱਲ ਦੀ ਆਵਾਜ਼ 'ਚ 'ਮੌੜ' ਫ਼ਿਲਮ ਦਾ ਦੂਜਾ ਗੀਤ 'ਨਿਗਾਹ' ਹੋਇਆ ਰਿਲੀਜ਼, ਦਰਸ਼ਕਾਂ ਦਾ ਜਿੱਤ ਰਿਹਾ ਦਿਲ
ਬਾਣੀ ਨੇ ਆਪਣਾ ਸਪਿਰੀਚੂਅਲ ਹੀਲਿੰਗ ਦਾ ਬਿਜ਼ਨਸ ਸ਼ੁਰੂ ਕੀਤਾ ਹੈ। ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਸੀ। ਹਾਲ ਹੀ ਵਿੱਚ ਬਾਣੀ ਸੰਧੂ ਨੇ ਆਪਣੇ ਫੈਨਜ਼ ਨੂੰ ਇੱਕ ਵੀਡੀਓ ਰਾਹੀਂ ਆਪਣੇ ਘਰ ਦਾ ਹੋਮ ਟੂਰ ਦਿੱਤਾ ਸੀ, ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ।
- PTC PUNJABI