ਜੈਜੀ ਬੀ ਨੇ ਆਪਣੇ ਗੀਤ 'ਰੱਬ ਰੱਖੇ ਸੁਖ' ਬਾਰੇ ਫੈਨਜ਼ ਨਾਲ ਸਾਂਝੀ ਕੀਤੀ ਨਵੀਂ ਅਪਡੇਟ, ਕਿਹਾ 'ਜਲਦ ਰਿਲੀਜ਼ ਹੋਵੇਗੀ ਵੀਡੀਓ'

ਮਸ਼ਹੂਰ ਪੰਜਾਬੀ ਗਾਇਕ ਜੈਜੀ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਜੈਜੀ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜੈਜੀ ਬੀ ਮੁੜ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਗੀਤ 'ਰੱਬ ਰੱਖੇ ਸੁਖ' ਦੀ ਵੀਡੀਓ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।

Reported by: PTC Punjabi Desk | Edited by: Pushp Raj  |  May 09th 2024 11:58 AM |  Updated: May 09th 2024 11:58 AM

ਜੈਜੀ ਬੀ ਨੇ ਆਪਣੇ ਗੀਤ 'ਰੱਬ ਰੱਖੇ ਸੁਖ' ਬਾਰੇ ਫੈਨਜ਼ ਨਾਲ ਸਾਂਝੀ ਕੀਤੀ ਨਵੀਂ ਅਪਡੇਟ, ਕਿਹਾ 'ਜਲਦ ਰਿਲੀਜ਼ ਹੋਵੇਗੀ ਵੀਡੀਓ'

jazzy B new song 'Raab Rakhe Sukh' : ਮਸ਼ਹੂਰ ਪੰਜਾਬੀ ਗਾਇਕ ਜੈਜੀ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਜੈਜੀ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜੈਜੀ ਬੀ ਮੁੜ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਗੀਤ 'ਰੱਬ ਰੱਖੇ ਸੁਖ'  ਦੀ ਵੀਡੀਓ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।  

 ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਜੈਜੀ ਬੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਦੇ ਨਾਲ ਆਪਣੇ ਅਪਕਮਿੰਗ ਪ੍ਰੋਜੈਕਟਸ ਦੀ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਗਾਇਕ ਨੇ ਆਪਣੇ ਨਵੇਂ  ਗੀਤ ਬਾਰੇ ਇੰਸਟਾਗ੍ਰਾਮ ਅਕਾਊਟ 'ਤੇ ਜਾਣਕਾਰੀ ਸ਼ੇਅਰ ਕੀਤੀ ਹੈ। 

ਜੈਜੀ ਬੀ ਨੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਨਵਾਂ ਗੀਤ 'ਰੱਬ ਰੱਖੇ ਸੁਖ' ਦਾ ਆਡੀਓ ਪਹਿਲਾਂ ਹੀ ਰਿਲੀਜ਼ ਹੋ ਗਿਆ ਹੈ ਪਰ ਜਲਦ ਹੀ ਇਸ ਦੀ ਵੀਡੀਓ ਰਿਲੀਜ਼ ਹੋਣ ਜਾ ਰਹੀ ਹੈ। 

ਦੱਸ ਦਈਏ ਕਿ ਗਾਇਕ ਦਾ ਇਹ ਗੀਤ ਉਨ੍ਹਾਂ ਦੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਨੇ ਪੋਸਟ ਵਿੱਚ ਲਿਖਿਆ, ' ⭐️ਰੱਬ ਰੱਖੇ ਸੁੱਖ ⭐️ ਉਸਤਾਦ ਜੀ 👑 King Foever album ਵਿੱਚੋ ਅਗਲਾ ਵੀਡੀਓ ਕੱਲ ਸਵੇਰੇ 10:00am IST @jazzybrecords ਦੇ YouTube channel ਤੇ 🌸 ਉਮੀਦ ਕਰਦੇ ਰਾਂ ਤੁਹਾਨੂੰ ਪਸੰਦ ਆਵੇਗਾ 🙏🏻 ਵੀਡੀਓ @preet_bodal @dineshauluck @jazzyb @believeasd @jazzybusabookings। '

ਦੱਸਣਯੋਗ ਹੈ ਕਿ ਗਾਇਕ ਜੈਜ਼ੀ ਬੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੰਬੇ ਸਮੇਂ ਤੋਂ ਦੇਸ਼ ਤੇ ਵਿਦੇਸ਼ ਬੈਠੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ 30 ਸਾਲਾਂ ਤੋਂ ਵੱਧ ਸਮੇਂ 'ਚ ਗਾਇਕੀ ਦੇ ਇਸ ਸਫਰ ਵਿੱਚ ਅਜੇ ਵੀ ਉਨ੍ਹਾਂ ਦਾ ਜਾਦੂ ਸਰੋਤਿਆਂ ਉੱਤੇ ਬਰਕਰਾਰ ਹੈ। ਜੈਜੀ ਬੀ ਦਾ ਜਦੋਂ ਵੀ ਕੋਈ ਗੀਤ ਰਿਲੀਜ਼ ਹੁੰਦਾ ਹੈ ਤਾਂ ਦਰਸ਼ਕਾਂ ਵੱਲੋਂ ਉਸ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network